ਅੰਮ੍ਰਿਤਸਰ: ਥਾਣਾ ਬੀ ਡਿਵੀਜ਼ਨ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਪਤੀ ਨੂੰ ਆਪਣੀ ਪਤਨੀ ਨਾਲ ਹੋਏ ਝਗੜੇ 'ਤੇ ਗੱਲਬਾਤ ਸੀ ਪੁਲਿਸ ਥਾਣੇ ਬੁਲਾਇਆ, ਪਰ ਉਹ ਥਾਣੇ ਦੇ ਬਾਹਰੋਂ ਮੁੜ ਗਿਆ ਅਤੇ ਆਪਣੀ ਪਤਨੀ ਦੀ ਐਕਟੀਵਾ ਵੀ ਨਾਲ ਲੈ ਗਿਆ। ਇਸ ਨੂੰ ਲੈ ਕੇ ਪਤਨੀ ਨੇ ਮੰਗ ਕੀਤੀ ਹੈ ਕਿ ਉਸ ਦੇ ਪਤੀ 'ਤੇ ਚੋਰੀ ਦਾ ਮਾਮਲਾ ਦਰਜ ਕੀਤਾ ਜਾਵੇ। ਨਾਲ ਹੀ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਸਰਕਾਰ ਦੇ ਦਬਾਅ ਹੇਠ ਉਸ ਦੇ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ।
ਮਾਮਲਾ ਹੈ ਕਿ ਪੁਲਿਸ ਵੱਲੋਂ ਪੀੜਿਤ ਰੇਖਾ ਦੇ ਪਰਿਵਾਰ ਤੇ ਉਸਦੇ ਪਤੀ ਦੀਪਕ ਦੇ ਪਰਿਵਾਰ ਨੂੰ ਰਾਜੀਨਾਮੇ ਲਈ ਥਾਣੇ ਬੁਲਾਇਆ ਗਿਆ ਸੀ। ਜਿਸ ਵਿੱਚ ਰੇਖਾ ਦੇ ਪਤੀ ਦੀਪਕ ਦੀ ਦੂਜੀ ਪਤਨੀ ਵੀ ਥਾਣੇ ਆਈ ਹੋਈ ਸੀ। ਰੇਖਾ ਦੇ ਪਤੀ ਦੇ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਸਾਡਾ ਮੁੰਡਾ ਦੀਪਕ ਚੰਡੀਗੜ੍ਹ ਗਿਆ ਹੋਇਆ ਹੋ ਉਹ ਥਾਣੇ ਨਹੀਂ ਆ ਸਕਦਾ। ਉਸਦੀ ਸੱਸ 'ਤੇ ਪਤੀ ਦੀਪਕ ਦੀ ਦੂਜੀ ਪਤਨੀ ਦੋਵੇਂ ਆਪਣੀ ਅਕਟਿਵਾ 'ਤੇ ਬੈਠ ਕੇ ਆਪਣੇ ਘਰ ਨੂੰ ਚਲਿਆਂ ਗਈਆਂ, ਜਦੋਂ ਰੇਖਾ ਆਪਣੀ ਅਕਟਿਵਾ ਵੇਖਣ ਲੱਗੀ ਤੇ ਉਸਦੀ ਅਕਟਿਵਾ ਉੱਥੇ ਮਜੂਦ ਨਹੀਂ ਸੀ।
ਰੇਖਾ ਨੇ ਇਸਦੀ ਜਾਣਕਾਰੀ ਥਾਣਾ ਬੀ ਡਿਵੀਜ਼ਨ ਦੇ ਅਧਿਕਾਰੀ ਨੂੰ ਦਿੱਤੀ ਜਿਸਦੇ ਚਲਦੇ ਪੁਲਿਸ ਵੱਲੋਂ ਥਾਣੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤੇ ਉਸ ਵਿੱਚ ਖੁਦ ਦੀਪਕ ਰੇਖਾ ਦਾ ਪਤੀ ਜੋ ਕਿ ਉਸਦੇ ਪਰਿਵਾਰ ਵਾਲਿਆਂ ਦੇ ਕਹਿਣ ਅਨੁਸਾਰ ਚੰਡੀਗੜ੍ਹ ਗਿਆ ਹੋਇਆ ਉਹ ਥਾਣੇ ਦੇ ਬਾਹਰ ਖੜੀ ਰੇਖਾ ਦੀ ਅਕਟਿਵਾ ਲਿਜਾਂਦਾ ਨਜਰ ਆ ਰਿਹਾ ਸੀ।
ਰੇਖਾ ਦਾ ਕਹਿਣਾ ਹੈ ਕਿ ਸੀਸੀਟੀਵੀ ਫੋਟੇਜ਼ ਦੇਖਣ ਤੋਂ ਬਾਅਦ ਪੁਲਿਸ ਵੱਲੋਂ ਉਸਦੇ ਘਰ ਸੂਚਨਾ ਦੇ ਕੇ ਅਕਟਿਵਾ ਮੰਗਵਾਈ ਗਈ ਪੁਲਿਸ ਅਧਿਕਾਰੀ ਨੇ ਮੈਨੂੰ ਕਿਹਾ ਕਿ ਦੀਪਕ ਦੇ ਖ਼ਿਲਾਫ਼ ਚੋਰੀ ਦਾ ਕੇਸ ਬਣਦਾ ਹੈ ਤੇ ਹੁਣ ਤਹਾਨੂੰ ਅਕਟਿਵਾ ਕੋਰਟ ਦੇ ਰਾਹੀਂ ਲੈਣੀ ਪਵੇਗੀ। ਉਨ੍ਹਾਂ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕਦਿਆ ਕਿਹਾ ਹੈ ਕਿ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਹੁਣ ਪੁਲਿਸ ਦੀਪਕ ਦੇ ਖਿਲਾਫ਼ ਚੋਰੀ ਦਾ ਮੁਕੱਦਮਾ ਦਰਜ ਨਹੀਂ ਕਰ ਰਹੀ। ਉਸ ਨੂੰ ਹੁਣ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੀ ਅਕਟਿਵਾ ਲੈ ਜਾ ਸਕਦੇ ਹੋ।
ਰੇਖਾ ਦਾ ਕਹਿਣਾ ਕਿ ਜਿਸਦੇ ਚਲਦੇ ਮੈਨੂੰ ਥਾਣੇ ਦੇ ਬਾਹਰ ਬੈਠਣਾ ਪੈ ਰਿਹਾ ਹੈ ਪੁਲਿਸ ਦੇ ਉਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੀਪਕ ਦੇ ਹੱਕ ਵਿੱਚ ਦਬਾਅ ਪਾਇਆ ਜਾ ਰਿਹਾ ਹੈ ਤੇ ਰੇਖਾ ਦਾ ਕਿਹਣਾ ਹੈ ਕਿ ਪੁਲਿਸ ਮੇਰੀ ਸੁਣਵਾਈ ਨਹੀਂ ਕਰ ਰਹੀ। ਜਿਸ ਕਰਕੇ ਮੈਨੂੰ ਥਾਣੇ ਦੇ ਬਾਹਰ ਬੈਠਣ ਨੂੰ ਮਜ਼ਬੂਰ ਹੋਣਾ ਪਿਆ ਹੈ। ਮੈਂ ਪੁਲਿਸ ਪ੍ਰਸ਼ਾਸਨ ਕੋਲੋ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ਼ ਦਿੱਤਾ ਜਾਵੇ ਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਕੇਸ ਥਾਣੇ ਵਿੱਚ ਮੇਰੇ ਆਉਣ ਤੋਂ ਪਹਿਲਾਂ ਦਾ ਹੈ ਉਨ੍ਹਾਂ ਕਿਹਾ ਕਿ ਪੀੜਿਤ ਰੇਖਾ ਤੇ ਉਸਦੇ ਪਤੀ ਦੀਪਕ ਦਾ ਪਰਿਵਾਰਕ ਝਗੜੇ ਦਾ ਕੇਸ ਕੋਰਟ ਵਿੱਚ ਚਲ ਰਿਹਾ ਹੈ। ਇਸ ਕੇਸ ਵਿੱਚ ਜੋ ਫੈਸਲਾ ਦੇਣਾ ਹੈ ਉਹ ਕੋਰਟ ਨੇ ਦੇਣਾ ਹੈ ਤੇ ਉਹ ਜਿਹੜੀ ਅਕਟਿਵਾ ਚੋਰੀ ਦੀ ਗੱਲ ਕਰ ਰਹੀ ਹੈ। ਉਸਦੀ ਸੀਸੀਟੀਵੀ ਫੁਟੇਜ ਹੈ ਤੇ ਸਾਨੂੰ ਦਿਖਾਵੇ ਤਾਂ ਹੀ ਅਸੀਂ ਮੁਲਜ਼ਮ ਖਿਲਾਫ਼ ਕਾਰਵਾਈ ਕਰਾਂਗੇ।
ਇਹ ਵੀ ਪੜ੍ਹੋ: ਹਵਾਲਾਤੀ ਦੇ ਸਮਾਨ ਵਿੱਚੋਂ ਮਿਲੇ 2 ਮੋਬਾਇਲ ਅਤੇ ਬੈਟਰੀਆਂ, ਪਰਿਵਾਰ ਵਾਲਿਆਂ 'ਤੇ ਮਾਮਲਾ ਦਰਜ