ਅੰਮ੍ਰਿਤਸਰ: ਦੀਵਾਲੀ ਦਾ ਤਿਓਹਾਰ ਨਜ਼ਦੀਕ ਆਉਣ ਤੋਂ ਪਹਿਲਾਂ ਕੁਝ ਲੋਕ ਨਜ਼ਾਇਜ ਜੂਆ ਖੇਡਣ Majitha Police arrested 21 people illegal gambling ਦਾ ਕੰਮ ਬੜਾ ਧੜੱਲੇ ਨਾਲ ਕਰਦੇ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਲੋਕਾਂ ਉੱਤੇ ਨਕੇਲ ਕੱਸਣ ਲਈ ਸਖ਼ਤੀ ਅਪਣਾਈ ਜਾ ਰਹੀ ਹੈ।
ਜਿਸਦੇ ਚੱਲਦੇ ਅੰਮ੍ਰਿਤਸਰ ਥਾਣਾ ਮਜੀਠਾ ਰੋਡ ਪੁਲਿਸ ਵੱਲੋਂ ਬਸੰਤ ਐਵਨਿਊ ਇਲਾਕੇ ਵਿੱਚ ਜੂਆ ਖੇਡਦੇ ਨੌਜਵਾਨਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਅਤੇ ਪੁਲਿਸ ਨੇ ਕਰੀਬ 21 ਨੌਜਵਾਨਾਂ ਨੂੰ ਜੂਆ ਖੇਡਦਿਆਂ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕੋਲੋਂ 7 ਲੱਖ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ। Majitha Road Police has arrested 21 people
ਇਸ ਸੰਬੰਧੀ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਏਸੀਪੀ ਨੌਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਬਸੰਤ ਐਵਨਿਊ ਇਲਾਕੇ ਵਿੱਚ ਹਰਕੀਰਤ ਸਿੰਘ ਨਾਮਕ ਨੌਜਵਾਨ ਆਪਣੇ ਘਰ ਵਿਚ ਨਾਜਾਇਜ਼ ਜੂਆ ਖੁਲ੍ਹਵਾਉਣ ਦਾ ਕੰਮ ਕਰ ਰਿਹਾ ਹੈ ਤੇ ਇਸ ਦੇ ਨਾਲ ਰਾਜੂ ਟਾਈਗਰ ਨਾਮਕ ਨੌਜਵਾਨ ਜੋਗੀ ਜੌੜਾ ਫਾਟਕ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਉਸ ਵੱਲੋਂ ਬੁੱਕੀ ਵੀ ਲਗਾਈ ਜਾ ਰਹੀ ਹੈ।
ਜਿਸ ਉੱਤੇ ਪੁਲਿਸ ਵੱਲੋਂ ਇਸ ਉੱਤੇ ਛਾਪੇਮਾਰੀ ਕਰਦੇ ਹੋਏ ਇਸ ਦੀ ਲਾਈਫ ਫੋਟੋਗ੍ਰਾਫੀ ਕਰਦੇ ਹੋਏ ਕਰੀਬ 21 ਨੌਜਵਾਨਾਂ ਨੂੰ ਜੂਆ ਖੇਡਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਪੁਲਿਸ ਨੇ ਦੱਸਿਆ ਕਿ ਜਿੰਨੇ ਵੀ ਨੌਜਵਾਨਾਂ ਕੋਲੋਂ ਪੈਸੇ ਬਰਾਮਦ ਕੀਤੇ, ਹਰੇਕ ਨੌਜਵਾਨ ਦੇ ਉਨ੍ਹਾਂ ਵੱਲੋਂ ਸਾਈਨ ਵੀ ਕਰਵਾਏ ਗਏ ਹਨ ਅਤੇ ਇਨ੍ਹਾਂ ਨੌਜਵਾਨਾਂ ਦੇ ਕੋਲੋਂ ਕਰੀਬ 7 ਲੱਖ 50 ਹਜ਼ਾਰ 50 ਰੁਪਏ ਦੀ ਬਰਾਮਦਗੀ ਪੁਲਿਸ ਨੇ ਕੀਤੀ ਹੈ ਅਤੇ ਇਸ ਦੇ ਨਾਲ ਇਨ੍ਹਾਂ ਦੇ ਕੋਲੋਂ 2 ਹੁੱਕਾ ਵੀ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਦੀਵਾਲੀ ਦਾ ਸੀਜ਼ਨ ਨਜ਼ਦੀਕ ਆਉਣ ਅਤੇ ਜਿੱਥੇ ਲੋਕ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਵੀ ਪਾਉਂਦੇ ਹਨ ਅਤੇ ਕੁਝ ਲੋਕ ਨਾਜਾਇਜ਼ ਤੌਰ ਉੱਤੇ ਸੱਟੇਬਾਜ਼ੀ ਵੀ ਕਰਦੇ ਹਨ ਅਤੇ ਪੁਲਿਸ ਵਲੋਂ ਹੁਣ ਨਾਜਾਇਜ਼ ਤੌਰ ਉੱਤੇ ਸੱਟੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਅਪਣਾਈ ਜਾ ਰਹੀ ਹੈ, ਜਿਸ ਦੇ ਚੱਲਦੇ ਪੁਲਿਸ ਵਲੋਂ ਅੱਜ ਸੋਮਵਾਰ ਨੂੰ ਰੇਡ ਕਰਕੇ ਵੱਡੀ ਗਿਣਤੀ ਵਿੱਚ ਜੂਆ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜੋ:- ਲੱਖ ਰੁਪਏ ਕਾਰਨ ਹੋਈ ਕਿੰਡਨੈਪਿੰਗ ਪੁਲਿਸ ਨੇ ਮੌਕੇ ਉਤੇ ਕੀਤੀ ਕਾਰਵਾਈ