ਅੰਮ੍ਰਿਤਸਰ: ਆਏ ਦਿਨ ਕਾਨੂੰਨ ਦੇ ਰੱਖਵਾਲਿਆਂ 'ਤੇ ਕੋਈ ਨਾ ਕੋਈ ਦੋਸ਼ ਲੱਗਦੇ ਰਹਿੰਦੇ ਹਨ ਜਿਹਨਾਂ ਨੂੰ ਸੁਣ ਅਸੀਂ ਕਾਨੂੰਨ ਅਤੇ ਉਸ ਦੇ ਨਿਯਮਾਂ ਬਾਰੇ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਇਸੇ ਤਰ੍ਹਾਂ ਹੀ ਬੀਤੇ ਦੋ ਮਹੀਨੇ ਪਹਿਲਾਂ ਗੁੰਮ ਹੋਈ ਪਰਵਾਸੀ( missing immigrant girl) ਲੜਕੀ 14 ਸਾਲਾਂ ਆਰਤੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਦੋਸ਼ ਲਾਏ ਹਨ।
ਜਾਣੋ ਪੂਰਾ ਮਾਮਲਾ
ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਵੱਲਾ ਦੇ ਅਧੀਨ ਆਉਂਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਸਚਿਤਾ ਸਿੰਘ ਨੇ ਪੁਲਿਸ ਥਾਣਾ ਵੱਲਾ ਪੁਲਿਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੀ ਨਾਬਾਲਿਗ ਬੇਟੀ ਲਗਪਗ ਦੋ ਮਹੀਨੇ ਪਹਿਲਾਂ ਤੋਂ ਘਰੋਂ ਕਿਸੇ ਰਾਜਕੁਮਾਰ ਨਾਂ ਦੇ ਵਿਅਕਤੀ ਵੱਲੋਂ ਬਹਿਲਾ ਫੁਸਲਾ ਕੇ ਘਰੋਂ ਲਿਜਾਇਆ ਗਿਆ, ਜਿਸ ਸੰਬੰਧੀ ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਵੱਲੋਂ ਅੱਜ ਦੋ ਮਹੀਨੇ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਦੋਸ਼ੀ ਰਾਜ ਕੁਮਾਰ 'ਤੇ ਕਾਰਵਾਈ ਨਾ ਕਰਦਿਆਂ ਅਣਪਛਾਤੇ ਵਿਅਕਤੀ 'ਤੇ ਹਲਕੀ ਧਰਾਵਾਂ ਹੇਠ ਮੁਕੱਦਮਾ ਦਰਜ ਕਰ ਖਾਨਾਪੂਰਤੀ ਕੀਤੀ ਗਈ ਹੈ।
ਇਸ ਸੰਬੰਧੀ ਜਦੋਂ ਪੁਲਿਸ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਤਫਤੀਸ਼ ਜਾਰੀ ਹੈ ਅਸੀਂ ਇਸ ਸੰਬੰਧੀ ਭਾਲ ਕਰ ਰਹੇ ਹਾਂ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਏਗੀ।
ਉਧਰ ਹੀ ਦੂਜੇ ਪਾਸੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਰਵਾਸੀ ਵਿੰਗ ਦੇ ਪ੍ਰਧਾਨ ਮਹੇਸ਼ ਵਰਮਾ ਵੱਲੋਂ ਜਾਂਚ ਅਧਿਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਲੜਕੀ ਦੀ ਪਾਲਣਾ ਕੀਤੀ ਗਈ ਤਾਂ ਅਸੀਂ ਇਸ ਸੰਬੰਧੀ ਪੂਰੇ ਪਰਵਾਸੀ ਭਾਈਚਾਰੇ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕਰਾਂਗੇ, ਜਿਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ।
ਇਹ ਵੀ ਪੜ੍ਹੋ:ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦਾ ਖਦਸ਼ਾ !