ਅੰਮ੍ਰਿਤਸਰ: ਸਿਹਤ ਵਿਭਾਗ (Department of Health) ਵੱਲੋਂ ਹਰਕਤ ਵਿਚ ਆਉਂਦਿਆਂ ਸਿਵਲ ਸਰਜਨ ਦੀਆਂ ਹਦਾਇਤਾਂ ਅਨੁਸਾਰ ਡਰੱਗ ਇੰਸਪੈਕਟਰ ਹਰਪ੍ਰੀਤ ਕੌਰ ਅਤੇ ਸੁਖਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਅਜਨਾਲਾ (Ajnala) ਸ਼ਹਿਰ 'ਚ ਦੋ ਮੈਡੀਕਲ ਸਟੋਰਾਂ ਤੇ ਅਚਨਚੇਤ ਛਾਪਾਮਾਰੀ ਕਰਦਿਆਂ ਮੈਡੀਕਲ ਸਟੋਰ ਵਿਚੋਂ 1.17 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ।
ਡਰੱਗ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਜਨਾਲਾ ਸ਼ਹਿਰ ਦੇ ਚੁਗਾਵਾਂ ਰੋਡ ਤੇ ਸਥਿਤ ਦੀਪਕ ਮੈਡੀਕਲ ਸਟੋਰ (Deepak Medical Store) ਉਤੇ ਕੀਤੀ ਜਾਂਚ ਦੌਰਾਨ ਉੱਥੋਂ 9 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਜਿੰਨਾਂ ਦਾ ਸਟੋਰ ਮਾਲਕ ਵੱਲੋਂ ਕੋਈ ਕਾਗ਼ਜ਼ਾਤ ਨਹੀਂ ਦਿਖਾਇਆ ਜਾ ਸਕਿਆ ਅਤੇ ਉਸ ਵੱਲੋਂ ਸੇਲ ਰਿਕਾਰਡ ਵੀ ਨਹੀਂ ਦਿਖਾਇਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਇਸ ਮੈਡੀਕਲ ਸਟੋਰ ਤੇ ਫਾਰਮਾਸਿਸਟ ਵੀ ਮੌਜੂਦ ਨਹੀਂ ਸੀ। ਡਰੱਗ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਮਰਵਾਹਾ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਸ਼ਡਿਊਲ ਐੱਚ 1 ਰਜਿਸਟਰ ਨਹੀਂ ਵਿਖਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਦੀਪਕ ਮੈਡੀਕਲ ਸਟੋਰ ਖ਼ਿਲਾਫ਼ ਡਰੱਗ ਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਾਰਨ 66 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਜ਼ਮੀਨ ਦੇ ਟੁਕੜੇ ਕਾਰਨ ਇੱਕ ਦੂਜੇ ਨੂੰ ਮਾਰਨ 'ਤੇ ਉਤਰੇ ਸਕੇ ਭਰਾ