ਅੰਮ੍ਰਿਤਸਰ: ਜ਼ਿਲ੍ਹੇ ਦੀ ਇੰਟੈਲੀਜੈਂਸ ਪੁਲਿਸ ਨੂੰ ਇਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ‘ਤੇ ਨਾਕੇ ਦੌਰਾਨ ਵੱਡੀ ਸਫਲਤਾ ਹੱਥ ਲੱਗੀ। ਇਸ ਮੌਕੇ ਪੁਲਿਸ ਨੇ ਇੱਕ ਟਰੱਕ ਮਾਲਕ ਕੋਲੋਂ 14 ਕਿਲੋ ਦੇ ਕਰੀਬ ਅਫੀਮ (14 kg of opium) ਅਤੇ ਇੱਕ ਲੱਖ 2 ਰੁਪਏ ਨਕਦ ਬਰਾਮਦ ਕੀਤੇ ਹਨ। ਇਸ ਦੌਰਾਨ ਪੁਲਿਸ ਨੇ ਮੁਲਾਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ।
ਇਹ ਵੀ ਪੜੋ: ਦੇਖੋ ਕਿਉਂ ਖਫ਼ਾ ਹੋਏ ਸੁਖਬੀਰ ਬਾਦਲ, ਸ਼ੁਰੂ ਹੁੰਦੇ ਹੀ ਛੱਡ ਭੱਜੇ ਪ੍ਰੈੱਸ ਕਾਨਫ਼ਰੰਸ...
ਇਸ ਸੰਬਧੀ ਜਾਣਕਾਰੀ ਦਿੰਦਿਆਂ ਇੰਟੈਲੀਜੈਂਸ ਟੀਮ ਦੇ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਆਲਾ ਅਧਿਕਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਜਲੰਧਰ ਜੀਟੀ ਰੋਡ ਦੇ ਨਾਕਾ ਲਗਾ ਸੁਖਜਿੰਦਰ ਸਿੰਘ ਨਾਮ ਦੇ ਟਰੱਕ ਡਰਾਈਵਰ ਨੂੰ 14 ਕਿਲੋ ਗ੍ਰਾਮ ਅਫੀਮ (14 kg of opium) ਅਤੇ ਇੱਕ ਲੱਖ 2 ਹਜ਼ਾਰ ਰੁਪਏ ਨਕਦੀ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜੋ: ਅੰਮ੍ਰਿਤਸਰ 'ਚ ਪੌਣੇ 5 ਲੱਖ ਦੀ ਲੁੱਟ, ਘਟਨਾ ਸੀਸੀਟੀਵੀ 'ਚ ਕੈਦ
ਉਹਨਾਂ ਨੇ ਦੱਸਿਆ ਕਿ ਮੁਲਜ਼ਮ ਮਨੀਪੁਰ ਇੰਫਾਲ ਤੋਂ ਸਸਤੀ ਅਫੀਮ ਲਿਆ ਅੰਮ੍ਰਿਤਸਰ ਵਿੱਚ ਵੇਚਦਾ ਸੀ। ਉਹਨਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ 3 ਦਿਨ ਦਾ ਰਿਮਾਂਡ ਲੈ ਲਿਆ ਹੈ ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜੋ: ਬੀਐਸਐਫ ਨੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕੀਤਾ