ETV Bharat / city

ਪਾਵਰਕਾਮ ਵੱਲੋਂ ਗੁਰਦਆਰੇ ਦੇ ਸੇਵਾਦਾਰ ਨੂੰ ਭੇਜਿਆ ਗਿਆ 9 ਲੱਖ ਤੋਂ ਵੱਧ ਦਾ ਬਿਲ

ਆਏ ਦਿਨ ਪਾਵਰਕਾਮ ਵੱਲੋਂ ਬਿਜਲੀ ਦੇ ਬਿਲ ਨੂੰ ਲੈ ਕੇ ਅਣਗਿਹਲੀਆਂ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਨਰਾਇਣਗੜ੍ਹ ਵਿਖੇ ਸਾਹਮਣੇ ਆਇਆ ਹੈ। ਇਥੇ ਪਾਵਰਕਾਮ ਵੱਲੋਂ ਇੱਕ ਗੁਰਦੁਆਰੇ ਦੇ ਸੇਵਾਦਾਰ ਨੂੰ ਦੋ ਮਹੀਨੇ ਦਾ ਬਿੱਲ 9 ਲੱਖ 33ਹਜ਼ਾਰ ਰੁਪਏ ਬਿਜਲੀ ਦਾ ਭੇਜਿਆ ਗਿਆ ਹੈ। ਕਈ ਵਾਰ ਪਾਵਰਕਾਮ ਦਫ਼ਤਰ ਦੇ ਚੱਕਰ ਲਗਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ।

ਪਾਵਰਕਾਮ ਵੱਲੋਂ ਗੁਰਦਆਰੇ ਦੇ ਸੇਵਾਦਾਰ ਨੂੰ ਭੇਜਿਆ ਗਿਆ 9 ਲੱਖ ਤੋਂ ਵੱਧ ਦਾ ਬਿਲ
author img

By

Published : Apr 11, 2019, 3:03 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਨਰਾਇਣਗੜ੍ਹ ਇਲਾਕੇ ਵਿੱਚ ਰਹਿਣ ਵਾਲੇ ਗੁਰਦੁਆਰੇ ਦੇ ਇੱਕ ਸੇਵਾਦਾਰ ਨੂੰ 9 ਲੱਖ 33ਹਜ਼ਾਰ ਰੁਪਏ ਬਿਜਲੀ ਦਾ ਬਿੱਲ ਭੇਜਿਆ ਗਿਆ ਹੈ। ਕਈ ਦਿਨਾਂ ਤੱਕ ਕਈ ਵਾਰ ਪਾਵਰਕਾਮ ਦਫ਼ਤਰ ਦੇ ਚੱਕਰ ਲਗਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ।

ਪੀੜਤ ਵਿਅਕਤੀ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਿਤਾ ਬਾਜ ਸਿੰਘ ਦੋਵੇਂ ਇੱਕਠੇ ਰਹਿੰਦੇ ਹਨ। ਮਨਦੀਪ ਸਿੰਘ ਇੱਕ ਗੁਰੂਦੁਆਰੇ ਵਿੱਚ ਸੇਵਾਦਾਰ ਹੈ। ਉਹ ਦੋਵੇਂ ਜਿਆਦਾਤਰ ਗੁਰੂਦੁਆਰੇ ਵਿੱਚ ਹੀ ਰਹਿੰਦੇ ਹਨ ਅਤੇ ਸਾਰਾ ਦਿਨ ਸੇਵਾ ਕਰਨ ਮਗਰੋਂ ਰਾਤ ਵੇਲੇ ਹੀ ਘਰ ਆਉਂਦੇ ਹਨ। ਉਨ੍ਹਾਂ ਦੇ ਘਰ ਵਿੱਚ ਟਿਊਬ ਅਤੇ ਦੋ ਪੱਖੇ ਹਨ ਅਤੇ ਉਨ੍ਹਾਂ ਕੋਲ ਇਲੈਕਟ੍ਰੌਨਕ ਦਾ ਬਹੁਤਾ ਸਮਾਨ ਵੀ ਨਹੀਂ ਹੈ।

ਪਾਵਰਕਾਮ ਵੱਲੋਂ ਗੁਰਦਆਰੇ ਦੇ ਸੇਵਾਦਾਰ ਨੂੰ ਭੇਜਿਆ ਗਿਆ 9 ਲੱਖ ਤੋਂ ਵੱਧ ਦਾ ਬਿਲ

ਇਸ ਵਾਰ ਪਾਵਰਕਾਮ ਵੱਲੋਂ ਉਨ੍ਹਾਂ ਨੂੰ ਦੋ ਮਹੀਨੇ ਦਾ ਬਿੱਲ 9 ਲੱਖ 33ਹਜ਼ਾਰ ਰੁਪਏ ਭੇਜਿਆ ਗਿਆ ਹੈ। ਜਦੋਂ ਉਨ੍ਹਾਂ ਨੂੰ ਇਹ ਬਿੱਲ ਮਿਲਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਮਨਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਪਹਿਲਾਂ ਤੋਂ ਹੀ ਦਿਲ ਦੇ ਮਰੀਜ਼ ਹਨ ਅਤੇ ਬਿੱਲ ਦੀ ਇਨ੍ਹੀ ਵੱਡੀ ਰਕਮ ਦਾ ਪਤਾ ਲੱਗਣ ਤੇ ਉਹ ਹੋਰ ਪਰੇਸ਼ਾਨ ਹੋ ਗਏ ਹਨ।

ਮਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਬਿੱਲ ਨੂੰ ਠੀਕ ਕਰਵਾਉਣ ਲਈ ਕਈ ਵਾਰ ਪਾਵਰਕਾਮ ਦਫ਼ਤਰ ਦੇ ਚੱਕਰ ਲਗਾ ਚੁੱਕਾ ਹੈ ਪਰ ਕੋਈ ਵੀ ਅਧਿਕਾਰੀ ਉਸ ਦੀ ਗ਼ੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

Download link
 ਪਾਵਰਕਾਮ ਦਾ ਇਕ ਹੋਰ ਕਾਰਨਾਮਾ , ਦਿਲ ਦੇ ਮਰੀਜ ਤੇ ਗੁਰਦਵਾਰੇ ਦੇ ਸੇਵਾਦਾਰ ਨੂੰ ਭੇਜਿਆ 9 ਲੱਖ 32 ਸੋ 50 ਰੂਪਏ ਦਾ ਬਿਲ
ਪਾਵਰਕਾਮ ਦੇ ਦਫਤਰ ਦੇ ਵਾਰ ਵਾਰ ਚੱਕਰ ਲਗਾਨ ਨਾਲ ਵੀ ਨਹੀਂ ਮਿਲ ਰਿਹਾ ਇਨਸਾਫ
ਐਂਕਰ ; ਅੰਮ੍ਰਿਤਸਰ ਦੇ ਨਰੈਣਗੜ੍ਹ ਦੇ ਵਿੱਚ ਰਿਹਣ ਵਾਲੇ ਮਨਦੀਪ ਸਿੰਘ ਤੇ ਉਸਦੇ ਪਿਤਾ ਬਾਜ ਸਿੰਘ ਦੋਨੋ ਇਕੱਠੇ ਇਕ ਹੀ ਘਰ ਵਿਚ ਰਹਿੰਦੇ ਜਿਥੇ ਟੁਇਬ ਤੇ ਦੋ ਪੱਖੇ ਹਨ , ਜਿਆਦਾ ਤਰ ਦੋਵੇ ਪਿਓ ਪੁੱਤਰ ਗੁਰਦਵਾਰੇ ਵਿਚ ਹੀ ਰਿਹੰਦੇ ਨੇ ਉਹ ਉਥੇ ਸਾਰੀ ਦਿਹਾੜੀ ਗੁਰਦਵਾਰੇ ਦੀ ਸੇਵਾ ਕਰਦੇ ਨੇ ਪਰ ਜਦੋ ਉਨ੍ਹਾਂ ਨੂੰ ਦੋ ਮਹੀਨੇ ਦਾ ਬਿਲ ਪਾਵਰਕਾਮ ਮਿਲਿਆ ਤੇ ਉਨ੍ਹਾਂ ਦੇ ਹੋਸ਼ ਉਡ ਗਏ ਮਨਦੀਪ ਸਿੰਘ ਦੇ ਪਿਤਾ ਬਾਜ ਸਿੰਘ ਦੇ ਨਾਂ ਤੇ ਇਹ ਮੀਟਰ ਹੈ ਦਿਲ ਦੇ ਮਰੀਜ  ਹੋਣ ਕਰਕੇ ਇਕ ਦਮ  ਉਨ੍ਹਾਂ ਨੂੰ ਸਦਮਾ ਜਿਹਾ ਲੱਗ ਗਿਆ , ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਪਹਲੇ ਵੀ ਹਾਰਟ ਟੈਕ ਆ ਚੁਕਾ ਹੈ ਤੇ ਜਦੋ ਦਾ ਉਨ੍ਹਾਂ ਨੂੰ 9 ਲੱਖ 32 ਹਜਾਰ 50 ਰੁਪਏ ਦਾ ਬਿਲ ਆਇਆ ਹੈ ਉਨ੍ਹਾਂ ਦੀ ਰਾਤ ਦੀ ਨੀਂਦ ਹੀ ਹਰਮ ਹੋ ਗਈ ਹੈ ਤੇ 24 ਘੰਟੇ ਇਸੇ ਸੋਚ ਵਿਚ ਲਗੇ ਰਿਹੰਦੇ ਨੇ ਇਨ੍ਹਾਂ ਸਾਰਾ ਬਿਲ ਉਹ ਕਿਵੇਂ ਚੁੱਕਣਗੇ
ਬਾਈਟ। ...ਮਨਦੀਪ ਸਿੰਘ
ਵੀ/ਓ... ਉਥੇ ਹੀ ਬਾਜ ਸਿੰਘ ਦੇ ਮਿੱਤਰ ਨੇ ਦੱਸਿਆ ਕਿ ਉਹ ਬਾਜ ਸਿੰਘ ਦਾ ਹਾਲ ਚਾਲ ਪੁੱਛਣ ਆਇਆ ਸੀ ਕਿਉਂਕਿ ਜਦੋ ਉਸ ਨੂੰ ਬਿੱਲ ਮਿਲਿਆ ਹੈ ਉਹ ਬਿਮਾਰ ਰਹਿਣ ਲੱਗ ਪਿਆ ਹੈ ਤੇ ਉਸਦੀ ਗੱਲ ਸੁਣਨ ਲਈ ਕੋਈ ਵੀ ਅਧਿਕਾਰੀ ਤਿਆਰ ਨਹੀਂ
ਬਾਈਟ। .... ਬਾਜ ਸਿੰਘ ਦਾ ਮਿੱਤਰ
ETV Bharat Logo

Copyright © 2024 Ushodaya Enterprises Pvt. Ltd., All Rights Reserved.