ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ ਕਈ ਮਹੀਨਿਆਂ ਦਿੱਲੀ ਵਿੱਚ ਕੇਂਦਰ ਸਰਕਾਰ ਵਿਰੁੱਧ ਮੋਰਚਾ ਲਗਾ ਕੇ ਬੈਠੇ ਹਨ। ਦਿਲੀ ਮੋਰਚੇ ਵਿੱਚ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਾਰੀ ਵਾਰੀ ਜਾ ਕੇ ਆਪਣੇ ਹਾਜ਼ਰੀ ਲਗਾ ਰਹੇ ਹਨ, ਉੱਥੇ ਹੀ ਅੰਮ੍ਰਿਤਸਰ ਦੇ ਪਿੰਡ ਮਾਲਾਵਾਲੀ ਦੀ 70 ਸਾਲਾਂ ਦੀ ਬਜੁਰਗ ਮਾਤਾ ਅਵਤਾਰ ਕੌਰ ਵੀ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਮਾਤਾ ਅਵਤਾਰ ਕੌਰ ਵੀ ਪਿਛਲੇ ਲੰਬੇ ਸਮੇਂ ਤੋਂ ਦਿਲੀ ਕਿਸਾਨੀ ਸੰਘਰਸ ਵਿੱਚ ਜਾਣ ਲਈ ਬੜੀ ਚਾਹਵਾਨ ਸੀ ਪਰ ਘਰ ਦੇ ਰੁਜੇਵੇ ਅਤੇ ਕੰਮ ਕਾਜ ਦੇ ਚਲਦੇ ਉਹ ਦਿੱਲੀ ਨਹੀਂ ਜਾ ਸਕਦੀ
ਕਿਸਾਨੀ ਸੰਘਰਸ਼ ਦੀ ਸੇਵਾ ਲਈ ਘਰ ਬੈਠੀ ਮਾਤਾ ਅਵਤਾਰ ਕੌਰ ਦੇ ਬੇਟੇ ਵਕੀਲ ਕੁਲਜੀਤ ਸਿੰਘ ਮਾਲਾਵਾਲੀ ਤੇ ਉਨ੍ਹਾਂ ਦੇ ਪੋਤੇ ਸਾਹਿਬਜੀਤ ਸਿੰਘ ਦੀ ਮਦਦ ਨਾਲ ਘਰ ਵਿੱਚ ਕਿਸਾਨੀ ਝੰਡੇ ਬਣਾ ਦਿੱਲੀ ਭੇਜ ਰਹੀ ਹੈ ਕਿਉਂਕਿ ਉਹ ਸੋਚਦੀ ਹੈ ਕਿ ਜੇਕਰ ਉਹ ਧਰਨੇ 'ਤੇ ਨਹੀਂ ਜਾ ਸਕਦੀ ਪਰ ਉਸ ਨੂੰ ਕਿਸਾਨਾਂ ਲਈ ਕੁੱਝ ਨਾ ਕੁੱਝ ਕਰਨਾ ਚਾਹੀਦਾ ਹੈ। ਉਸ ਦੇ ਬਣਾਏ ਝੰਡੇ ਉਸਦਾ ਪੁੱਤਰ ਅਤੇ ਪੋਤਰੇ ਦਿੱਲੀ ਜਾ ਕੇ ਕਿਸਾਨੀ ਨੂੰ ਦੇ ਕੇ ਆਉਂਦੇ ਹਨ।