ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਹਮਾਇਤ 'ਚ ਬਿਆਨ ਦੇਣ ਵਾਲੀ ਅੰਤਰਰਾਸ਼ਟਰੀ ਮੁਦਰਾ ਫ਼ੰਡ ਦੀ ਚੇਅਰਮੈਨ ਮੈਡਮ ਕ੍ਰਿਸਟੀਨਾ ਜਾਰਜੀਆਵਾ ਦੇ ਵਿਰੋਧ 'ਚ ਉਨ੍ਹਾਂ ਦਾ ਪੁਤਲਾ ਸਾੜਿਆ ਗਿਆ।
ਜਾਰਜੀਆਵਾ ਦਾ ਬਿਆਨ
ਕ੍ਰਿਸਟੀਨਾ ਜਾਰਜੀਆਵਾ ਨੇ ਨਵੇਂ ਖੇਤੀ ਕਾਨੂੰਨਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਬਣਾਏ ਕਾਨੂੰਨਾਂ ਨਾਲ ਰੁਜ਼ਗਾਰ ਵੱਧੇਗਾ, ਜਿਸਦੀ ਕਿਸਾਨ ਜੱਥੇਬੰਦੀਆਂ ਨੇ ਨਿਖੇਧੀ ਕੀਤੀ।
ਕਿਸਾਨ ਜਥੇਬੰਦੀਆਂ ਨੇ ਕੀਤੀ ਨਿਖੇਧੀ
ਸਵਰਣ ਸਿੰਘ ਪੰਧੇਰ ਨੇ ਆਪਣੇ ਸੰਬੋਧਨ 'ਚ ਕਿਹਾ ਖੇਤੀਬਾੜੀ ਸੈਕਟਰ 70% ਰੁਜ਼ਗਾਰ ਦਿੰਦੀ ਹੈ ਤੇ ਇਹ ਦੇਸ਼ ਦੀ ਆਰਥਿਕਤਾ ਨੂੰ ਅੱਗੇ ਵਧਾਉਂਦਾ ਹੈ। ਉਨ੍ਹਾਂ ਦਾ ਬਿਆਨ ਇਹ ਸਪੱਸ਼ਟ ਕਰਦਾ ਹੈ ਕਿ ਅੰਤਰਾਸ਼ਟਰੀ ਦਬਾਅ ਹੇਠ ਬਿਆਨ ਕੀਤਾ ਗਿਆ ਹੈ।
ਸਰਕਾਰ ਮੀਟਿੰਗ ਨਾਲ ਸਮਾਂ ਬਰਬਾਦ ਕਰ ਰਹੀ
ਉਨ੍ਹਾਂ ਨੇ ਕਿਹਾ ਕਿ ਸਰਕਾਰ ਮੀਟਿੰਗ ਕਰ ਸਮਾਂ ਬਰਬਾਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਪਤਾ ਹੈ ਕਿ ਮੀਟਿੰਗ 'ਤੇ ਕੋਈ ਹੱਲ ਨਹੀਂ ਨਿਕਲਣਾ ਪਰ ਸਰਕਾਰ ਕਿਸਾਨਾਂ ਨੂੰ ਅੜੀਅਲ ਨਾ ਦੱਸੇ ਤਾਂ ਉਹ ਉਨ੍ਹਾਂ ਬੈਠਕਾਂ ਦਾ ਹਿੱਸਾ ਬਣ ਰਿਹਾ ਹੈ।
26 ਜਨਵਰੀ ਦੇ ਪੁਖ਼ਤਾ ਪ੍ਰਬੰਧ
ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਨੂੰ ਜਵਾਨਾਂ ਦੇ ਨਾਲ ਕਿਸਾਨ ਵੀ ਪਰੇਡ ਕਰਨਗੇ ਤੇ ਉਹ ਬਿਲਕੁਲ ਸ਼ਾਂਤਮਈ ਹੋਵੇਗੀ। ਸਰਕਾਰ ਇਸ ਨੂੰ ਗਲਤ ਤਰੀਕੇ ਨਾਲ ਦਰਸਾ ਰਹੀ ਹੈ।