ਅੰਮ੍ਰਿਤਸਰ: ਬੀਐਸਐਫ ਨੇ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਪਿੰਡ ਚੰਨੋ ਵਿਖੇ ਬੀਐਸਐਫ ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਉਸ ਨੂੰ ਹੇਠਾਂ ਸੁੱਟ ਦਿੱਤਾ।
![BSF shoots down Pakistani drone](https://etvbharatimages.akamaized.net/etvbharat/prod-images/pb-asr-2files-dronerecover-story-pb10026_18102022090801_1810f_1666064281_87.jpg)
ਦੱਸ ਦਈਏ ਕਿ ਡਰੋਨ ਦੇ ਨਾਲ ਨਾਲ ਬੀਐਸਐਫ ਅਧਿਕਾਰੀਆਂ ਨੂੰ ਢਾਈ ਕਿਲੋ ਹੈਰੋਇਨ ਵੀ ਬਰਾਮਦ ਹੋਏ ਡ੍ਰੋਨ ਦੇ ਨਾਲ ਪਾਕਿਸਤਾਨੀ ਤਸਕਰਾਂ ਨੇ ਨਸ਼ੇ ਦੀ ਖੇਪ ਭੇਜੀ ਸੀ ਜਿਹਡ਼ੀ ਬੀਐਸਐਫ ਦੇ ਅਧਿਕਾਰੀਆਂ ਨੇ ਜ਼ਬਤ ਕਰ ਲਈ ਹੈ।
ਇਹ ਵੀ ਪੜੋ: ਗੈਂਗਸਟਰ ਮਾਮਲੇ 'ਚ NIA ਦੀ ਕਈ ਥਾਵਾਂ 'ਤੇ ਛਾਪੇਮਾਰੀ, ਪੰਜਾਬ ਦੇ ਬਠਿੰਡਾ 'ਚ ਵੀ ਪਹੁੰਚੀ NIA ਟੀਮ