ਅੰਮ੍ਰਿਤਸਰ: ਜ਼ਿਲ੍ਹੇ ਪਿਛਲੇ ਦਿਨੀਂ ਹੋਈ ਬਰਸਾਤ (Rain continued for days) ਤੋਂ ਬਾਅਦ ਲਗਾਤਾਰ ਠੰਢ ਵਧ ਗਈ (cold wave) ਹੈ ਤੇ ਧੁੰਦ ਦੀ ਚਾਦਰ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ (Amritsar surrounded with fog, cold risen)। ਉੱਥੇ ਹੀ ਅੰਮ੍ਰਿਤਸਰ ਵਿੱਚ ਸ਼ਿਮਲਾ ਵਰਗਾ ਮਾਹੌਲ ਬਣਿਆ ਹੋਇਆ ਹੈ। ਅੱਜ ਸਵੇਰ ਤੂੰ ਹੀ ਧੁੰਦ ਦੀ ਚਾਦਰ ਨੇ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਆਪਣੇ ਅੰਦਰ ਲਪੇਟਿਆ ਹੋਇਆ ਹੈ। ਧੁੰਦ ਦਾ ਕਹਿਰ ਇਸ ਕਦਰ ਹੈ ਕਿ ਲੋਕ ਠੰਢ ਦੇ ਮਾਰੇ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ (people remained at home due to cold)ਤੇ ਦਿਹਾੜੀਦਾਰ ਮਜ਼ਦੂਰਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ।
ਉੱਥੇ ਹੀ ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਧੁੰਦ ਦੇ ਵਿੱਚ ਲੋਕਾਂ ਨੂੰ ਆਪਣੀ ਗੱਡੀਆਂ ਘੱਟ ਸਪੀਡ ਤੇ ਚਲਾਉਣੀਆਂ ਚਾਹੀਦੀਆਂ ਹਨ ਤਾਂ ਜੋ ਕੋਈ ਵੀ ਦੁਰਘਟਨਾ ਤੋਂ ਬਚਿਆ ਜਾ ਸਕੇ। ਉਥੇ ਹੀ ਲੋਕਾਂ ਨੇ ਕਿਹਾ ਕਿ 2022 ਦੀਆਂ ਚੋਣਾਂ ਨੇੜੇ ਆ ਗਈਆਂ ਹਨ ਤੇ ਸਾਨੂੰ ਪੰਜਾਬ ਵਿੱਚ ਸਾਫ਼ ਸੁਥਰੀ ਤੇ ਕੰਮਕਾਜ ਵਾਲੀ ਸਰਕਾਰ ਚਾਹੀਦੀ ਹੈ ਸਾਨੂੰ ਲੁਭਾਵਨੇ ਵਾਅਦੇ ਨਹੀਂ ਚਾਹੀਦੇ ਜੋ ਕਿ ਹਰੇਕ ਪਾਰਟੀ ਲੁਭਾਵਣੇ ਵਾਅਦੇ ਕਰ ਰਹੀ ਹੈ।
ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਹ ਸਰਕਾਰ ਚਾਹੀਦੀ ਹੈ ਜੋ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰੇ ਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੰਮ ਕਰੇ ਕਿਹਾ ਅੱਗੇ ਵੀ ਸਰਕਾਰਾਂ ਚੁਣੀਆਂ ਸਨ ਉਨ੍ਹਾਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਵੀ ਖਾਧੀਆਂ ਸਨ ਕਿ ਨਸ਼ਾ ਖ਼ਤਮ ਕਰਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਪਰ ਕੋਈ ਵੀ ਵਾਅਦੇ ਤੇ ਖਰੇ ਨਹੀਂ ਉੱਤਰੇ ਸਰਕਾਰ ਇਸ ਕਰਕੇ ਹੁਣ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਚੁਣੇ ਜੋ ਵਾਅਦਿਆਂ ਤੇ ਖਰੀ ਉਤਰੇ ਅਤੇ ਆਪਣੇ ਵਾਅਦੇ ਪੂਰੇ ਕਰੇ।
ਇਹ ਵੀ ਪੜ੍ਹੋ: ਮਨੀਸ਼ ਤਿਵਾੜੀ ਨੇ ਟਵੀਟ ਕਰ ਪੰਜਾਬ ਲਈ ਇਸ ਸੀਐੱਮ ਨੂੰ ਦੱਸਿਆ ਵਧੀਆ, ਕਿਹਾ...