ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਅਮਰਦਾਸ ਐਵਨਿਊ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ Guru Granth Sahib Satkar Committee ਦੇ ਮੈਂਬਰ ਬਲਬੀਰ ਸਿੰਘ ਮੁੱਛਲ Balbir Singh Muchhal ਅਤੇ ਬੀਬੀ ਮਨਜੀਤ ਕੌਰ ਆਪਣੇ ਸਾਥੀਆਂ ਦੇ ਨਾਲ ਸ੍ਰੀ ਗੁਰੂ ਅਮਰਦਾਸ ਐਵੀਨਿਊ ਗੁੰਮਟਾਲਾ ਰੋਡ ਪਹੁੰਚੇ। ਜਿੱਥੇ ਉਨ੍ਹਾਂ ਨੇ ਜੋਗਿੰਦਰ ਸਿੰਘ ਨਾਮਕ ਇਕ ਵਿਅਕਤੀ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਣਕਾਰੀ ਦਿੱਤੀ।
ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਮੁੱਛਲ Balbir Singh Muchhal ਨੇ ਦੱਸਿਆ ਕਿ ਇੱਥੇ ਜੋਗਿੰਦਰ ਸਿੰਘ ਨਾਮਕ ਇਕ ਵਿਅਕਤੀ ਹਨ। ਜਿਨ੍ਹਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ ਅਤੇ ਘਰ ਦੇ ਵਿਚ ਸ਼ਰਾਬ ਮਾਸ ਤੇ ਆਂਡੇ ਦਾ ਸੇਵਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਅਸਥਾਨ ਬਣਿਆ ਹੋਇਆ ਹੈ ਜੋ ਬਹੁਤ ਹੀ ਛੋਟੀ ਜਿਹੀ ਜਗ੍ਹਾ ਹੈ। ਜਿੱਥੇ ਕਿ ਸਹੀ ਤਰ੍ਹਾਂ ਤਾਬਿਆ ਵਿੱਚ ਵੀ ਬੈਠਿਆ ਨਹੀਂ ਜਾ ਸਕਦਾ ਅਤੇ ਇਹ ਜਗ੍ਹਾ ਪਹਿਲੀ ਅਤੇ ਦੂਜੀ ਮੰਜ਼ਿਲ ਦੇ ਵਿਚਕਾਰ ਇਕ ਲੱਕੜ ਦੇ ਚੁਬਾਰੇ ਵਿਚ ਬਣੀ ਹੋਈ ਹੈ, ਜਿਸ ਉੱਤੇ ਅੱਗੋਂ ਸਾਰਾ ਪਰਿਵਾਰ ਜੁੱਤੀਆਂ ਸਮੇਤ ਹੀ ਉੱਪਰ ਆਉਂਦਾ ਅਤੇ ਜਾਂਦਾ ਹੈ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਹੋ ਰਹੀ ਹੈ।
ਬਲਬੀਰ ਸਿੰਘ ਮੁੱਛਲ Balbir Singh Muchhal ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਟੀਮਾਂ ਬਣਾ ਕੇ ਪਿੰਡਾਂ ਵਿੱਚ ਭੇਜੀਆਂ ਜਾਣੀਆਂ ਚਾਹੀਦੀਆਂ ਹਨ, ਜਿਸਦੇ ਨਾਲ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ ਅਤੇ ਉਥੇ ਮਰਿਆਦਾ ਨਹੀਂ ਰੱਖੀ ਜਾ ਰਹੀ ਉਹ ਸ਼੍ਰੋਮਣੀ ਕਮੇਟੀ ਆਪਣੇ ਨੇੜਲੇ ਗੁਰਦੁਆਰਿਆਂ ਵਿਖੇ ਸੁਸ਼ੋਭਿਤ ਕਰਨ ਨਾਲ ਹੀ ਉਨ੍ਹਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਜਿਸ ਦੇ ਘਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ ਉਹਨਾਂ ਦੇ ਘਰ ਦੇ ਜੀਅ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ ਅਤੇ ਜਿਸ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜਾਂ ਸੁੱਖ ਆਸਨ ਕਰਨਾ ਹੈ, ਉਸ ਨੇ ਗੁਰਬਾਣੀ ਦੀ ਸੰਥਿਆ ਕੀਤੀ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਘਰ ਵਿਚ ਗੁਰੂ ਸਾਹਿਬ ਦੀ ਮਰਿਆਦਾ ਨਹੀਂ ਰੱਖੀ ਜਾ ਰਹੀ ਹੈ ਜਿਸ ਕਾਰਨ ਇੱਥੇ ਪਹੁੰਚੇ ਹਨ ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਪਣੀ ਜ਼ਿੰਮੇਵਾਰੀ ਨਾ ਨਿਭਾਏ ਜਾਣ ਕਰਕੇ ਹੀ ਸਤਿਕਾਰ ਕਮੇਟੀ ਨੂੰ ਅਜਿਹੇ ਕਦਮ ਚੁੱਕਣੇ ਪੈਂਦੇ ਹਨ, ਇਸ ਮੌਕੇ ਜਸਵਿੰਦਰ ਸਿੰਘ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਕਾਰ ਕਮੇਟੀ ਪਹੁੰਚੀ ਸੀ।
ਉਨ੍ਹਾਂ ਨੇ ਦੱਸਿਆ ਕਿ ਇਹ ਘਰ ਉਨ੍ਹਾਂ ਨੇ ਕਿਸੇ ਕੋਲੋਂ ਇਸ ਤਰ੍ਹਾਂ ਹੀ ਖਰੀਦਿਆ ਸੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਸਥਾਨ ਪਹਿਲੇ ਤੋਂ ਹੀ ਬਣੇ ਹੋਏ ਸਨ ਇੰਨੀ ਗੱਲ ਦੱਸਦਿਆਂ ਈ ਜਸਵਿੰਦਰ ਸਿੰਘ ਖੁਦ ਵੀ ਭਾਵੁਕ ਹੋ ਗਏ ਬਲਬੀਰ ਸਿੰਘ ਮੁੱਛਲ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੂੰ ਇਸ ਬਾਰੇ ਦੱਸਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪਾਲਕੀ ਸਾਹਿਬ ਉਸ ਅਸਥਾਨ ਤੇ ਭੇਜ ਦਿੱਤੀ ਗਈ ਅਤੇ ਨਾਲ ਹੀ ਅਜਨਾਲਾ ਰੋਡ ਤੇ ਸਥਿਤ ਗੁਰਦੁਆਰਾ ਪਲਾਹ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਭੇਜ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਲਗਾਤਾਰ ਹੀ ਸਤਿਕਾਰ ਕਮੇਟੀ ਆਗੂਆਂ ਵੱਲੋਂ ਅੰਮ੍ਰਿਤਸਰ ਜਾਂ ਪੰਜਾਬ ਦੇ ਵੱਖ ਵੱਖ ਜਗ੍ਹਾ ਤੇ ਜਾ ਕੇ ਲੋਕਾਂ ਦੇ ਘਰਾਂ ਵਿਚ ਛਾਪੇਮਾਰੀ ਕਰ ਕੇ ਉਨ੍ਹਾਂ ਦੇ ਘਰਾਂ ਚੋਂ ਵੱਡੀ ਗਿਣਤੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਰਾਮਦ ਕੀਤੇ ਹਨ ਤੇਈ ਬਲਬੀਰ ਸਿੰਘ ਮੁੱਛਲ ਉਹਨਾਂ ਨੇ ਕਿਹਾ ਕਿ ਜੋ ਐੱਸਜੀਪੀਸੀ ਵੱਲੋਂ ਤਿੱਨ ਸੌ ਅਠਾਈ ਸਰੂਪ ਲਾਪਤਾ ਹੋਏ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਸਵਰੂਪ ਬਰਾਮਦ ਕੀਤੇ ਹਨ। ਇਹ ਉਨ੍ਹਾਂ ਤਿੰਨ ਸੌ ਅਠਾਈ ਸਵਰੂਪਾਂ ਚੋਂ ਹੈ ਜਾਂ ਇਸ ਦੀ ਕੋਈ ਰਜਿਸਟ੍ਰੇਸ਼ਨ ਹੈ।
ਇਹ ਵੀ ਪੜੋ:- ਗਿਆਨੀ ਗੁਰਬਖ਼ਸ ਸਿੰਘ ਗੁਲਸ਼ਨ ਦੀ 'ਗੁਰੂ ਨਾਨਕ ਉਦਾਸੀ ਦਰਪਣ' ਕਿਤਾਬ ਰਿਲੀਜ਼