ਨਵੀਂ ਦਿੱਲੀ : ਭਾਰਤ ਦੇ ਮਸ਼ਹੂਰ ਕਾਰੋਬਾਰੀ ਗੌਤਮ ਅਡਾਨੀ ਇਨ੍ਹੀਂ ਦਿਨੀਂ ਵਿਵਾਦਾਂ 'ਚ ਘਿਰੇ ਹੋਏ ਹਨ। ਇਹ ਸਿਲਸਿਲਾ ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ, ਜੋ ਕਿ ਹਾਲੇ ਵੀ ਜਾਰੀ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਜਾਰੀ ਹੈ, ਜਿਸ ਕਾਰਨ ਅਡਾਨੀ ਸਮੂਹ ਦੀ ਦੌਲਤ ਲਗਭਗ ਅੱਧੀ ਰਹਿ ਗਈ ਹੈ। ਫੋਰਬਸ ਅਰਬਪਤੀਆਂ ਦੀ ਸੂਚੀ ਵਿੱਚ ਉਹ 24ਵੇਂ ਸਥਾਨ 'ਤੇ ਖਿਸਕ ਗਏ ਹਨ। ਉਨ੍ਹਾਂ ਦੀ ਕੁੱਲ ਜਾਇਦਾਦ ਘਟ ਕੇ 49.7 ਬਿਲੀਅਨ ਡਾਲਰ ਰਹਿ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਡਾਨੀ ਗਰੁੱਪ ਨੇ ਸਟੇਟ ਬੈਂਕ ਆਫ ਇੰਡੀਆ (ਐਸਬੀਆਈ), ਪੰਜਾਬ ਨੈਸ਼ਨਲ ਬੈਂਕ (ਪੀਐਨਬੀ), ਬੈਂਕ ਆਫ ਬੜੌਦਾ (ਬੀਓਬੀ) ਅਤੇ ਜੰਮੂ ਅਤੇ ਕਸ਼ਮੀਰ ਬੈਂਕ ਸਮੇਤ ਹੋਰ ਸਰੋਤਾਂ ਤੋਂ ਕਰਜ਼ਾ ਲਿਆ ਹੈ।
ਅਡਾਨੀ ਗਰੁੱਪ ਦਾ ਕੁੱਲ ਕਰਜ਼ਾ ਕਿੰਨਾ?
ਗਲੋਬਲ ਬ੍ਰੋਕਰੇਜ ਫਰਮ CSLR ਦੇ ਅਨੁਸਾਰ, ਅਡਾਨੀ ਗਰੁੱਪ 'ਤੇ ਕੁੱਲ 2 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਕੁੱਲ ਕਰਜ਼ੇ ਵਿੱਚ ਭਾਰਤੀ ਬੈਂਕਾਂ ਦੀ ਹਿੱਸੇਦਾਰੀ 40 ਫੀਸਦੀ ਤੋਂ ਘੱਟ ਯਾਨੀ 80 ਹਜ਼ਾਰ ਕਰੋੜ ਰੁਪਏ ਹੈ। ਇਸ ਵਿੱਚ ਵੀ ਨਿੱਜੀ ਬੈਂਕਾਂ ਤੋਂ ਲਏ ਗਏ ਕਰਜ਼ਿਆਂ ਦੀ ਵਿਆਜ ਦਰ 10 ਫੀਸਦ ਤੋਂ ਘੱਟ ਹੈ। ਹਾਲਾਂਕਿ ਗਲੋਬਲ ਫਰਮ ਜ਼ੇਫੇਰਿਨ ਵੱਲੋਂ ਰਾਹਤ ਦੀ ਖਬਰ ਦਿੱਤੀ ਗਈ ਹੈ ਪਰ ਉਨ੍ਹਾਂ ਮੁਤਾਬਕ ਬੈਂਕਾਂ ਵੱਲੋਂ ਅਡਾਨੀ ਗਰੁੱਪ ਨੂੰ ਦਿੱਤਾ ਗਿਆ ਕਰਜ਼ਾ ਨਿਰਧਾਰਤ ਸੀਮਾ ਦੇ ਅੰਦਰ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਡਾਨੀ ਗਰੁੱਪ 'ਤੇ ਕਰਜ਼ੇ ਦੀ ਰਕਮ ਸਿਰਫ ਤਿੰਨ ਸਾਲਾਂ ਵਿੱਚ ਦੁੱਗਣੀ ਹੋ ਗਈ ਹੈ।
ਇਹ ਵੀ ਪੜ੍ਹੋ : Adani Power: ਅਡਾਨੀ ਗਰੁੱਪ ਨੂੰ ਇੱਕ ਹੋਰ ਝਟਕਾ, ਡੀਬੀ ਪਾਵਰ ਸੈਕਟਰ ਦਾ ਸੌਦਾ ਹੱਥੋਂ ਨਿਕਲਿਆ
ਅਡਾਨੀ ਗਰੁੱਪ ਦੀਆਂ ਦੋ ਕੰਪਨੀਆਂ, ਅਡਾਨੀ ਐਂਟਰਪ੍ਰਾਈਜਿਜ਼ ਅਤੇ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਦੇ ਲਗਭਗ 50 ਬਿਲੀਅਨ ਰੁਪਏ ਜਾਂ $605 ਮਿਲੀਅਨ ਦੇ ਵਪਾਰਕ ਪੇਪਰ ਮਾਰਚ ਵਿੱਚ ਮਚਿਓਰ ਹੋਣ ਵਾਲੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਅਡਾਨੀ ਗਰੁੱਪ ਇਸ ਗੱਲ ਲਈ ਪਾਬੰਦ ਸੀ ਕਿ ਉਹ ਇਨ੍ਹਾਂ ਦਾ ਐਡਵਾਂਸ ਭੁਗਤਾਨ ਕਰੇਗਾ। ਗੌਰਤਲਬ ਹੈ ਕਿ ਪਿਛਲੇ ਦੋ ਸਾਲਾਂ ਦੇ ਅੰਦਰ, ਅਡਾਨੀ ਗਰੁੱਪ ਨੇ ਕਰਜ਼ਾ ਲੈਣ ਲਈ ਸਾਰੇ ਕਰਜ਼ਾ ਵਿਕਲਪਾਂ (ਵਪਾਰਕ ਕਾਗਜ਼, ਬਾਂਡ, ਸ਼ਾਰਟ-ਟਰਮ ਬਾਂਡ ਅਤੇ ਸਟਾਕ ਬਦਲੇ ਲੋਨ) ਸੀ ਸਭ ਦੀ ਵਰਤੋਂ ਕਰਜ਼ਾ ਲੈਣ ਲਈ ਕੀਤੀ। ਇਸ ਤਰ੍ਹਾਂ ਕਰਜ਼ੇ ਦਾ ਪਹਾੜ ਖੜ੍ਹਾ ਹੋ ਗਿਆ।
ਇਹ ਵੀ ਪੜ੍ਹੋ : Adani vs Hindenburg: ਰੂਸੀ ਬੈਂਕ ਤੋਂ ਕਰਜ਼ਾ ਲੈਣ ਲਈ ਅਡਾਨੀ ਗਰੁੱਪ ਨੇ ਗਹਿਣੇ ਰੱਖੇ ਪ੍ਰਮੋਟਰ ਸਟੇਕ, ਕੀਮਤ ਜਾਣ ਉੱਡ ਜਾਣਗੇ ਹੋਸ਼...
ਕਰਜ਼ੇ ਦੀ ਅਦਾਇਗੀ ਲਈ ਕੀ ਕਰ ਰਿਹਾ ਹੈ ਅਡਾਨੀ ਗਰੁੱਪ
ਅਡਾਨੀ ਗਰੁੱਪ ਬਹੁਤ ਜਲਦ ਪੂਰੇ ਹੋਣ ਵਾਲੇ ਕਮਰਸ਼ੀਅਲ ਪੇਪਰ ਦੀ ਅਦਾਇਗੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਉਹ ਪ੍ਰਾਈਵੇਟ ਪਲੇਸਮੈਂਟ, ਪ੍ਰਾਈਵੇਟ ਪੂੰਜੀ ਜਾਂ ਹੋਰ ਸਾਧਨਾਂ ਰਾਹੀਂ ਬਾਂਡ ਦੀ ਅਦਾਇਗੀ ਕਰੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਜੂਨ 2024 ਦੇ ਅੰਤ ਵਿੱਚ, ਅਡਾਨੀ ਗ੍ਰੀਨ ਐਨਰਜੀ ਦਾ ਇੱਕ ਬਾਂਡ ਆਉਣ ਵਾਲਾ ਹੈ। ਬਜ਼ਾਰ ਦਾ ਮਿਜ਼ਾਜ ਬਹੁਤ ਹੱਦ ਤੱਕ ਇਸ ਬਾਂਡ 'ਤੇ ਨਿਰਭਰ ਕਰੇਗਾ।
ਅਡਾਨੀ ਗਰੁੱਪ ਵੱਲੋਂ ਕਿਹਾ ਗਿਆ ਸੀ ਕਿ ਉਹ ਨਿਰਧਾਰਤ ਮਿਆਦ ਤੋਂ ਪਹਿਲਾਂ ਸ਼ੇਅਰਾਂ ਦੇ ਬਦਲੇ ਕਰਜ਼ੇ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਲਈ ਅਡਾਨੀ ਗਰੁੱਪ ਵੱਲੋਂ ਸ਼ਾਰਟ ਟਰਮ ਕਮਰਸ਼ੀਅਲ ਪੇਪਰ ਲੋਨ ਲਈ ਪ੍ਰਾਈਵੇਟ ਫਾਇਨਾਂਸਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਕੁਝ ਸਾਧਨਾਂ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਅਡਾਨੀ ਗਰੁੱਪ ਆਪਣਾ ਕਰਜ਼ਾ ਚੁਕਾ ਸਕਦਾ ਹੈ।