ETV Bharat / city

ਆਕਸੀਜ਼ਨ ਦੀ ਘਾਟ ਨਾਲ ਹੋਈਆਂ 6 ਮੌਤਾਂ ਦੇ ਮਾਮਲੇ ’ਚ ਪੀੜਤ ਪਰਿਵਾਰਾਂ ਨੇ ਇਨਸਾਫ਼ ਲਈ ਸੌਪਿਆ ਮੰਗ ਪੱਤਰ

author img

By

Published : Apr 26, 2021, 8:36 PM IST

ਉਹਨਾਂ ਕਿਹਾ ਕਿ ਅਸੀਂ ਆਕਸੀਜ਼ਨ ਲੈ ਵੀ ਆਏ ਪਰ ਤਦ ਤੱਕ ਸਾਡੇ ਮਰੀਜਾਂ ਦੀ ਜਾਨ ਜਾ ਚੁਕੀ ਸੀ। ਪਰਿਵਾਰ ਵਾਲਿਆਂ ਨੇ ਹਸਪਤਾਲ ’ਤੇ ਇਲਜ਼ਾਮ ਲਗਾਇਆ ਕਿ ਜਦ ਇਨ੍ਹਾਂ ਕੋਲ ਆਕਸੀਜਨ ਦਾ ਸਟੋਕ ਨਹੀਂ ਸੀ ਤਾਂ ਇਹਨਾਂ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਤਾਂਕਿ ਅਸੀਂ ਕਿਸੇ ਹੋਰ ਹਸਪਤਾਲ ਦੇ ਵਿੱਚ ਆਪਣੇ ਮਰੀਜ਼ਾਂ ਨੂੰ ਲੈ ਕੇ ਜਾ ਸਕਦੇ।

ਆਕਸੀਜ਼ਨ ਦੀ ਘਾਟ ਨਾਲ ਹੋਈਆਂ 6 ਮੌਤਾਂ ਦੇ ਮਾਮਲੇ ’ਚ ਪੀੜਤ ਪਰਿਵਾਰਾਂ ਨੇ ਇਨਸਾਫ਼ ਲਈ ਸੌਪਿਆ ਮੰਗ ਪੱਤਰ
ਆਕਸੀਜ਼ਨ ਦੀ ਘਾਟ ਨਾਲ ਹੋਈਆਂ 6 ਮੌਤਾਂ ਦੇ ਮਾਮਲੇ ’ਚ ਪੀੜਤ ਪਰਿਵਾਰਾਂ ਨੇ ਇਨਸਾਫ਼ ਲਈ ਸੌਪਿਆ ਮੰਗ ਪੱਤਰ

ਅੰਮ੍ਰਿਤਸਰ: ਜ਼ਿਲ੍ਹੇ ’ਚ ਬੀਤੇ ਦਿਨੀ ਆਕਸੀਜ਼ਨ ਦੀ ਕਮੀ ਨਾਲ 6 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਲਈ ਪ੍ਰਸ਼ਾਸਨ ਨੇ ਹਸਪਤਾਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਹਾਲਾਂਕਿ ਮਾਮਲੇ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਥੇ ਹੀ ਹੁਣ ਹਸਪਤਾਲ ਪ੍ਰਸ਼ਾਸਨ ਆਪਣਾ ਪੱਲਾ ਝਾੜਦਾ ਨਜ਼ਰ ਆ ਰਿਹਾ ਹੈ ਤਾਂ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਪੀੜਤ ਪਰਿਵਾਰਾਂ ਦੀ ਬਾਂਹ ਨਹੀਂ ਫੜ ਰਿਹਾ ਜਿਸ ਤੋਂ ਮਗਰੋਂ ਪੀੜਤ ਪਰਿਵਾਰਾਂ ਨੇ ਸਿਵਲ ਸਰਜਨ ਦੇ ਦਫ਼ਤਰ ਪਹੁੰਚ ਇੱਕ ਮੰਗ ਪੱਤਰ ਦਿੱਤਾ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜੋ: ਲੁਧਿਆਣਾ ਪ੍ਰਸ਼ਾਸਨ ਦਾ ਕਾਂਡ, ਆਟੋ ’ਚ ਸਸਕਾਰ ਲਈ ਆਈ ਕੋਰੋਨਾ ਪੌਜ਼ੀਟਿਵ ਲਾਸ਼

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਵਿੱਚ ਕਿਸੇ ਤਰੀਕੇ ਦੇ ਵੀ ਕੋਈ ਇੰਤਜ਼ਾਮ ਨਹੀਂ ਹਨ। ਉਹਨਾਂ ਕੋਲ ਜਦ ਆਕਸੀਜ਼ਨ ਖਤਮ ਹੋਈ ਤਾਂ ਹਸਪਤਾਲ ਪ੍ਰਸ਼ਾਸਨ ਨੇ ਆਕਸੀਜਨ ਮੁਹਈਆ ਕਰਨ ਲਈ ਕੋਈ ਮੁਸ਼ੱਕਤ ਨਹੀਂ ਕੀਤੀ ਤੇ ਫੇਰ ਅਸੀਂ ਆਪ ਹੀ ਆਕਸੀਜਨ ਦਾ ਪ੍ਰਬੰਧ ਕਰਨ ਲਈ ਚਲੇ ਗਏ। ਉਹਨਾਂ ਕਿਹਾ ਕਿ ਅਸੀਂ ਆਕਸੀਜ਼ਨ ਲੈ ਵੀ ਆਏ ਪਰ ਤਦ ਤੱਕ ਸਾਡੇ ਮਰੀਜਾਂ ਦੀ ਜਾਨ ਜਾ ਚੁਕੀ ਸੀ। ਪਰਿਵਾਰ ਵਾਲਿਆਂ ਨੇ ਹਸਪਤਾਲ ’ਤੇ ਇਲਜ਼ਾਮ ਲਗਾਇਆ ਕਿ ਜਦ ਇਨ੍ਹਾਂ ਕੋਲ ਆਕਸੀਜਨ ਦਾ ਸਟੋਕ ਨਹੀਂ ਸੀ ਤਾਂ ਇਹਨਾਂ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਤਾਂਕਿ ਅਸੀਂ ਕਿਸੇ ਹੋਰ ਹਸਪਤਾਲ ਦੇ ਵਿੱਚ ਆਪਣੇ ਮਰੀਜ਼ਾਂ ਨੂੰ ਲੈ ਕੇ ਜਾ ਸਕਦੇ।

ਓਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਜੁਆਇੰਟ ਕਮੇਟੀ ਬਣਾਈ ਗਈ ਹੈ ਜਿਸ ਦੇ ਮੈਂਬਰ ਜਾਂਚ ਕਰ ਰਹੇ ਹਨ। ਉਨ੍ਹਾਂ ਇਸ ਮਾਮਲੇ ’ਤੇ ਕੁਝ ਜ਼ਿਆਦਾ ਸਪਸ਼ਟ ਨਹੀਂ ਕੀਤਾ ਅਤੇ ਕਿਹਾ ਕਿ ਜਾਂਚ ਚੱਲ ਰਹੀ ਹੈ ਜਾਂਚ ਦੇ ਵਿੱਚ ਕੁਝ ਵੀ ਕਹਿਣਾ ਠੀਕ ਨਹੀਂ ਜਾਂਚ ਤੋਂ ਤਫ਼ਤੀਸ਼ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.