ਅੰਮ੍ਰਿਤਸਰ: ਗੁਰੂ ਕੀ ਵਡਾਲੀ ਇਲਾਕਾ ਨਾਨਕ ਪੁਰਾ ਪੱਤੀ ਚੱਬਲਾ ਦੀ ਵਿਖੇ ਦੋ ਧਿਰਾਂ ਵਿਚਾਲੇ ਇੱਟਾਂ-ਰੋੜੇ ਤੇ ਤੇਜ਼ ਹਥਿਆਰਾਂ ਨਾਲ ਘਰ ਉੱਤੇ ਹਮਲਾ ਅਤੇ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਝਗੜੇ ਦਾ ਕਾਰਨ ਬੀਤੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ। ਰੰਜਿਸ਼ਬਾਜ਼ੀ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨਾਨਕ ਪੁਰਾ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਇਲਾਕੇ ਦਾ ਨੌਜਵਾਨ ਵਿੱਕੀ ਬੀਤੇ ਲੰਮੇਂ ਸਮੇਂ ਤੋਂ ਉਨ੍ਹਾਂ ਨੂੰ ਨਿੱਕੀ-ਨਿੱਕੀ ਗੱਲ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਧਮਕੀਆਂ ਭਰੇ ਸੁਨੇਹੇ ਲੋਕਾਂ ਹੱਥੋ ਭੇਜਦਾ ਸੀ ਪਰ ਕਈ ਵਾਰ ਉਸ ਦੇ ਘਰ ਜਾ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਤੇਰੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ? ਫਿਰ ਕਿਉਂ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ?
ਇਸ ਤੋਂ ਬਾਅਦ ਕੱਲ੍ਹ ਸ਼ਾਮ ਨੂੰ ਹੀਰਾ ਸਿੰਘ ਨੇ ਫਿਰ ਫੋਨ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅੱਗੇ ਹੀਰਾ ਸਿੰਘ ਨੇ ਦੱਸਿਆ ਕਿ ਰਾਤ ਨੂੰ ਵਿੱਕੀ ਨੇ ਉਸ ਨੂੰ ਫੋਨ ਕਰਕੇ ਫੈਸਲਾ ਕਰਨ ਲਈ ਬਾਹਰ ਬੁਲਾਇਆ ਹੀਰਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਗੇਟ ਦੇ ਬਾਹਰ ਗਿਆ ਤਾਂ ਵਿੱਕੀ ਨੇ ਆਪਣੀ 8 ਤੋ 10 ਅਣਪਛਾਤੇ ਸਾਥੀਆਂ ਸਣੇ ਉਨ੍ਹਾਂ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਹ ਆਪਣੀ ਜਾਨ ਬਚਾਉਂਦੇ ਹੋਏ ਭੱਜ ਕੇ ਆਪਣੇ ਘਰ ਦੇ ਅੰਦਰ ਵੜ ਗਏ। ਹਮਲੇ ਦੇ ਦੌਰਾਨ ਹੀਰਾ ਸਿੰਘ ਦੀ ਮਾਤਾ ਜਸਬੀਰ ਕੌਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਸਮੇਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੂਜੀ ਧਿਰ ਦੇ ਉਸੇ ਹੀ ਇਲਾਕੇ ਦੇ ਵਾਸੀ ਵਿਕੀ ,ਪੁੱਤਰ ਸਕੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਹੀਰਾ ਸਿੰਘ ਨਾਲ ਸਾਡੀ ਕੋਈ ਵੀ ਦੁਸ਼ਮਨੀ ਨਹੀਂ ਹੈ ਇਹ ਬਾਰ ਬਾਰ ਬਿਨਾਂ ਕਿਸੇ ਗੱਲ ਪਿਛਲੇ ਲੰਮੇ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੀਰਾ ਸਿੰਘ ਨੇ ਸ਼ਾਮ ਨੂੰ ਮੈਨੂੰ ਖੁਦ ਫੋਨ ਕਰਕੇ ਬੁਲਾਇਆ ਸੀ ਜਦ ਮੈ ਗਿਆ ਤੇ ਇਨ੍ਹਾਂ ਦੇ ਪਰਿਵਾਰ ਨੇ ਤਲਵਾਰਾਂ ਨਾਲ ਮੇਰੇ ਤੇ ਹਮਲਾ ਕਰਤਾ ਤੇ ਭੱਜ ਕੇ ਮੈਂ ਆਪਣੀ ਜਾਨ ਬਚਾਈ ਅੱਗੇ ਕਿਹਾ ਕਿ ਪੂਰਾ ਇਲਾਕਾ ਮੇਰੀ ਅਗਵਾਈ ਵਿਚ ਖੜਾ ਹੈ।ਅਤੇ ਇਸ ਦੀ ਲਿਖਤੀ ਸ਼ਿਕਾਇਤ ਵਡਾਲੀ ਚੌਂਕੀ ਵੀ ਦੇ ਦਿੱਤੀ ਗਈ ਹੈ।
ਇਸ ਸੰਬੰਧੀ ਚੌਕੀ ਇਨਚਾਰਜ ਏ.ਐਸਆਈ.ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਉਨਾਂ ਨੂੰ ਮਿਲੀਆਂ ਹਨ, ਜਿਨਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖ਼ਿਲਾਫ਼ ਬਨਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੌਸਮ ਦੀ ਪਹਿਲੀ ਬਰਸਾਤ ਨੇ ਕਿਸਾਨਾਂ ਨੂੰ ਪਾਇਆ ਵਕਤ, ਫ਼ਸਲਾਂ ਹੋਈਆਂ ਪਾਣੀ-ਪਾਣੀ