ਅਟਾਰੀ: ਅੱਜ ਦੇਸ਼ ਆਪਣਾ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਦੇਸ਼ ਭਰ 'ਚ ਜਸ਼ਨ ਦਾ ਮਾਹੌਲ ਹੈ। ਪੰਜਾਬ ਦੇ ਅਟਾਰੀ ਵਾਹਗਾ ਬਾਰਡਰ 'ਤੇ ਭਾਰਤੀ ਸੀਮਾ ਸੁਰੱਖਿਆ ਬੱਲ ਵੱਲੋਂ ਬੀਟਿੰਗ ਦ ਰੀਟ੍ਰੀਟ ਸੈਰਾਮਨੀ ਦਾ ਆਯੋਜਨ ਕੀਤਾ ਗਿਆ।
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਸਥਿਤ ਅਟਾਰੀ ਵਾਹਗਾ ਬਾਰਡਰ 'ਤੇ ਹਰ ਸਾਲ ਬੀਟਿੰਗ ਦ ਰੀਟ੍ਰੀਟ ਸੈਰਾਮਨੀ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਸੈਰਾਮਨੀ ਦੌਰਾਨ ਸੂਰਜ ਢੱਲਣ ਦੇ ਸਮੇਂ ਕੌਮੀ ਝੰਡੇ ਨੂੰ ਪੂਰੇ ਪ੍ਰੋਟੋਕਾਲ ਦੇ ਨਾਲ ਉਤਾਰ ਲਿਆ ਜਾਂਦਾ ਹੈ।
ਕੀ ਹੈ ਇਸ ਸੈਰਾਮਨੀ ਦੀ ਕਹਾਣੀ
ਅਟਾਰੀ ਵਾਹਗਾ ਸਰਹੱਦ ਤੋਂ ਇਲਾਵਾ, ਬੀਟਿੰਗ ਦ ਰੀਟ੍ਰੀਟ ਸੈਰਾਮਨੀ ਦਾ ਆਯੋਜਨ ਗਣਤੰਤਰ ਦਿਵਸ ਤੋਂ ਤਿੰਨ ਦਿਨ ਬਾਅਦ, ਭਾਵ 29 ਜਨਵਰੀ ਨੂੰ ਵੀ ਕੀਤਾ ਜਾਂਦਾ ਹੈ। ਇਹ ਰਸਮ ਰਾਜਪਥ ਵਿਖੇ ਹੁੰਦੀ ਹੈ। ਰਾਜਪਥ ਵਿਖੇ ਬੀਟਿੰਗ ਦ ਰੀਟ੍ਰੀਟ ਸੈਰਾਮਨੀ ਗਣਤੰਤਰ ਦਿਵਸ ਦੇ ਜਸ਼ਨਾਂ ਦੀ ਸਮਾਪਤੀ ਵਜੋਂ ਮਨਾਈ ਜਾਂਦੀ ਹੈ।
ਮਹਿਜ਼ ਦੋ ਵਾਰ ਰੱਦ ਹੋਈ ਬੀਟਿੰਗ ਦ ਰੀਟ੍ਰੀਟ ਸੈਰਾਮਨੀ
ਭਾਰਤ 'ਚ ਬੀਟਿੰਗ ਦ ਰੀਟ੍ਰੀਟ ਸੈਰਾਮਨੀ ਦੀ ਸ਼ੁਰੂਆਤ ਸਾਲ 1950 'ਚ ਹੋਈ ਸੀ। 1950 ਅਤੇ 2018 ਦੇ ਵਿਚਕਾਰ, ਗਣਤੰਤਰ ਭਾਰਤ ਵਿੱਚ ਬੀਟਿੰਗ ਦ ਰੀਟ੍ਰੀਟ ਸੈਰਾਮਨੀ ਦੇ ਪ੍ਰੋਗਰਾਮ ਨੂੰ ਹੁਣ ਤੱਕ ਦੋ ਵਾਰ ਰੱਦ ਕੀਤਾ ਗਿਆ ਹੈ। ਪਹਿਲੀ ਵਾਰ ਗੁਜਰਾਤ ਵਿੱਚ 26 ਜਨਵਰੀ 2001 ਨੂੰ ਆਏ ਭੂਚਾਲ ਕਾਰਨ ਸੀ ਅਤੇ ਦੂਜੀ ਵਾਰ ਇਹ 27 ਜਨਵਰੀ 2009 ਨੂੰ ਕੀਤਾ ਗਿਆ ਸੀ ਜਦੋਂ ਦੇਸ਼ ਦੇ 8ਵੇਂ ਰਾਸ਼ਟਰਪਤੀ ਵੈਂਕਟਰਮਨ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ।