ਅੰਮ੍ਰਿਤਸਰ: ਟਾਹਲੀ ਸਾਹਿਬ ਨੇੜਲੇ ਪਿੰਡ ਬੱਗਾ ’ਚ ਦੋ ਗੂਜਰ ਧਿਰਾ ਵਿਚਾਲੇ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝੜਪ ਦੌਰਾਨ ਇੱਕ ਗੁੱਜਰ ਦੀ ਮੌਤ ਹੋ ਗਈ ਜਦਕਿ 10 ਦੇ ਕਰੀਬ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਦੱਸ ਦਈਏ ਕਿ ਕਾਨੂੰਨ ਦੀ ਕਾਰਵਾਈ ਤੋਂ ਬੇਖੌਫ ਇਹ ਘਟਨਾ ਦੋ ਘੰਟੇ ਦੇ ਕਰੀਬ ਗੁੰਡਾਗਰਦੀ ਦਾ ਨੰਗਾ ਨਾਚ ਚੱਲਿਆ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਟਨਾ ਦੌਰਾਨ ਪੁਲਿਸ ਵੀ ਮੌਜੂਦ ਸੀ ਜਿਸ ਕਾਰਨ ਪੀੜਤ ਪਰਿਵਾਰ ਵੱਲੋਂ ਪੁਲਿਸ ਨੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਇਸ ਸੰਬਧੀ ਇਸ ਖੁਨੀ ਝੜਪ ਵਿਚ ਬੁਰੀ ਤਰਾ ਨਾਲ ਜਖਮੀ ਹੋਏ ਗੁਜਰ ਪਰਿਵਾਰ ਨੇ ਦੱਸਿਆ ਕਿ ਮਾਮਲਾ ਸੁੰਨੀ ਮੁਸਲਮਾਨ ਅਤੇ ਤਕਲੀਕੀ ਜਮਾਤ ਵਿਚ ਜਮੀਨੀ ਵਿਵਾਦ ਅਤੇ ਧਾਰਮਿਕ ਮੁਦਿਆਂ ਨੂੰ ਲੈ ਕੇ ਹੋਇਆ ਸੀ ਜਿਸ ਵਿਚ ਦੂਜੇ ਸੂਬਿਆਂ ਚੋਂ ਆਏ ਮੁਸਲਮਾਨਾਂ ਵੱਲੋਂ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਜਿਸ ਚ ਇੱਕ ਵਿਅਕਤੀ ਦੀ ਮੌਤ ਗੋਈ ਜਦਕਿ 10 ਦੇ ਕਰੀਬ ਲੋਕ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਝੜਪ ਦੌਰਾਨ ਇੱਕ ਔਰਤ ਅਤੇ ਇੱਕ ਬੱਚਾ ਲਾਪਤਾ ਹੈ। ਇਸ ਝੜਪ ਦੌਰਾਨ ਪਿੰਡ ਦੇ ਲੋਕਾਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਪਰ ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਜ਼ਖਮੀ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਖਾਲੀ ਪਲਾਟ ਚੋਂ ਮਿਲੀ 9 ਸਾਲਾਂ ਬੱਚੇ ਦੀ ਅੱਧ ਸੜੀ ਲਾਸ਼, ਜਾਂਚ ’ਚ ਜੁੱਟੀ ਪੁਲਿਸ