ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਭਰ 'ਚ ਲੌਕਡਾਊਨ ਤੇ ਪੰਜਾਬ 'ਚ ਕਰਫਿਊ ਲਗਾਇਆ ਗਿਆ ਸੀ। ਕਰਫਿਊ ਦੇ ਚਲਦੇ ਪਿਛਲੇ 2 ਮਹੀਨੀਆਂ ਤੋਂ ਆਵਾਜਾਈ ਪੂਰੀ ਤਰ੍ਹਾਂ ਬੰਦ ਸੀ।
ਕਰਫਿਊ ਦੇ ਦੌਰਾਨ ਆਵਾਜਾਈ ਬੰਦ ਹੋਣ ਕਾਰਨ ਅੰਮ੍ਰਿਤਸਰ ਸ਼ਹਿਰ 'ਚ ਪ੍ਰਦੂਸ਼ਣ ਘੱਟ ਗਿਆ ਹੈ ਤੇ ਵਾਤਾਵਾਰਣ ਵਿੱਚ ਕਾਫੀ ਸੁਧਾਰ ਆਇਆ ਹੈ। ਇਸ ਦੇ ਚਲਦੇ ਮੌਸਮ ਵਿੱਚ ਵੀ ਬਦਲਾਅ ਵੇਖਣ ਨੂੰ ਮਿਲਿਆ ਹੈ। ਜਿਥੇ ਜੂਨ ਨੂੰ ਸਭ ਤੋਂ ਗਰਮੀ ਵਾਲਾ ਮਹੀਨਾ ਮੰਨਿਆ ਜਾਂਦਾ ਹੈ, ਉਥੇ ਹੀ ਮੌਸਮ ਵਿੱਚ ਬਦਲਾਅ ਦੇ ਚਲਦੇ ਇਸ ਵਾਰ ਜੂਨ ਮਹੀਨੇ ਦੇ ਸ਼ੁਰੂਆਤੀ ਦਿਨਾਂ 'ਚ ਹੀ ਮੀਂਹ ਪੈ ਰਿਹਾ ਹੈ। ਮੌਸਮ 'ਚ ਬਦਲਾਅ ਕਾਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਂਹ ਪਿਆ ਤੇ ਗੜੇਮਾਰੀ ਵੀ ਹੋਈ।
ਪਿਛਲੇ ਦਿਨੀਂ ਲਗਾਤਾਰ ਪੈ ਰਹੀ ਗਰਮੀ ਤੋਂ ਬਾਅਦ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਨਜ਼ਾਰਾ ਵੇਖਣ ਨੂੰ ਮਿਲਿਆ। ਜਿਸ ਦਾ ਸੰਗਤ ਨੇ ਭਰਪੂਰ ਆਨੰਦ ਮਾਣਿਆ।