ETV Bharat / city

ਅੰਮ੍ਰਿਤਸਰ 'ਚ ਹੋਇਆ ਫ਼ਾਜ਼ਿਲਕਾ ਤੋਂ ਆਈ ਲੜਕੀ ਨਾਲ ਸਮੂਹਿਕ ਜਬਰ ਜਨਾਹ

ਫ਼ਾਜ਼ਿਲਕਾ ਤੋਂ ਕਿਸੇ ਨਿੱਜੀ ਕੰਮ ਲਈ ਅੰਮ੍ਰਿਤਸਰ ਆਈ ਲੜਕੀ ਨਾਲ 6 ਵਿਅਕਤੀਆਂ ਵੱਲੋਂ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਪੁਲਿਸ ਨੇ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਤੇ 3 ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਤਸਵੀਰ
ਤਸਵੀਰ
author img

By

Published : Nov 20, 2020, 10:34 PM IST

ਅੰਮ੍ਰਿਤਸਰ: ਫ਼ਾਜ਼ਿਲਕਾ ਦੀ ਰਹਿਣ ਵਾਲੀ ਲੜਕੀ ਨਾਲ ਅੰਮ੍ਰਿਤਸਰ ਦੇ ਕਸਬਾ ਅਟਾਰੀ ਨੇੜੇ ਸਮੂਹਿਕ ਜਬਰ ਜਨਾਹ ਹੋਣ ਦੀ ਘਟਨਾ ਵਾਪਰੀ ਹੈ, ਜਿਸ ਸਬੰਧੀ ਥਾਣਾਂ ਰਾਮ ਬਾਗ਼ ਵਿਖੇ 6 ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਬੱਸ ਅੱਡੇ ਪੁੱਜੀ ਸੀ। ਜਿੱਥੇ ਲੜਕੀ ਨੂੰ ਇੱਕ ਯੁਵਰਾਜ ਨਾਂਅ ਦਾ ਲੜਕਾ ਵਰਗਲਾ ਕੇ ਆਪਣੇ ਨਾਲ ਅਟਾਰੀ ਲੈ ਗਿਆ।

ਅੰਮ੍ਰਿਤਸਰ 'ਚ ਹੋਇਆ ਫ਼ਾਜ਼ਿਲਕਾ ਤੋਂ ਆਈ ਲੜਕੀ ਨਾਲ ਸਮੂਹਿਕ ਜਬਰ ਜਨਾਹ

ਜਿੱਥੇ ਬੁੱਧਵਾਰ ਦੀ ਰਾਤ 6 ਨੌਜਵਾਨਾਂ ਨੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਤੇ ਸਵੇਰੇ ਛੇਹਰਟਾ ਕੋਲ ਇੰਡੀਆ ਗੇਟ ਸਾਹਮਣੇ ਛੱਡ ਕੇ ਫਰਾਰ ਹੋ ਗਏ।

ਪੀੜਤਾ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਉਹ ਫ਼ਾਜ਼ਿਲਕਾ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਬਾਬਾ ਸ਼ਹੀਦਾਂ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਅੰਮ੍ਰਿਤਸਰ ਪੁੱਜੀ ਸੀ। ਉਸੇ ਰਾਤ ਉਹ ਗੁਰਦੁਆਰਾ ਸਾਹਿਬ ਦੇ ਹਾਲ ‘ਚ ਹੀ ਸੌਂ ਗਈ।

ਬੁੱਧਵਾਰ ਦੀ ਸਵੇਰੇ ਉਹ 10 ਵਜੇ ਘਰ ਪਰਤਣ ਲਈ ਅੰਮ੍ਰਿਤਸਰ ਦੇ ਬੱਸ ਅੱਡੇ ‘ਤੇ ਪੁੱਜੀ ਤਾਂ ਯੁਵਰਾਜ ਸਿੰਘ ਨਾਂਅ ਦਾ ਨੌਜਵਾਨ ਉਸ ਨੂੰ ਵਰਗਲਾ ਕੇ ਨਾਲ ਲੈ ਗਿਆ। ਕੁੜੀ ਮੁਤਾਬਕ ਰਸਤੇ ‘ਚ ਯੁਵਰਾਜ ਨੇ ਆਪਣੇ ਹੋਰ ਸਾਥੀ ਗੁਰਸੇਵਕ ਸਿੰਘ ਨੂੰ ਵੀ ਨਾਲ ਲੈ ਲਿਆ ਤੇ ਆਪਣੇ ਹੋਰ ਚਾਰ ਸਾਥੀਆਂ ਛੋਟੀ, ਕੀਪੂ, ਭਿੰਦਾ ਅਤੇ ਤਾਰ ਨੂੰ ਵੀ ਉਥੇ ਬੁਲਾ ਲਿਆ।

ਲੜਕੀ ਨੇ ਦੱਸਿਆ ਕਿ ਸਾਰੀ ਰਾਤ ਦੋਸ਼ੀਆਂ ਉਸ ਨਾਲ ਜਬਰ ਜਨਾਹ ਕੀਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਵੀਰਵਾਰ ਸਵੇਰੇ ਗੁਰਸੇਵਕ ਤੇ ਯੁਵਰਾਜ ਉਸ ਨੂੰ ਮੋਟਰਸਾਈਕਲ ਉੱਤੇ ਇੰਡੀਆ ਗੇਟ ਕੋਲ ਛੱਡ ਕੇ ਫਰਾਰ ਹੋ ਗਏ। ਉਹ ਕਿਸੇ ਤਰ੍ਹਾਂ ਬੱਸ ਅੱਡਾ ਪੁਲਿਸ ਕੋਲ ਪੁੱਜੀ ਤੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ।

ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕੀ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.