ETV Bharat / city

ਡੀਜੀਪੀ ਦਾ 6 ਘੰਟਿਆਂ 'ਚ ਅੱਤਵਾਦੀ ਬਣਨ ਵਾਲਾ ਬਿਆਨ ਨਿੰਦਣਯੋਗ, ਸਿੱਖ ਕੌਮ ਸੁਚੇਤ ਰਹੇ: ਜਥੇਦਾਰ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਨਨਕਾਣਾ ਸਾਹਿਬ ਪਰਤਣ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਅਟਾਰੀ-ਵਾਹਗਾ ਸਰਹੱਦ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਦੀ ਨਿਖੇਧੀ ਕੀਤੀ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਤੋਂ ਪਰਤਣ ਤੋਂ ਬਾਅਦ ਕੀਤੇ ਵੱਡੇ ਖੁਲਾਸੇ

author img

By

Published : Feb 25, 2020, 11:03 PM IST

Updated : Feb 26, 2020, 12:03 AM IST

ਅੰਮ੍ਰਿਤਸਰ: ਨਨਕਾਣਾ ਸਾਹਿਬ ਪਰਤਣ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਅਟਾਰੀ-ਵਾਹਗਾ ਸਰਹੱਦ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ 6 ਘੰਟਿਆਂ ਵਿੱਚ ਅੱਤਵਾਦੀ ਬਣ ਜਾਣ ਵਾਲਾ ਬਿਆਨ ਬਹੁਤ ਹੀ ਨਿੰਦਣਯੋਗ ਹੈ।

ਇਸ ਬਿਆਨ ਨੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਹਨ। ਇਸ ਲਈ ਡੀਜੀਪੀ ਨੂੰ ਨੈਤਿਕਤਾ ਦੇ ਆਧਾਰ 'ਤੇ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 5 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਰਣਜੀਤ ਸਿੰਘ ਨੂੰ ਨਕਲੀ ਨਿਰੰਕਾਰੀ ਦੇ ਤੌਰ 'ਤੇ ਪੇਸ਼ ਕਰ ਰਹੇ ਹਨ ਜੋ ਕਿ ਸਿੱਖ ਕੌਮ ਲਈ ਘਾਤਕ ਹੋ ਸਕਦਾ ਹੈ। ਇਸ ਲਈ ਅਜਿਹੀਆਂ ਘਿਨਾਉਣੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਸਾਕਾ ਸ੍ਰੀ ਨਨਕਾਣਾ ਸਾਹਿਬ ਹੋਏ ਨੂੰ 99 ਸਾਲ ਹੋ ਗਏ ਹਨ ਤੇ ਅਗਲੇ ਸਾਲ 100 ਸਾਲ ਪੂਰੇ ਹੋ ਜਾਣਗੇ। ਅਗਲੇ ਸਾਲਾਂ ਦੇ ਪ੍ਰੋਗਰਾਮਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਵਫ਼ਦ ਦੇ ਨਾਲ ਪਾਕਿਸਤਾਨ ਗਏ। ਉੱਥੇ ਉਨ੍ਹਾਂ ਨੇ ਨਨਕਾਣਾ ਸਾਹਿਬ ਸਮੇਤ ਹੋਰ ਗੁਰੂ ਘਰਾਂ ਤੇ ਗੁਰਧਾਮਾਂ ਦੇ ਦਰਸ਼ਨ ਕੀਤੇ। ਜਥੇਦਾਰ ਸਾਹਿਬ 19 ਫਰਵਰੀ ਨੂੰ ਆਪਣੇ ਵਫ਼ਦ ਨਾਲ ਪਾਕਿਸਤਾਨ ਗਏ ਸਨ ਜੋ ਕਿ 25 ਫਰਵਰੀ ਨੂੰ ਵਾਪਸ ਭਾਰਤ ਆਏ ਹਨ।

ਜਥੇਦਾਰ ਸਾਹਿਬ ਨੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਵੱਲੋਂ ਇਹ ਕਹੇ ਕਿ ਡੇਰਾ ਮੁਖੀ ਸਿਰਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਾਫ਼ੀ ਨਹੀਂ ਦਿੱਤੀ ਦੇ ਜਵਾਬ ਵਿੱਚ ਕਿਹਾ ਕਿ ਇਹ ਮਾਮਲਾ ਜਥੇਦਾਰ ਗੁਰਬਚਨ ਸਿੰਘ ਦੇ ਸਮੇਂ ਦਾ ਹੈ। ਇਸ ਲਈ ਜਥੇਦਾਰ ਗੁਰਬਚਨ ਸਿੰਘ ਹੀ ਜਾਣਦੇ ਹਨ।

Last Updated : Feb 26, 2020, 12:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.