ETV Bharat / city

ਕੋਰੋਨਾ ਨੇ ਰੱਖੜੀ ਦੇ ਤਿਉਹਾਰ ਮੌਕੇ ਹਲਵਾਈਆਂ ਦਾ ਸੁਆਦ ਕੀਤਾ ਫਿੱਕਾ - ਅੰਮ੍ਰਿਤਸਰ

ਇਸ ਵਾਰ ਕੋਰੋਨਾ ਨੇ ਰੱਖੜੀ ਦੇ ਦੌਰਾਨ ਮਿਠਾਈਆਂ ਦਾ ਸੁਆਦ ਵੀ ਫਿੱਕਾ ਕੀਤਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਰੱਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਹਲਵਾਈਆਂ ਨੂੰ ਦੁਕਾਨਾਂ ਖੋਲ੍ਹਣ ਦੀ ਛੂਟ ਦਿੱਤੀ ਹੈ ਪਰ ਆਮ ਲੋਕ ਇਸ ਵਾਰ ਮਿਠਾਈਆਂ ਦੀ ਖਰੀਦ ਪਹਿਲਾਂ ਵਾਂਗ ਕਰਦੇ ਦਿਖਾਈ ਨਹੀਂ ਦੇ ਰਹੇ।

Corona has damaged the confectionery business during the Rakhri festival
ਕੋਰੋਨਾ ਨੇ ਰੱਖੜੀ ਦੇ ਤਿਉਹਾਰ ਮੌਕੇ ਹਲਵਾਈਆਂ ਦਾ ਸੁਆਦ ਕੀਤਾ ਫਿੱਕਾ
author img

By

Published : Aug 2, 2020, 3:06 AM IST

ਅੰਮ੍ਰਿਤਸਰ: ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਹੈ ਰੱਖੜੀ। ਇਸ ਵਾਰ ਵੀ ਰੱਖੜੀ ਦਾ ਤਿਉਹਾਰ 3 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ ਇਸ ਵਾਰ ਦੀ ਰੱਖੜੀ ਮਨਾਈ ਜਾਵੇਗੀ। ਰੱਖੜੀ ਦੇ ਤਿਉਹਾਰ ਮੌਕੇ ਹਲਵਾਈਆਂ ਦੀ ਹੱਟੀਆਂ 'ਤੇ ਰੌਣਕ ਵੇਖਣ ਨੂੰ ਮਿਲਦੀ ਹੈ।

ਕੋਰੋਨਾ ਨੇ ਰੱਖੜੀ ਦੇ ਤਿਉਹਾਰ ਮੌਕੇ ਹਲਵਾਈਆਂ ਦਾ ਸੁਆਦ ਕੀਤਾ ਫਿੱਕਾ
ਇਸ ਵਾਰ ਕੋਰੋਨਾ ਨੇ ਰੱਖੜੀ ਦੇ ਦੌਰਾਨ ਮਿਠਾਈਆਂ ਦਾ ਸੁਆਦ ਵੀ ਫਿੱਕਾ ਕੀਤਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਰੱਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਹਲਵਾਈਆਂ ਨੂੰ ਦੁਕਾਨਾਂ ਖੋਲ੍ਹਣ ਦੀ ਛੂਟ ਦਿੱਤੀ ਹੈ ਪਰ ਆਮ ਲੋਕ ਇਸ ਵਾਰ ਮਿਠਾਈਆਂ ਦੀ ਖਰੀਦ ਪਹਿਲਾਂ ਵਾਂਗ ਕਰਦੇ ਦਿਖਾਈ ਨਹੀਂ ਦੇ ਰਹੇ।ਅੰਮ੍ਰਿਤਸਰ ਵਿੱਚ ਹਲਵਾਈ ਦੀ ਹੱਟੀ ਚਲਾ ਰਹੇ ਵਿਸ਼ਾਲ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਵਿਸ਼ੇਸ਼ ਛੂਟ ਲਈ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੁਆਰਾ ਜਾਰੀ ਹਦਾਇਤਾਂ ਮੁਤਾਬਿਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾਈ ਅਤੇ ਗਾਹਕ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਹੀ ਦੁਕਾਨ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜ਼ਰੂਰਤ ਅਨੁਸਾਰ ਹੀ ਮਿਠਾਈਆਂ ਤਿਆਰ ਰਹੇ ਅਤੇ ਉਨ੍ਹਾਂ ਗਾਹਕਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਆਉਣ ਉਨ੍ਹਾਂ ਦੀ ਸੁਰੱਖਿਆ ਦਾ ਹਲਵਾਈਆ ਵੱਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਰੱਖੜੀ ਦੇ ਤਿਉਹਾਰ ਬਾਰੇ ਗਾਹਕਾਂ ਦੀ ਅਮਦ 'ਤੇ ਉਨ੍ਹਾਂ ਕਿਹਾ ਕਿ ਇਸ ਵਾਰ ਗਾਹਕ ਬਾਹਰ ਨਹੀਂ ਨਿਕਲ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਨਾ ਮਾਤਰ ਹੀ ਮਿਠਾਈ ਦੀ ਵਿਕਰੀ ਹੋ ਰਹੀ ਹੈ। ਇਸ ਵਾਰ ਦੀ ਰੱਖੜੀ ਨੇ ਹਲਵਾਈਆਂ ਦੀਆਂ ਹੱਟੀਆਂ 'ਤੇ ਨਾ ਮਾਤਰ ਹੀ ਗਾਹਕ ਵਿਖਾਈ ਦੇ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.