ਅੰਮ੍ਰਿਤਸਰ: ਲੰਮੀ ਹੇਕ ਅਤੇ ਮਿੱਠੀ ਅਵਾਜ਼ ਦੀ ਮਾਲਕ ਪੰਜਾਬ ਦੀ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ (Famous Punjabi singer Gurmeet Bawa) ਦਾ ਬੀਤੇ ਦਿਨੀਂ ਦੇਹਾਂਤ (Death) ਹੋ ਗਿਆ। ਉਹਨਾਂ ਦੀ ਮੌਤ ਨੇ ਜਿੱਥੇ ਹਰ ਇੱਕ ਦੀ ਅੱਖ ਨਮ ਕਰ ਦਿੱਤੀ, ਉਥੇ ਹੀ ਅੱਜ (ਸੋਮਵਾਰ) ਨੂੰ ਅੰਮ੍ਰਿਤਸਰ (amritsar) ਦੇ ਚਾਟੀਵਿੰਡ ਗੇਟ ਸਥਿਤ ਸ਼ਮਸਾਨ ਘਾਟ (Cemetery at Chatiwind Gate) ਵਿਖੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ। ਸਸਕਾਰ ਮੌਕੇ 'ਤੇ ਪੰਜਾਬੀ ਸਾਹਿਤ ਅਤੇ ਸਭਿਆਚਾਰ, ਗਾਇਕ ਅਤੇ ਮਸ਼ਹੂਰ ਫਿਲਮੀ ਹਸਤੀਆਂ ਨੇ ਉਥੇ ਪਹੁੰਚ ਕੇ ਦੁੱਖ ਪ੍ਰਗਟ ਕੀਤਾ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਵੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਦੀ ਮਸ਼ਹੂਰ ਗਾਇਕਾ ਸਤਿੰਦਰ ਸੱਤੀ(Famous Punjabi singer Satinder Satti), ਪੂਰਨ ਚੰਦ ਵਡਾਲੀ (Puran Chand Wadali) ਅਤੇ ਹੋਰ ਕਈ ਮਸ਼ਹੂਰ ਹਸਤੀਆਂ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੀ ਪੰਜਾਬੀ ਗਾਇਕੀ ਨੇ ਅਜਿਹੇ ਅਣਮੋਲ ਹੀਰੇ ਨੂੰ ਖੋਹ ਦਿੱਤਾ। ਇਨ੍ਹਾਂ ਦੀ ਗਾਇਕੀ ਪਿਛਲੇ ਸਮੇਂ ਤੋਂ ਲੋਕਾਂ ਲਈ ਇੱਕ ਪ੍ਰੇਰਣਾ ਸਰੋਤ ਸੀ, ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਅਜਿਹੀ ਅਵਾਜ਼ ਦੀ ਮਾਲਕ ਕਦੇ ਦੁਨੀਆਂ 'ਤੇ ਮੁੜ ਨਹੀਂ ਆ ਸਕਦੀ। ਇਸ ਲਈ ਅੱਜ (ਸੋਮਵਾਰ) ਉਹਨਾਂ ਦੀ ਅੰਤਮ ਯਾਤਰਾ ਦੇ ਮੌਕੇ ਅਸੀਂ ਵਾਹਿਗੁਰੂ ਅੱਗੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦੇ ਹਾਂ।
ਅੱਜ ਹਰ ਇੱਕ ਹਿਰਦਾ ਉਨ੍ਹਾਂ ਦੀਆਂ ਯਾਦਾਂ ਨੂੰ ਚੇਤੇ ਕਰ ਨਮ ਅੱਖਾਂ ਨਾਲ ਉਨ੍ਹਾਂ ਨੂੰ ਰੁਖ਼ਸਤ ਕਰਨ ਲਈ ਪਹੁੰਚਿਆਂ। ਇਸ ਮੌਕੇ 'ਤੇ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ (Congress MP Gurjit Singh Aujla) ਵੀ ਗੁਰਮੀਤ ਬਾਵਾ (Gurmeet Bawa) ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। ਉਨ੍ਹਾਂ ਕਿਹਾ ਬਾਵਾ ਜੀ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ:ਗੁਰਮੀਤ ਬਾਵਾ ਦਾ ਅੰਤਮ ਸਸਕਾਰ ਅੱਜ