ETV Bharat / city

ਪੰਜਾਬ ਵਿੱਚ ਚੋਣ ਮਹੌਲ ਸ਼ਿਖਰ ’ਤੇ ਪਰ ਉਮੀਦਵਾਰਾਂ ਦੀ ਉਡੀਕ ਕਰ ਰਿਹੈ ਅੰਮ੍ਰਿਤਸਰ ਪੂਰਬੀ

Punjab Assembly Election 2022: ਕੀ ਅੰਮ੍ਰਿਤਸਰ ਪੂਰਬੀ ਸੀਟ 'ਤੇ ਚਲੇਗਾ ਕਾਂਗਰਸ ਦਾ ਜਾਦੂ ਜਾਂ ਫੇਰ ਕੋਈ ਹੋਰ ਮਾਰੇਗਾ ਬਾਜੀ। ਫਿਲਹਾਲ ਨਹੀਂ ਭਖ ਸਕਿਆ ਰਾਜਸੀ ਮਹੌਲ, ਜਾਣੋਂ ਇਥੋਂ ਦਾ ਸਿਆਸੀ ਹਾਲ...।Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਅੰਮ੍ਰਿਤਸਰ ਪੂਰਬੀ (Amritsar east Assembly Constituency) ’ਤੇ ਕਾਂਗਰਸ ਦੇ ਵਿਧਾਇਕ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

author img

By

Published : Jan 20, 2022, 2:54 PM IST

ਉਮੀਦਵਾਰਾਂ ਦੀ ਉਡੀਕ ਕਰ ਰਿਹੈ ਅੰਮ੍ਰਿਤਸਰ ਪੂਰਬੀ

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਅੰਮ੍ਰਿਤਸਰ ਪੂਰਬੀ ਸੀਟ (Aritsar east Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਅੰਮ੍ਰਿਤਸਰ ਪੂਰਬੀ (Amritsar east Assembly Constituency)

ਜੇਕਰ ਅੰਮ੍ਰਿਤਸਰ ਪੂਰਬੀ ਸੀਟ (Amritsar east Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ (Navjot Singh Sidhu) ਮੌਜੂਦਾ ਵਿਧਾਇਕ ਹਨ। ਵਿਧਾਇਕ ਨਵਜੋਤ ਸਿੰਘ ਸਿੱਧੂ 2017 ਵਿੱਚ ਦੂਜੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ 2012 ਵਿੱਚ ਭਾਜਪਾ ਤੋਂ ਹੀ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਅਜੇ ਕਾਂਗਰਸ ਨੇ ਇਸ ਸੀਟ ’ਤੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਪਾਰਟੀ ਉਨ੍ਹਾਂ ਨੂੰ ਕਾਂਗਰਸ ਵੱਲੋਂ ਇਥੋਂ ਦੂਜੀ ਵਾਰ ਉਮੀਦਵਾਰ ਬਣਾ ਸਕਦੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਉਥੋਂ ਕਾਂਗਰਸ ਲਈ ਦੁਬਾਰਾ ਸੀਟ ਬਰਕਰਾਰ ਰੱਖ ਸਕਣਗੇ। ਅਜੇ ਇਸ ਸੀਟ ’ਤੇ ਆਮ ਆਦਮੀ ਪਾਰਟੀ ਨੇ ਹੀ ਉਮੀਦਵਾਰ ਦਾ ਐਲਾਨ ਕੀਤਾ ਹੈ ਤੇ ਅਕਾਲੀ ਦਲ ਵੀ ਅਜੇ ਉਡੀਕ ਕਰ ਰਿਹਾ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਪੂਰਬੀ ਸੀਟ (Amritsar east Constituency) ’ਤੇ 64.94 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਨਵਜੋਤ ਸਿੰਘ ਸਿਧੂ (Navjot Singh Sidhu) ਵਿਧਾਇਕ ਚੁਣੇ ਗਏ ਸੀ। ਨਵਜੋਤ ਸਿੰਘ ਸਿੱਧੂ ਨੇ ਉਸ ਸਮੇਂ ਅਕਾਲੀ ਭਾਜਪਾ ਗਠਜੋੜ (SAD-BJP) ਦੇ ਰਾਜੇਸ਼ ਕੁਮਾਰ ਹਨੀ (Rajesh Kumar Honey) ਨੂੰ ਮਾਤ ਦਿੱਤੀ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਸਰਬਜੋਤ ਸਿੰਘ (Sarabjot Singh Dhanjal) ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ 60477 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਰਾਜੇਸ਼ ਕੁਮਾਰ ਹਨੀ ਰਹੇ ਸੀ, ਉਨ੍ਹਾਂ ਨੂੰ 17688 ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਸਰਬਜੋਤ ਸਿੰਘ ਧੰਜਲ ਨੂੰ 14715 ਵੋਟਾਂ ਹਾਸਲ ਹੋਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 61.01 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 17.823 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਵੀ 14.84 ਫੀਸਦੀ ਹੀ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਅੰਮ੍ਰਿਤਸਰ ਪੂਰਬੀ ਸੀਟ (Amritsar east Assembly Constituency) ਤੋਂ ਅਕਾਲੀ-ਭਾਜਪਾ (SAD-BJP) ਗਠਜੋੜ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਚੋਣ ਜਿੱਤੇ ਸੀ। ਉਨ੍ਹਾਂ ਨੂੰ 33406 ਵੋਟਾਂ ਪਈਆਂ ਸੀ, ਜਦੋਂਕਿ 26307 ਵੋਟਾਂ ਲੈ ਕੇ ਆਜਾਦ ਉਮੀਦਵਾਰ ਸਿਮਨਰਨਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੇ ਸੀ ਤੇ ਕਾਂਗਰਸ (Congress) ਦੇ ਉਮੀਦਵਾਰ ਨੂੰ 25964 ਵੋਟਾਂ ਮਿਲੀਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਅੰਮ੍ਰਿਤਸਰ ਪੂਰਬੀ (Amritsar east Assembly Constituency) 'ਤੇ 66.18 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ (SAD-BJP) ਗਠਜੋੜ ਨੂੰ 36.3 ਫੀਸਦੀ ਵੋਟਾਂ ਮਿਲੀਆਂ ਸੀ ਤੇ ਆਜਾਦ ਉਮੀਦਵਾਰ ਨੂੰ 28.59 ਤੇ ਕਾਂਗਰਸ (Congress) ਨੂੰ 28.21 ਫੀਸਦੀ ਵੋਟਾਂ ਮਿਲੀਆਂ ਸੀ।

ਅੰਮ੍ਰਿਤਸਰ ਪੂਰਬੀ (Amritsar east Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਆਮ ਆਦਮੀ ਪਾਰਟੀ ਵੱਲੋਂ ਹੀ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਜੀਵਨ ਜੋਤ ਕੌਰ ਨੂੰ ਉਮੀਦਵਾਰ ਬਣਾਇਆ ਹੈ ਪਰ ਉਨ੍ਹਾਂ ਵਿਰੁੱਧ ਇਕ ਅਦਾਲਤੀ ਕੇਸ ਚੱਲ ਰਿਹਾ ਹੈ ਤੇ ਭਗੋੜਾ ਅਪਰਾਧੀ ਦੇ ਪੋਸਟਰ ਲੱਗੇ ਹਨ। ਕਾਂਗਰਸ ਵਲੋਂ ਇਸ ਸੀਟ 'ਤੇ ਨਵਜੋਤ ਸਿਂਘ ਸਿੱਧੂ ਨੂੰ ਦੂਜੀ ਵਾਰ ਆਪਣਾ ਉਮੀਦਵਾਰ ਬਣਾਉਣ ਦੀ ਪੂਰੀ ਉਮੀਦ ਹੈ। ਉਂਜ ਉਹ ਤੀਜੀ ਵਾਰ ਇਸੇ ਸੀਟ ਤੋਂ ਚੋਣ ਲੜਨਗੇ। 2012 ਵਿੱਚ ਉਹ ਭਾਜਪਾ ਤੋਂ ਵਿਧਾਇਕ ਬਣੇ ਸੀ ਤੇ ਮੁਕਾਬਲਾ ਕਾਂਗਰਸ ਨਾਲ ਸੀ ਅਤੇ 2017 ਵਿੱਚ ਉਹੁ ਕਾਂਗਰਸ ਵੱਲੋਂ ਚੋਣ ਜਿੱਤੇ ਸੀ ਤੇ ਮੁਕਾਬਲਾ ਅਕਾਲੀ-ਭਾਜਪਾ ਦੇ ਉਮੀਦਵਾਰ ਰਾਜੇਸ਼ ਕੁਮਾਰ ਹਨੀ ਨਾਲ ਸੀ। ਕੁਲ ਮਿਲਾ ਕੇ ਪਿਛਲੇ 10 ਸਾਲਾਂ ਤੋ ਸਿੱਧੂ ਦਾ ਇਸ ਸੀਟ ’ਤੇ ਕਬਜਾ ਰਿਹਾ ਹੈ ਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਬਦਲਦੇ ਆਏ ਹਨ। ਇਸੇ ਤਰ੍ਹਾਂ ਹੁਣ ਜਿਥੇ ਅਕਾਲੀ ਦਲ ਇਕੱਲੇ ਚੋਣ ਮੈਦਾਨ ਵਿੱਚ ਉਤਰੇਗਾ, ਅਜਿਹੇ ਵਿੱਚ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਸਥਿਤੀ ਸਾਫ ਹੋਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਕੁਲ ਮਿਲਾ ਕੇ ਅਜੇ ਚੋਣ ਮੈਦਾਨ ਮਘਣਾ ਬਾਕੀ ਹੈ, ਜਦੋਂਕਿ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ:Punjab Assembly Election 2022: ਜੇਲ੍ਹ ’ਚ ਬੈਠੇ ਸੁਖਪਾਲ ਖਹਿਰਾ ਕੀ ਅੰਦਰੋਂ ਹੀ ਲੜਣਗੇ ਚੋਣ ?

ETV Bharat Logo

Copyright © 2024 Ushodaya Enterprises Pvt. Ltd., All Rights Reserved.