ETV Bharat / business

5G Auction: ਸਪੈਕਟ੍ਰਮ ਨੀਲਾਮੀ ਦੀ ਪ੍ਰਕਿਰਿਆ 5ਵੇਂ ਦਿਨ ਵੀ ਜਾਰੀ, ਹੁਣ ਤੱਕ ਕਰੀਬ ਡੇਢ ਕਰੋੜ ਤੋਂ ਵੱਧ ਦੀ ਬੋਲੀ

author img

By

Published : Jul 31, 2022, 10:24 AM IST

ਦੇਸ਼ ਵਿੱਚ 5ਜੀ ਸਪੈਕਟ੍ਰਮ ਨੀਲਾਮੀ ਦੀ ਪ੍ਰਕਿਰਿਆ 5ਵੇਂ ਦਿਨ ਵੀ ਜਾਰੀ ਹੈ ਜਿਸ ਵਿੱਚ ਹੁਣ ਤੱਕ ਕਰੀਬ ਡੇਢ ਕਰੋੜ ਤੋਂ ਵੱਧ ਦੀ ਬੋਲੀ ਲਗ ਚੁੱਕੀ ਹੈ। ਪੜ੍ਹੋ ਪੂਰੀ ਖ਼ਬਰ...

5G spectrum Auction
5G spectrum Auction

ਹੈਦਰਾਬਾਦ ਡੈਸਕ: ਦੇਸ਼ ਵਿੱਚ 5ਜੀ ਸਪੈਕਟ੍ਰਮ ਦੀ ਵੰਡ ਲਈ ਨੀਲਾਮੀ ਦੀ ਪ੍ਰਕਿਰਿਆ ਲਗਾਤਾਰ ਪੰਜਵੇ ਦਿਨ (ਸ਼ਨੀਵਾਪਰ) ਨੂੰ ਵੀ ਜਾਰੀ ਰਹੀ। ਹੁਣ ਤੱਕ 1,49, 855 ਕਰੋੜ ਰੁਪਏ ਤੱਕ ਦੀਆਂ ਬੋਲੀਆਂ ਲੱਗ ਚੁੱਕੀਆਂ ਹਨ। ਅਧਿਕਾਰੀਆਂ ਮੁਤਾਬਿਕ ਸਪੈਕਟ੍ਰਮ ਲਈ ਕੰਪਨੀਆਂ ਵਿਚਾਲੇ ਕਾਫ਼ੀ ਰੇਸ ਚੱਲ ਰਹੀ ਹੈ। ਦੂਰਸੰਚਾਰ ਕੰਪਨੀਆਂ ਵਲੋਂ ਇਹ 24ਵੇਂ ਦੌਰ ਦੀਆਂ ਬੋਲੀਆਂ ਲਾਈਆਂ ਗਈਆਂ ਹਨ।

ਨਿਲਾਮੀ ਦੇ ਪਹਿਲੇ ਦਿਨ ਮੰਗਲਵਾਰ ਨੂੰ ਚਾਰ ਗੇੜਾਂ ਵਿੱਚ 1.45 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਲਗਾਈਆਂ ਗਈਆਂ। ਜੀਓ ਅਤੇ ਏਅਰਟੈੱਲ ਨੇ ਉੱਤਰ ਪ੍ਰਦੇਸ਼ (ਯੂਪੀ) ਪੂਰਬੀ ਸਰਕਲ ਵਿੱਚ 1800 ਮੈਗਾਹਰਟਜ਼ ਬੈਂਡ ਲਈ ਹਮਲਾਵਰ ਬੋਲੀ ਦੇ ਨਾਲ ਸ਼ੁੱਕਰਵਾਰ ਨੂੰ ਸਪੈਕਟਰਮ ਲਈ ਬੋਲੀ ਜਾਰੀ ਰੱਖੀ। ਘੱਟੋ-ਘੱਟ 4.3 ਲੱਖ ਕਰੋੜ ਰੁਪਏ ਦੀਆਂ ਕੁੱਲ 72 ਗੀਗਾਹਰਟਜ਼ ਰੇਡੀਓ ਤਰੰਗਾਂ ਨੂੰ ਬੋਲੀ ਦੇ ਤਹਿਤ ਰੱਖਿਆ ਗਿਆ ਹੈ। ਵੀਰਵਾਰ ਦੇ ਅੰਤ ਤੱਕ 1,49,623 ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਸਨ।

ਨਿਲਾਮੀ ਵੱਖ-ਵੱਖ ਘੱਟ (600 MHz, 700 MHz, 800 MHz, 900 MHz, 1,800 MHz, 2,100 MHz, 2,300 MHz), ਮੱਧਮ (3,300 MHz) ਅਤੇ ਉੱਚ (26 ਬੈਂਡ GHz) ਵਿੱਚ ਸਪੈਕਟ੍ਰਮ ਲਈ ਕਰਵਾਈ ਜਾ ਰਹੀ ਹੈ। ਇਸ ਦੌਰਾਨ, ਸੂਤਰਾਂ ਨੇ ਕਿਹਾ ਕਿ ਦੂਰਸੰਚਾਰ ਮੰਤਰੀ ਸ਼ਨੀਵਾਰ ਨੂੰ ਮੁੰਬਈ ਵਿੱਚ ਪ੍ਰਾਈਵੇਟ ਇਕਵਿਟੀ ਫੰਡ, ਉੱਦਮ ਪੂੰਜੀ, ਨਿਵੇਸ਼ਕਾਂ ਅਤੇ ਬੈਂਕਾਂ ਨਾਲ ਮੀਟਿੰਗ ਕਰਨਗੇ। ਇਸ ਬੈਠਕ 'ਚ ਉਨ੍ਹਾਂ ਦੇ ਵਿਚਾਰਾਂ ਅਤੇ ਚਿੰਤਾਵਾਂ ਨੂੰ ਸਮਝਣ ਦੇ ਨਾਲ-ਨਾਲ ਦੂਰਸੰਚਾਰ ਖੇਤਰ ਦੇ ਵਿਕਾਸ 'ਤੇ ਚਰਚਾ ਕੀਤੀ ਜਾਵੇਗੀ।

ਚਾਰ ਕੰਪਨੀਆਂ ਲੈ ਰਹੀਆਂ ਹਿੱਸਾ: ਉਨ੍ਹਾਂ ਸਪੈਕਟ੍ਰਮ ਨਿਲਾਮੀ ਨੂੰ ਕੰਪਨੀਆਂ ਤੋਂ ਮਿਲੇ ਹੁੰਗਾਰੇ 'ਤੇ ਵੀ ਤਸੱਲੀ ਪ੍ਰਗਟਾਈ। ਸ਼ੁੱਕਰਵਾਰ ਤੱਕ 23 ਰਾਊਂਡ ਦੀ ਬੋਲੀ ਹੋ ਚੁੱਕੀ ਹੈ। ਇਸ ਦਿਨ ਬੋਲੀ ਦੇ ਸੱਤ ਗੇੜ ਪੂਰੇ ਕੀਤੇ ਗਏ। ਦੂਰਸੰਚਾਰ ਵਿਭਾਗ ਨੇ ਇਸ ਨਿਲਾਮੀ ਵਿੱਚ ਕੁੱਲ 4.3 ਲੱਖ ਕਰੋੜ ਰੁਪਏ ਦੇ 72 ਗੀਗਾਹਰਟਜ਼ ਸਪੈਕਟਰਮ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇਸ ਨਿਲਾਮੀ 'ਚ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਤੋਂ ਇਲਾਵਾ ਅਡਾਨੀ ਐਂਟਰਪ੍ਰਾਈਜ਼ਿਜ਼ ਵੀ ਹਿੱਸਾ ਲੈ ਰਹੀ ਹੈ।

ਇੰਟਰਨੈਟ ਦੀ ਸਪੀਡ 10 ਗੁਣਾ ਵੱਧ ਹੋਵੇਗੀ: ਨਿਲਾਮੀ ਵੱਖ-ਵੱਖ ਘੱਟ (600 MHz, 700 MHz, 800 MHz, 900 MHz, 1,800 MHz, 2,100 MHz, 2,300 MHz), ਮੱਧਮ (3,300 MHz) ਅਤੇ ਉੱਚ (26 ਬੈਂਡ GHz) ਵਿੱਚ ਸਪੈਕਟ੍ਰਮ ਲਈ ਕਰਵਾਈ ਜਾ ਰਹੀ ਹੈ। ਧਿਆਨ ਯੋਗ ਹੈ ਕਿ 5ਜੀ ਸੇਵਾਵਾਂ ਦੇ ਆਉਣ ਨਾਲ, ਇੰਟਰਨੈਟ ਦੀ ਸਪੀਡ 4ਜੀ ਦੇ ਮੁਕਾਬਲੇ ਲਗਭਗ 10 ਗੁਣਾ ਵੱਧ ਹੋ ਜਾਵੇਗੀ। ਇਸ 'ਚ ਇੰਟਰਨੈੱਟ ਦੀ ਸਪੀਡ ਅਜਿਹੀ ਹੋਵੇਗੀ ਕਿ ਮੋਬਾਈਲ 'ਤੇ ਕੁਝ ਹੀ ਸਕਿੰਟਾਂ 'ਚ ਫਿਲਮ ਡਾਊਨਲੋਡ ਕੀਤੀ ਜਾ ਸਕੇਗੀ। ਰਿਲਾਇੰਸ ਜਿਓ ਵੱਲੋਂ ਨਿਲਾਮੀ ਦੌਰਾਨ ਜ਼ਿਆਦਾ ਖਰਚ ਕੀਤੇ ਜਾਣ ਦੀ ਉਮੀਦ ਹੈ। ਏਅਰਟੈੱਲ ਨੂੰ ਵੀ ਵੋਡਾਫੋਨ ਆਈਡੀਆ ਅਤੇ ਅਡਾਨੀ ਐਂਟਰਪ੍ਰਾਈਜਿਜ਼ ਤੋਂ ਸੀਮਤ ਭਾਗੀਦਾਰੀ ਨਾਲ ਦੌੜ ਦੀ ਅਗਵਾਈ ਕਰਨ ਦੀ ਉਮੀਦ ਹੈ। ਰਿਲਾਇੰਸ ਜੀਓ ਨੇ ਨਿਲਾਮੀ ਲਈ ਵਿਭਾਗ ਕੋਲ 14,000 ਕਰੋੜ ਰੁਪਏ ਜਮ੍ਹਾ ਕਰਵਾਏ ਹਨ ਜਦਕਿ ਅਡਾਨੀ ਐਂਟਰਪ੍ਰਾਈਜ਼ਿਜ਼ ਨੇ 100 ਕਰੋੜ ਰੁਪਏ ਜਮ੍ਹਾ ਕਰਵਾਏ ਹਨ।

ਇਹ ਵੀ ਪੜ੍ਹੋ: Google Play Store : ਗ਼ਲਤ ਅਤੇ ਵਹਿਮਾਂ ਭਰੇ ਵਿਗਿਆਪਨਾਂ ਉੱਤੇ ਨਕੇਲ ਕੱਸੇਗਾ ਗੂਗਲ

ETV Bharat Logo

Copyright © 2024 Ushodaya Enterprises Pvt. Ltd., All Rights Reserved.