ਅੰਮ੍ਰਿਤਸਰ: ਅੰਮ੍ਰਿਤਸਰ ਦੇ ਖਾਸਾ ਬਟਾਲੀਅਨ 144 ਦੇ ਜਵਾਨ ਵਲੋਂ ਗੋਲੀਬਾਰੀ ਦੌਰਾਨ ਮਾਰੇ ਗਏ ਬਲਜਿੰਦਰ ਸਿੰਘ (bsf jawan shot dead)ਦਾ ਅੰਤਮ ਸੰਸਕਾਰ ਹੋ ਗਿਆ। ਅੰਤਮ ਸੰਸਕਾਰ ਅੰਮ੍ਰਿਤਸਰ ਦੇ ਦੁਰਗਿਆਣਾ ਕਮੇਟੀ ਦੇ ਸ਼ਿਵਪੁਰੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ(jawan baljinder kumar creameted with honored)।
ਅੰਤਮ ਸਸਕਾਰ ਮੌਕੇ ਬੀਐਸਐਫ ਵਲੋਂ ਸਰਕਾਰੀ ਸਨਮਾਨਾਂ ਦੇ ਨਾਲ ਸ਼ਰਧਾਂਜਲੀ ਦਿਤੀ ਗਈ। ਬਲਜਿੰਦਰ ਕੁਮਾਰ ਦੇ ਬੇਟੇ ਵਲੋਂ ਆਪਣੇ ਪਿਤਾ ਨੂੰ ਅਗਨੀ ਭੇਂਟ ਕਰਕੇ ਅੰਤਮ ਵਿਦਾਈ ਦਿੱਤੀ ਗਈ। ਇਸ ਮੌਕੇ ਪਰਿਵਾਰਕ ਮੈਬਰਾਂ ਵਲੋਂ ਕੇਂਦਰ ਸਰਕਾਰ ਅਤੇ ਬੀ ਐਸ ਐਫ ਅਧਿਕਾਰੀਆ ਕੋਲੋਂ ਬੇਸਹਾਰਾ ਬੱਚਿਆਂ ਲਈ ਮਦਦ ਦੀ ਬੇਨਤੀ ਵੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਬਲਜਿੰਦਰ ਕੁਮਾਰ ਦੀ ਮਾਤਾ ਅਤੇ ਉਸ ਦੇ ਬੇਟਾ ਬੇਟੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੋ ਕਿ ਲੱਤ ’ਤੇ ਪਲੱਸਤਰ ਲੱਗਿਆ ਹੋਣ ਕਾਰਨ ਮੈਸ ਵਿਚੋਂ ਰੋਟੀ ਖਾ ਕੇ ਬਾਹਰ ਆ ਰਹੇ ਸੀ ਤੇ ਬੀਐਸਐਫ ਦੇ ਇਕ ਹੋਰ ਜਵਾਨ ਵਲੋਂ ਗੋਲੀਆਂ ਚਲਾਉਣ ਸਮੇਂ ਉਨ੍ਹਾਂ ਦੇ ਪਿਤਾ ਨੂੰ ਤਿੰਨ ਗੋਲੀਆਂ ਲੱਗੀਆਂ ਜਿਸ ਦੇ ਚਲਦੇ ਉਨ੍ਹਾਂ ਦੀ ਮੌਤ ਹੋ ਗਈ ਹੈ।
ਇਸ ਸੰਬਧੀ ਉਨ੍ਹਾਂ ਵਲੋਂ ਕੇਂਦਰ ਸਰਕਾਰ ਅਤੇ ਬੀ ਐਸ ਐਫ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਬਲਜਿੰਦਰ ਕੁਮਾਰ ਪਰਿਵਾਰ ਦਾ ਇੱਕੋ ਇਕ ਸਹਾਰਾ ਸੀ, ਜਿਸ ਦੀ ਇਸ ਘਟਨਾ ਵਿਚ ਮੌਤ ਹੋਣ ਕਾਰਨ ਪਰਿਵਾਰ ਦਾ ਕੋਈ ਹੋਰ ਸਹਾਰਾ ਨਹੀੰ ਹੈ।
ਜਿਸਦੇ ਚਲਦੇ ਉਹ ਹੁਣ ਅਪੀਲ ਕਰਦੇ ਹਨ ਕਿ ਇਸ ਮਾੜੀ ਘੜੀ ਵਿਚ ਪਰਿਵਾਰ ਦੀ ਸਾਰ ਲੱਈ ਜਾਵੇ। ਮ੍ਰਿਤਕ ਬੀ ਐਸ ਐਫ ਜਵਾਨ ਬਲਜਿੰਦਰ ਕੁਮਾਰ ਦੀ ਮਾਤਾ ਪੁਸ਼ਪਾ ਅਤੇ ਦੋ ਬਚੇ। ਇਸ ਮੌਕੇ ਬੱਚਿਆਂ ਨੇ ਦੱਸਿਆ ਕਿ ਬਟਾਲੀਅਨ ਤੋਂ ਫੋਨ ਆਇਆ ਸੀ ਕਿ ਘਰ ਦੇ ਕਿਸੇ ਵੱਡੇ ਨਾਲ ਗੱਲ ਕਰਵਾਈ ਜਾਵੇ ਤੇ ਬੇਟੇ ਨੇ ਫੋਨ ਆਪਣੀ ਭੈਣ ਨੂੰ ਦਿੱਤਾ ਤੇ ਭੈਣ ਨੂੰ ਹੀ ਦੱਸਿਆ ਗਿਆ ਕਿ ਉਨ੍ਹਾਂ ਦੇ ਪਿਤਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਬੱਚਿਆਂ ਨੇ ਕਿਹਾ ਹੈ ਕਿ ਸਰਕਾਰ ਤੇ ਬੀਐਸਐਫ ਨੂੰ ਉਨ੍ਹਾਂ ਦੇ ਪਰਿਵਾਰ ਦੇ ਪਾਲਨ ਪੋਸ਼ਣ ਬਾਰੇ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਪ੍ਰਧਾਨ ਮੰਤਰੀ ਮੋਦੀ ਅੱਜ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕਰਨਗੇ ਗੱਲਬਾਤ: GoI sources