ETV Bharat / city

ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਸਲਾਮਾਬਾਦ ਚੌਂਕ 'ਚ ਚੱਲੀ ਗੋਲੀ, ਸੀਸੀਟੀਵੀ 'ਚ ਰਿਕਾਰਡ ਹੋਈ ਵੀਡੀਓ

author img

By

Published : Jul 9, 2022, 8:06 AM IST

ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਸਲਾਮਾਬਾਦ ਚੌਂਕ ਵਿੱਚ ਗੋਲੀ ਦੀ ਘਟਨਾ ਵਾਪਰੀ ਹੈ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਕਰਵਾਈ ਕੀਤੀ ਜਾ ਰਹੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਬਚਾਅ ਵਿੱਚ ਗੋਲੀ ਚਲਾਈ ਹੈ।

Firing for money in Islamabad chowk in Amritsar
ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਸਲਾਮਾਬਾਦ ਚੌਂਕ 'ਚ ਚੱਲੀ ਗੋਲੀ, ਸੀਸੀਟੀਵੀ 'ਚ ਰਿਕਾਰਡ ਹੋਈ ਵੀਡੀਓ

ਅੰਮ੍ਰਿਤਸਰ: ਥਾਣਾ ਇਸਲਾਮਾਬਾਦ ਇਲਾਕੇ ਵਿੱਚ ਪੈਸਿਆਂ ਦੇ ਲੈਣ ਦੇਣ ਦੇ ਚੱਲਦੇ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ। ਗੋਲੀ ਚਲਾਉਣ ਦੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਗੋਲੀ ਚਲਾਉਣ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਗੋਲੀ ਖ਼ੁਦ ਦੇ ਬਚਾਅ ਲਈ ਚਲਾਈ ਹੈ।

ਇਸ ਘਟਨਾ ਨੂੰ ਲੈ ਕੇ ਪੁਲਿਸ ਦੇ ਆਲਾ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਨੀ ਅਤੇ ਗੁਰਮੀਤ ਸਿੰਘ ਭੋਲਾ ਦੋਨੋਂ ਫਾਇਨਾਂਸ ਦਾ ਕੰਮ ਕਰਦੇ ਹਨ। ਦੋਨਾਂ ਵਿੱਚਕਾਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਗੁਰਮੀਤ ਸਿੰਘ ਨੇ ਸੰਨੀ ਕੋਲੋਂ ਪੈਸੇ ਲੈਣੇ ਸਨ ਜਿਸ ਦੇ ਚੱਲਦੇ ਗੁਰਮੀਤ ਸਿੰਘ ਭੋਲਾ ਸੰਨੀ ਕੋਲ ਪੈਸੇ ਲੈਣ ਲਈ ਗਿਆ ਸੀ। ਇਸ ਦੇ ਚੱਲਦੇ ਹੋਈ ਬਹਿਸ ਤੋਂ ਬਾਅਦ ਸੰਨੀ ਨੇ ਗੋਲੀ ਚਲਾ ਦਿੱਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਗੋਲੀ ਚਲਾਉਣ ਵਾਲੇ ਨੌਜਵਾਨ ਸੰਨੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਰਾ ਗੁਰਮੀਤ ਸਿੰਘ ਭੋਲੇਨਾਲ ਪੈਸਿਆਂ ਦਾ ਲੈਣ ਦੇਣ ਸੀ ਤੇ ਇਸ ਨੇ ਮੈਨੂੰ ਫੋਨ ਉੱਤੇ ਜਾਨ ਤੋਂ ਮਾਰਨ ਦੀ ਧਮਕ ਦਿੱਤੀ ਜਾਂਦੀ ਸੀ। ਇਸ ਦੇ ਚੱਲਦੇ ਇਹ ਆਪਣੇ ਕੁਝ ਸਾਥੀਆਂ ਦੇ ਨਾਲ ਮੇਰੇ ਦਫ਼ਤਰ ਵਿੱਚ ਪੁੱਜਾ ਸੀ। ਇਨ੍ਹਾਂ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਜਿਸਦੇ ਚੱਲਦੇ ਮੈਨੂੰ ਆਪਣੀ ਹਿਫ਼ਾਜ਼ਤ ਲਈ ਗੋਲੀ ਚਲਾਉਣੀ ਪਈ। ਇਹ ਸਾਰਾ ਕੁੱਝ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਪੁਲਿਸ ਮੇਰੇ ਨਾਲ ਧੱਕਾ ਕਰ ਰਹੀ ਹੈ, ਮੈਂ ਆਪਣੀ ਹਿਫਾਜ਼ਤ ਜਾਨ ਬਚਾਉਣ ਲਈ ਆਪਣੇ ਕਾਊਂਟਰ ਤੇ ਗੋਲੀ ਚਲਾਈ ਸੀ। ਪੁਲਿਸ ਵੱਲੋਂ ਉਲਟਾ ਮੇਰੇ 'ਤੇ ਹੀ ਪਰਚਾ ਦਰਜ ਕੀਤਾ ਜਾ ਰਿਹਾ ਹੈ। ਮੈਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਾ ਹਾਂ।

ਇਹ ਵੀ ਪੜ੍ਹੋ: ਕਿੱਲੋ ਸੋਨੇ ਸਣੇ ਪਿਓ ਪੁੱਤਰ ਗ੍ਰਿਫਤਾਰ, ਪੁਲਿਸ ਕਰ ਰਹੀ ਹੈ ਜਾਂਚ

ETV Bharat Logo

Copyright © 2024 Ushodaya Enterprises Pvt. Ltd., All Rights Reserved.