ETV Bharat / city

ਸਰਕਾਰ ਦੇ ਆਫ਼ਰ ਨੂੰ ਜਥੇਦਾਰ ਨੇ ਕੀਤਾ ਨਾਂਹ, ਕਿਹਾ- ਐਸਜੀਪੀਸੀ ਖੋਲ੍ਹੇਗੀ... - ਸੀਐੱਮ ਮਾਨ ਦੀ ਐਸਜੀਪੀਸੀ ਨੂੰ ਅਪੀਲ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦ ਹੀ ਆਪਣਾ ਚੈਨਲ ਸ਼ੁਰੂ ਕੀਤਾ ਜਾਵੇਗਾ। ਜਦੋ ਤੱਕ ਚੈਨਕ ਲਾਂਚ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਕਮੇਟੀ ਵੱਲੋਂ ਯੂਟਿਉਬ ਚੈਨਲ ’ਤੇ ਗੁਰਬਾਣੀ ਦਾ ਪ੍ਰਸਾਰ ਕੀਤਾ ਜਾਵੇਗਾ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

author img

By

Published : Apr 8, 2022, 2:19 PM IST

ਅੰਮ੍ਰਿਤਸਰ: ਇੱਕ ਨਿੱਜੀ ਚੈਨਲ ’ਤੇ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਲਗਾਤਾਰ ਸਿਆਸਤ ਭਖੀ ਹੋਈ ਹੈ। ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਗੁਰਬਾਣੀ ਦਾ ਪ੍ਰਸਾਰ ਨਿੱਜੀ ਚੈਨਲ ਰਾਹੀ ਨਾ ਕੀਤਾ ਜਾਵੇ ਇਸਦਾ ਮਾਧਿਅਮ ਕੋਈ ਹੋਰ ਬਣਾਇਆ ਜਾਵੇ। ਉੱਥੇ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦ ਹੀ ਆਪਣਾ ਚੈਨਲ ਸ਼ੁਰੂ ਕੀਤਾ ਜਾਵੇਗਾ। ਜਦੋ ਤੱਕ ਚੈਨਕ ਲਾਂਚ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਕਮੇਟੀ ਵੱਲੋਂ ਯੂਟਿਉਬ ਚੈਨਲ ’ਤੇ ਗੁਰਬਾਣੀ ਦਾ ਪ੍ਰਸਾਰ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਉਹ ਕੇਂਦਰ ਸੂਚਨਾ ਮੰਤਰਾਲੇ ਤੋਂ ਚੈਨਲ ਦੀ ਮਨਜ਼ੂਰੀ ਲੈ ਕੇ ਦੇ ਦੇਣ ਤਾਂ ਜੋ ਉਹ ਗੁਰਬਾਣੀ ਨੂੰ ਪਿੰਡਾਂ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਪ੍ਰਸਾਰਿਤ ਕਰ ਸਕਣ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਸੀਐੱਮ ਮਾਨ ਦੀ ਐਸਜੀਪੀਸੀ ਨੂੰ ਅਪੀਲ: ਕਾਬਿਲੇਗੌਰ ਹੈ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਬਾਣੀ ਦੇ ਪ੍ਰਸਾਰ ਦੇ ਲਈ ਐਸਜੀਪੀਸੀ ਨੂੰ ਅਪੀਲ ਕੀਤੀ ਸੀ। ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਗੁਰਬਾਣੀ ਨੂੰ ਪੂਰੇ ਵਿਸ਼ਵ ਚ ਪ੍ਰਚਾਰ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਅਤੇ ਧਰਮ ਬਣਦਾ ਹੈ। ਜਿਸ ਦੇ ਲਈ ਸ੍ਰੀ ਹਰਿਮੰਦਰ ਸਾਹਿਬ ਨੂੰ ਨਵੀਂ ਤਕਨੀਕ ਦੇ ਨਾਲ ਤਿਆਰ ਕਰਨਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਆਉਣ ਵਾਲਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ। ਰੇਡੀਓ ਅਤੇ ਸਾਰੇ ਆਧੁਨਿਕ ਸੰਸਾਧਨਾਂ ਦੇ ਜ਼ਰੀਏ ਗੁਰਬਾਣੀ ਦਾ ਪ੍ਰਸਾਰ ਕੀਤਾ ਜਾਵੇਗਾ। ਤਾਂ ਜੋ ਦੁਰ ਦੁਰਾਡੇ ਬੈਠੇ ਲੋਕ ਗੁਰਬਾਣੀ ਦਾ ਆਨੰਦ ਮਾਣ ਸਕਣ।

ਇਹ ਵੀ ਪੜੋ: ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸੀਐੱਮ ਮਾਨ ਨੇ ਐਸਜੀਪੀਸੀ ਨੂੰ ਕੀਤੀ ਇਹ ਅਪੀਲ

ETV Bharat Logo

Copyright © 2025 Ushodaya Enterprises Pvt. Ltd., All Rights Reserved.