ਅੰਮ੍ਰਿਤਸਰ: ਚੀਨ ਤੋਂ ਚੱਲਿਆ ਕੋਰੋਨਾ ਵਾਇਰਸ ਇੱਕ ਵਾਰ ਮੁੜ ਭਾਰਤ ’ਚ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਜਿਸ ਦੇ ਤਹਿਤ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਫ਼ੈਸਲੇ ਲਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਸੂਬੇ ’ਚ ਐਤਵਾਰ ਦਾ ਲੌਕਡਾਊਨ ਦਾ ਲਗਾ ਹੀ ਦਿੱਤਾ ਹੈ ਉਥੇ ਹੀ ਹੁਣ ਇੱਕ ਵਾਰ ਫਿਰ ਤੋਂ ਮੀਟਿੰਗਾਂ ਦਾ ਦੌਰ ਜਾਰੀ ਜਿਸ ਕਾਰਨ ਰੈਸਟੋਰੈਂਟ ਮਾਲਕ ਅਤੇ ਹੋਰ ਕਈ ਲੋਕ ਡਰੇ ਹੋਏ ਹਨ ਕਿ ਕਿਤੇ ਸੂਬੇ ’ਚ ਮੁੜ ਤੋਂ ਲਾਕਡਾਊਨ ਹੀ ਨਾ ਲੱਗ ਜਾਵੇ। ਅੰਮ੍ਰਿਤਸਰ ਵਿੱਚ ਰੈਸਟੋਰੈਂਟ ਮਾਲਿਕ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਦਾ ਸਭ ਤੋਂ ਵੱਡਾ ਕਾਰਨ ਦੇਸ਼ ਵਿੱਚ ਰੈਲੀਆਂ ਕਰਵਾਉਣਾ ਸੀ ਕਿਉਂਕਿ ਜਦੋਂ ਦੇਸ਼ ਵਿੱਚ ਰੈਲੀਆਂ ਹੋ ਰਿਹਾ ਸੀ ਤਾਂ ਕਿਸੇ ਦੇ ਮੂੰਹ ’ਤੇ ਮਾਸਕ ਨਜ਼ਰ ਨਹੀਂ ਆ ਰਿਹਾ ਸੀ।
ਇਹ ਵੀ ਪੜੋ: ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਚੈਨਲ ਈਟੀਵੀ ਬਾਲ ਭਾਰਤ ਕੱਲ੍ਹ ਹੋਵੇਗਾ ਲਾਂਚ
ਉਥੇ ਹੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਕਾਰੀਗਰ ਕੰਮ ਕਰਦੇ ਹਨ ਜੇਕਰ ਦੁਬਾਰਾ ਤੋਂ ਲੌਕਡਾਊਨ ਲੱਗਦਾ ਹੈ ਤਾਂ ਉਨ੍ਹਾਂ ਦੀ ਨੌਕਰੀ ਵੀ ਜਾ ਸਕਦੀ ਹੈ ਜੋ ਕਿ ਸਹੀ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਪਿਛਲੇ ਸਾਲ ਉਨ੍ਹਾਂ ਨੂੰ ਕਾਫੀ ਮੰਦੀ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਕਾਲਜ ਬੰਦ ਕੀਤੇ ਗਏ ਹਨ ਤਾਂ ਜੋ ਕਿ ਕੋਰੋਨਾ ਵਾਇਰਸ ਨਾ ਫੈਲ ਸਕੇ ਜੋ ਕੀ ਸਰਾਸਰ ਗਲਤ ਹਨ ਇਸ ਨਾਲ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜੋ: ਕੈਪਟਨ ਦੇ ਸ਼ਾਹੀ ਸ਼ਹਿਰ ’ਚ ਕੋਰੋਨਾ ਦਾ ਕਹਿਰ, 24 ਘੰਟੇ ’ਚ 31 ਮੌਤਾਂ