ਅੰਮ੍ਰਿਤਸਰ: ਪੰਜਾਬ ਦੇ ਵਿੱਚ ਲੁੱਟਾ ਖੋਹਾ ਦੀ ਵਾਰਦਾਤ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਕਿੱਥੇ ਨਾ ਕਿੱਥੇ ਵਾਰਦਾਤ ਹੁੰਦੀ ਰੰਹਿਦੀ ਹੈ ਅਜਿਹਾ ਇੱਕ ਮਾਮਲਾ ਸ਼ਹਿਰ ਦੇ ਸੁਲਤਾਨਵਿੰਡ ਗੇਟ ਦੇ ਨਜ਼ਦੀਕ ਤੋਂ ਆਇਆ ਹੈ। ਜਿੱਥੇ ਬਿਲਾ ਕਲਾਥ ਹਾਉਸ ਵਿਖੇ ਪਿਸਤੌਲਾ ਨਾਲ ਲੈਸ ਹੋ ਕੇ ਆਏ ਨੋਜਵਾਨਾ ਵਲੌ ਕਰੀਬ 10 ਲੱਖ ਦੀ ਲੁਟ ਨੂੰ ਅੰਜਾਮ ਦਿਤਾ ਗਿਆ ਹੈ।
ਇਸ ਦੇ ਚਲਦੇ ਪੂਰੀ ਮਾਰਕਿਟ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੁਟੇਰੇ ਜੌ ਕਿ ਮੋਟਰਸਾਈਕਲਾ ਤੇ ਸਵਾਰ ਹੋ ਕੇ ਆਏ ਸਨ ਅਤੇ ਉਹਨਾ ਵਲੌ ਵੈਸਟਰਨ ਯੂਨੀਅਨ ਮਨੀ ਟਰਾਸ਼ਫਰ ਦਾ ਕੰਮ ਕਰਨ ਵਾਲੇ ਬਿਲਾ ਕਲਾਥ ਹਾਉਸ ਦੇ ਮਾਲਿਕ ਨੂੰ ਨਿਸ਼ਾਨਾ ਬਣਾ ਲੁਟ ਨੂੰ ਅੰਜਾਮ ਦੇ ਦਿੱਤਾ। ਪੁਲਿਸ ਵਲੌਂ ਮੌਕੇ ਉੱਤੇ ਪਹੁੰਚ ਕੇ ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਬਿਲਾ ਕਲਾਥ ਹਾਉਸ ਦੇ ਮਾਲਿਕ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਸੁਲਤਾਨਵਿੰਡ ਗੇਟ ਮਾਰਕਿਟ ਵਿੱਚ ਕਪੜੇ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਉਹ ਵੈਸਟਰਨ ਯੂਨੀਅਨ ਮਨੀ ਟਰਾਸ਼ਫਰ ਦਾ ਕੰਮ ਵੀ ਖੋਲ੍ਹਿਆ ਹੋਇਆ ਹੈ।
ਅੱਜ ਸਵੇਰੇ ਕੁੱਲ ਚਾਰ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਸਾਡੀ ਦੁਕਾਨ ਤੇ ਪਹੁੰਚੇ ਸਨ ਅਤੇ ਉਹਨਾ ਵਲੌ ਤਿੰਨ ਨੋਜਵਾਨ ਦੁਕਾਨ ਦੇ ਅੰਦਰ ਦਾਖਿਲ ਹੋ ਗਏ ਅਤੇ 9 ਲਖ ਰੁਪਏ ਲੁੱਟ ਕੇ ਫਰਾਰ ਹੋ ਗਏ ਅਤੇ ਮੌਕੇ ਤੇ ਪੈਸੇ ਟਰਾਸ਼ਫਰ ਕਰਵਾਉਣ ਆਏ ਗ੍ਰਾਹਕ ਦਾ ਵੀ ਇੱਕ ਲੱਖ ਰੁਪਿਆ ਲੁਟ ਕੇ ਲੈ ਗਏ।
ਇਸ ਸਾਰੀ ਘਟਨਾ ਦੀ ਜਾਚ ਕਰ ਰਹੇ ਅੰਮ੍ਰਿਤਸਰ ਪੁਲਿਸ ਦੇ ਏ.ਡੀ.ਸੀ.ਪੀ ਹਰਪਾਲ ਸਿੰਘ ਨੇ ਦਸਿਆ ਕਿ ਸਾਨੂੰ ਸੁਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਕਪੜੇ ਦੀ ਦੁਕਾਨ ਤੇ ਕੁਝ ਨੋਜਵਾਨਾ ਵਲੌ 9 ਲੱਖ ਦੀ ਲੁਟ ਕੀਤੀ ਗਈ ਹੈ ਜਿਸਦੇ ਚਲਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਦੌਸ਼ੀਆ ਨੂੰ ਕਾਬੂ ਕਰ ਲਿਆ ਜਾਵੇਗਾ।