ਅੰਮ੍ਰਿਤਸਰ:-21 ਮਾਰਚ 2021 ਨੂੰ ਇਗਲੈਂਡ 'ਚ ਹੋ ਰਹੇ ਸੈਨਸੈਸ (ਮਰਦਮਸ਼ੁਮਾਰੀ) ਨੂੰ ਲੈ ਕੇ ਉਥੇ ਰਹਿੰਦੇ ਸਿੰਘਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੌਂ ਸਿੱਖਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਉਨ੍ਹਾਂ ਇੰਗਲੈਂਡ ਵਿੱਚ ਰਹਿੰਦੇ ਸਿੰਘਾਂ ਨੂੰ ਕਿਹਾ ਕਿ ਸੈਨਸੈਸ ਦੇ ਫਾਰਮ ਵਿੱਚ ਧਰਮ ਸਿੱਖ ਤੇ ਭਾਸ਼ਾ ਪੰਜਾਬੀ ਦੱਸਣ ਵਿੱਚ ਉਹ ਸੰਕੋਚ ਨਾ ਕਰਨ।
ਜਥੇਦਾਰ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਮਰਦਮਸ਼ੁਮਾਰੀ ਹੋਈ ਹੈ, ਇਸ ਦੌਰਾਨ ਸਿੱਖਾਂ ਵੱਲੋਂ ਕਈ ਚੀਜ਼ਾ ਨੂੰ ਅਣਦੇਖਿਆ ਕੀਤਾ ਗਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਲੋਕਾਂ ਨੂੰ ਅਪੀਲੀ ਕੀਤੀ ਕਿ ਅਸੀਂ ਸਿੱਖ ਹਾਂ ਤੇ ਸਾਨੂੰ ਆਪਣੇ ਸਿੱਖ ਹੋਣ ਉੱਤੇ ਮਾਣ ਕਰਨਾ ਚਾਹੀਦਾ ਹੈ। ਇਲ ਲਈ ਆਨਲਾਈਨ ਫਾਰਮ ਭਰਦੇ ਸਮੇਂ ਧਰਮ, ਸਿੱਖ ਤੇ ਭਾਸ਼ਾ ਪੰਜਾਬੀ ਭਰਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸਾਡੀ ਸਿੱਖ ਸੰਗਤਾਂ ਦੀ ਕਈ ਸਮੱਸਿਆਵਾਂ ਹਲ ਹੋ ਜਾਣਗੀਆਂ। ਉਨ੍ਹਾਂ ਪੰਜਾਬ ਵਸੀਆਂ ਨੂੰ ਵਿਦੇਸ਼ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ, ਭੈਣ ਭਰਾਵਾਂ ਨੂੰ ਫੋਨ,ਈਮੇਲ ਤੇ ਵਟਸਐਪ ਰਹੀਂ ਸੰਦੇਸ਼ ਭੇਜ ਕੇ ਅਪੀਲ ਕਰਨ ਲਈ ਕਿਹਾ ਹੈ। ਜਥੇਦਾਰ ਨੇ ਕਿਹਾ ਕਿ ਇਸ ਨਾਲ ਆਗਮੀ ਸਮੇਂ 'ਚ ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਰੁਜ਼ਗਾਰ ਮਿਲ ਸਕੇਗਾ ਤੇ ਉਨ੍ਹਾਂ ਦੀ ਵੱਖਰੀ ਪਛਾਣ ਬਣੇਗੀ।