ਅੰਮ੍ਰਿਤਸਰ: ਅੱਜਕੱਲ੍ਹ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਆਰ.ਟੀ.ਆਈ. ਦੇ ਜ਼ਰੀਏ ਲਈ ਜਾ ਸਕਦੀ ਹੈ। ਪਰ ਕਈ ਲੋਕ ਇਸਦਾ ਨਾਜਾਇਜ਼ ਫਾਇਦਾ ਵੀ ਚੁੱਕਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿਥੇ ਗੁਰਦੇਵ ਸਿੰਘ ਜੈਜੀ ਨਾਂ ਦੇ ਵਿਅਕਤੀ ਨੇ ਆਰਟੀਆਈ ਮਾਹਿਰ ਸੁਰੇਸ਼ ਸ਼ਰਮਾ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਸੁਰੇਸ਼ ਸ਼ਰਮਾ ਲੋਕਾਂ ਕੋਲੋਂ ਮੋਟੇ ਪੈਸੇ ਕਮਾਉਂਦੇ ਹਨ ਅਤੇ ਉਨ੍ਹਾਂ ਨੂੰ ਬਲੈਕਮੇਲ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਤੱਕ ਉਨ੍ਹਾਂ ਦੇ ਵੱਲੋਂ ਇੱਕ ਹਸਪਤਾਲ ਕੋਲੋਂ ਇੱਕ ਕਰੋੜ ਰੁਪਏ ਦੀ ਮੰਗ ਤੱਕ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜੋ: ਨਾਸਾ ਦੇ ਹੱਥ ਲੱਗੀ ਇੱਕ ਹੋਰ ਸਫਲਤਾ, ਮੰਗਲ ਗ੍ਰਹਿ ਤੋਂ ਰਿਕਾਰਡ ਹੋ ਕੇ ਆਈ ਆਡੀਓ
ਉਥੇ ਹੀ ਦੂਜੇ ਪਾਸੇ ਸੁਰੇਸ਼ ਸ਼ਰਮਾ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ ਹੈ ਕਿ ਜੈਜੀ ਆਪਣੇ ਮਾਲਕਾਂ ਨੂੰ ਬਚਾਉਣ ਲਈ ਇਹ ਸਭ ਕੁੱਝ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਖ਼ਿਲਾਫ਼ ਕੋਈ ਵੀ ਦਸਤਾਵੇਜ਼ ਹੈ ਤਾਂ ਉਹ ਕਾਨੂੰਨੀ ਤਰੀਕੇ ਨਾਲ ਉਨ੍ਹਾਂ ਉੱਤੇ ਕਾਰਵਾਈ ਕਰਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੇ ਵੱਲੋਂ ਖੁਲਾਸੇ ਕੀਤੇ ਜਾਂਦੇ ਹਨ ਉਹ ਤੱਥਾਂ ਦੇ ਅਧਾਰਿਤ ਕੀਤੇ ਜਾਂਦੇ ਹਨ ਅਤੇ ਉਹ ਕੁੱਝ ਦਿਨ ਬਾਅਦ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੇ ਹਨ।
ਇਹ ਵੀ ਪੜੋ: ਕਤਲ ਨੂੰ ਹਾਦਸੇ ’ਚ ਬਦਲਣ ਦਾ ਮਾਮਲਾ: ਪੀੜਤ ਔਰਤ ਵੱਲੋਂ ਪੁਲਿਸ ਖ਼ਿਲਾਫ਼ ਸ਼ਿਕਾਇਤ