ਅੰਮ੍ਰਿਤਸਰ: ਬਿਆਸ (Beas) ਦੀ ਪੁਲਿਸ ਨੇ 12 ਘੰਟਿਆਂ ਵਿਚ ਚੋਰੀ ਦੇ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਹੈ।ਪੁੁਲਿਸ ਨੇ ਚੋਰ ਕੋਲੋਂ 3 ਲੱਖ 80 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ (Gold jewelry) ਬਰਾਮਦ ਕੀਤੇ ਹਨ।
ਇਸ ਬਾਰੇ ਡੀਐਸਪੀ (DSP)ਹਰਕ੍ਰਿਸ਼ਨ ਸਿੰਘ ਨੇ ਦੱਸਿਆ ਹੈ ਕਿ ਕਿ ਦੋਲੋਨੰਗਲ ਨਿਵਾਸੀ ਵਕੀਲ ਦਲਬੀਰ ਸਿੰਘ ਬੇਦੀ ਨੇ ਆਪਣੀ ਲੜਕੀ ਦਾ ਵਿਆਹ ਕਰਨ ਲਈ ਸੋਨਾ ਅਤੇ ਚਾਂਦੀ ਦੇ ਗਹਿਣੇ ਤੋਂ ਇਲਾਵਾ ਉਕਤ ਰਕਮ ਘਰ ਦੀ ਅਲਮਾਰੀ ਵਿਚ ਰੱਖੀ ਹੋਈ ਸੀ ਅਤੇ ਕਾਰਜ ਸ਼ੁਰੂ ਕਰਨ ਲਈ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਉਦੋ ਹੀ ਇਕ ਵਿਅਕਤੀ ਆਇਆ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਲੱਗ ਪਿਆ।ਜਿਸ ਤੇ ਓਹਨਾ ਸੇਵਾਦਾਰ ਸਮਝ ਕੇ ਬਹੁਤਾ ਗ਼ੌਰ ਨਹੀਂ ਕੀਤਾ ਅਤੇ ਉਸ ਵਿਆਕਤੀ ਮੌਕਾ ਪਾ ਕੇ ਅਲਮਾਰੀ 'ਚੋ ਉਕਤ ਸਾਰਾ ਸੋਨਾ ਅਤੇ ਨਕਦੀ ਚੋਰੀ ਕਰ ਲਈ, ਜੋ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਵਕੀਲ ਬੇਦੀ ਵਲੋਂ ਇਸ ਘਟਨਾ ਦੀ ਸੂਚਨਾ ਥਾਣਾ ਬਿਆਸ ਦੀ ਪੁਲਿਸ ਨੂੰ ਦਿਤੀ ਗਈ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੁਖੀ ਬਿਆਸ ਇੰਸਪੈਕਟਰ ਹਰਜੀਤ ਸਿੰਘ ਖਹਿਰਾ ਤੇ ਸਬ-ਇੰਸਪੈਕਟਰ ਸਿਕੰਦਰ ਵੱਲੋਂ ਕਥਿਤ ਮੁਲਜ਼ਮ ਬਲਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸੂਰੋ ਪੱਡਾ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋ ਨਕਦੀ 3,80000 ਰੁਪਏ, ਇਕ ਚੈਨ ਚਾਂਦੀ, ਇਕ ਬਰੈਸਲੇਟ, ਲੇਡੀ ਟਾਪਸ, ਕੁੱਲ ਸੋਨਾ ਕਰੀਬ 13 ਗ੍ਰਾਂਮ ਬਰਾਮਦ ਕਰ ਲਿਆ ਗਿਆ।ਕਥਿਤ ਦੋਸ਼ੀ ਵੱਲੋਂ ਵਰਤਿਆ ਗਿਆ ਮੋਟਰਸਾਇਕਲ ਵੀ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ।
ਡੀ.ਐੱਸ.ਪੀ.ਨੇ ਦੱਸਿਆ ਕਿ ਉਕਤ ਮਾਮਲੇ ਵਿਚ ਥਾਣਾ ਮਹਿਤਾ ਦੇ ਐੱਸ.ਐੱਚ.ਓ.ਮੁਖਤਿਆਰ ਸਿੰਘ ਵੀ ਸਹਾਇਤਾ ਵਜੋਂ ਬਿਆਸ ਦੀ ਪੁਲਿਸ ਨਾਲ ਸਹਿਯੋਗ ਕੀਤਾ ਗਿਆ। ਮੁਲਜ਼ਮ ਵਿਰੁੱਧ ਮੁਕੱਦਮਾ ਦਰਜ਼ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ।