ETV Bharat / city

ਮਜੀਠਾ ਵਿਖੇ ਇੱਕ ਵਾਰ ਫਿਰ ਗੁੱਜਰਾਂ ਵਿੱਚ ਖੂਨੀ ਝੜਪ, ਪੁਲਿਸ ਜਾਂਚ ਜਾਰੀ - ਪੰਜਾਬ 'ਚ ਅਪਰਾਧ

ਪੰਜਾਬ 'ਚ ਅਪਰਾਧ ਦਾ ਗ੍ਰਾਫ ਘੱਟਦਾ ਨਜ਼ਰ ਨਹੀਂ ਆ ਰਿਹਾ, ਦਿਨ ਪਰ ਦਿਨ ਅਪਰਾਧੀਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ ਅਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ, ਇਥੋਂ ਤੱਕ ਕਿ ਪੁਲਿਸ ਦੀ ਹਾਜ਼ਰੀ 'ਚ ਹੀ ਕਈ ਲੜਾਈਆਂ ਹੋ ਰਹੀਆਂ ਹਨ ਅਤੇ ਉਹਨਾਂ ਲੜਾਈਆਂ 'ਚ ਲੋਕ ਵੀ ਮਰ ਰਹੇ ਹਨ।

ਮਜੀਠਾ ਵਿਖੇ ਇੱਕ ਵਾਰ ਫਿਰ ਗੁੱਜਰਾਂ ਵਿੱਚ ਖੂਨੀ ਝੜਪ, ਪੁਲਿਸ ਜਾਂਚ ਜਾਰੀ

author img

By

Published : Apr 11, 2022, 2:55 PM IST

ਅੰਮ੍ਰਿਤਸਰ: ਪੰਜਾਬ 'ਚ ਅਪਰਾਧ ਦਾ ਗ੍ਰਾਫ ਘੱਟਦਾ ਨਜ਼ਰ ਨਹੀਂ ਆ ਰਿਹਾ, ਦਿਨ ਪਰ ਦਿਨ ਅਪਰਾਧੀਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ ਅਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ, ਇਥੋਂ ਤੱਕ ਕਿ ਪੁਲਿਸ ਦੀ ਹਾਜ਼ਰੀ 'ਚ ਹੀ ਕਈ ਲੜਾਈਆਂ ਹੋ ਰਹੀਆਂ ਹਨ ਅਤੇ ਉਹਨਾਂ ਲੜਾਈਆਂ 'ਚ ਲੋਕ ਵੀ ਮਰ ਰਹੇ ਹਨ, ਜਿਸਦੀ ਤਾਜ਼ਾ ਉਦਾਹਰਣ ਹਲਕਾ ਮਜੀਠਾ ਦੇ ਪਿੰਡ ਅਨਾਇਤ ਪੁਰਾ 'ਚ ਵੇਖਣ ਨੂੰ ਮਿਲੀ। ਪਿੰਡ 'ਚ ਹੀ ਕਿਸਾਨਾਂ ਅਤੇ ਗੁੱਜਰਾਂ ਦੀ ਲੜਾਈ ਹੋਈ ਸੀ ਜਿਸ 'ਚ ਗੋਲੀ ਚੱਲਣ ਨਾਲ ਦੋ ਦੀ ਮੌਤ ਵੀ ਹੋ ਗਈ ਸੀ, ਇਸ ਗੋਲੀ ਕਾਂਡ 'ਚ ਵੀ ਪੁਲਿਸ ਮੌਕੇ 'ਤੇ ਮੌਜੂਦ ਸੀ ਪਰ ਉਹ ਕੁਝ ਵੀ ਨਾ ਕਰ ਸਕੀ।

ਮਜੀਠਾ ਵਿਖੇ ਇੱਕ ਵਾਰ ਫਿਰ ਗੁੱਜਰਾਂ ਵਿੱਚ ਖੂਨੀ ਝੜਪ, ਪੁਲਿਸ ਜਾਂਚ ਜਾਰੀ
ਮਜੀਠਾ ਵਿਖੇ ਇੱਕ ਵਾਰ ਫਿਰ ਗੁੱਜਰਾਂ ਵਿੱਚ ਖੂਨੀ ਝੜਪ, ਪੁਲਿਸ ਜਾਂਚ ਜਾਰੀ

ਹਲਕਾ ਮਜੀਠਾ ਅਤੇ ਥਾਣਾ ਮੱਤੇਵਾਲ ਦੇ ਅਧੀਨ ਪੈਂਦੇ ਪਿੰਡ ਬੱਗੇ 'ਚ ਗੁੱਜਰ ਬਰਾਦਰੀ ਦੇ ਦੋ ਧੜਿਆਂ 'ਚ ਜੰਮਕੇ ਲੜਾਈ ਹੋਈ, ਜਿਸ 'ਚ ਇਥੇ ਵੀ ਪੁਲਿਸ ਮੌਕੇ 'ਤੇ ਮੌਜ਼ੂਦ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਦੌਰਾਨ ਪੁਲਿਸ ਦੀ ਗੱਡੀ ਦੀ ਵੀ ਭੰਨਤੋੜ ਹੋਈ ਹੈ ਅਤੇ ਇਸ ਲੜਾਈ 'ਚ ਵੀ ਇਕ ਗੁੱਜਰ ਦੀ ਮੌਤ ਹੋ ਗਈ ਅਤੇ ਸੱਤ ਦੇ ਕਰੀਬ ਗੁੱਜਰ ਜਖਮੀ ਹੋ ਗਏ, ਜਿਹਨਾਂ ਨੂੰ ਅੰਮ੍ਰਿਤਸਰ ਹਸਪਤਾਲ 'ਚ ਦਾਖਿਲ ਕਰਵਾ ਦਿੱਤਾ ਗਿਆ ਹੈ।

ਉਹਨਾਂ ਦੱਸਿਆ ਕਿ ਗੁੱਜਰ ਪਰਿਵਾਰਾਂ ਦੀ ਇਹ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ ਜਿਸਨੇ ਬੀਤੇ ਦਿਨ ਖੂਨੀ ਤਕਰਾਰ ਦਾ ਰੂਪ ਧਾਰ ਲਿਆ, ਜਿਸ 'ਚ ਲਾਲ ਦੀਨ ਨਮਕ ਇਕ ਗੁੱਜਰ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਲੜਾਈ ਮਸੀਤ ਵਿਚ ਆਉਂਦੇ ਤਬਗ਼ੀਕੀ ਜਮਾਤ ਦੇ ਬਾਹਰੀ ਰਾਜਾਂ ਦੇ ਵਿਅਕਤੀਆਂ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ।

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਨਹੀਂ ਚਾਹੁੰਦੇ ਸਨ ਕਿ ਪਿੰਡ ਦਾ ਕੋਈ ਬਾਹਲਾ ਵਿਅਕਤੀ ਇਥੇ ਆ ਕੇ ਮਸੀਤ ਵਿਚ ਰਾਤ ਰੁਕੇ ਅਤੇ ਉਨ੍ਹਾਂ ਵੱਲੋਂ ਇਤਰਾਜ਼ ਕੀਤਾ ਜਾਂਦਾ ਸੀ ਜਮਾਤ ਦਾ ਕੋਈ ਵੀ ਬਾਹਰੀ ਰਾਜਾਂ ਤੋਂ ਆਇਆ ਵਿਅਕਤੀ ਇਥੇ ਨਾ ਰੁਕੇ।

ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਗੁੱਜਰਾਂ ਦੇ ਆਪਸੀ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਹੋਈ ਹੈ ਤੇ ਜਖਮੀ ਵਿਅਕਤੀ ਹਸਪਤਾਲ ਵਿਚ ਦਾਖਲ ਹਨ। ਉਹਨਾਂ ਦੱਸਿਆ ਕਿ ਪੁਲਿਸ ਵਲੋਂ ਦੁਬਾਰਾ ਕਿਸੇ ਤਰਾਂ ਦੀ ਅਣਹੋਣੀ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਬਠਿੰਡਾ ਵਿੱਚ ਪ੍ਰਾਈਵੇਟ ਸਕੂਲ ਬੰਦ, ਜਾਣੋ ਕੀ ਹੈ ਕਾਰਨ

ETV Bharat Logo

Copyright © 2024 Ushodaya Enterprises Pvt. Ltd., All Rights Reserved.