ਮੁੰਬਈ: ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸਟਾਕ ਸੂਚਕਾਂਕ 'ਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦੌਰਾਨ ਵਿਦੇਸ਼ੀ ਫੰਡਾਂ ਦੀ ਭਾਰੀ ਵਿਕਰੀ ਕਾਰਨ ਇੰਫੋਸਿਸ ਅਤੇ ਬਜਾਜ ਫਾਈਨਾਂਸ ਵਰਗੇ ਵੱਡੇ ਸ਼ੇਅਰਾਂ 'ਚ ਗਿਰਾਵਟ ਨੇ ਬਾਜ਼ਾਰ 'ਤੇ ਵਾਧੂ ਦਬਾਅ ਪਾਇਆ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 495.77 ਅੰਕ ਡਿੱਗ ਕੇ 56,860.84 'ਤੇ ਕਾਰੋਬਾਰ ਕਰ ਰਿਹਾ ਸੀ। NSE ਨਿਫਟੀ 144.15 ਅੰਕ ਡਿੱਗ ਕੇ 17,056.65 'ਤੇ ਬੰਦ ਹੋਇਆ।
ਬਜਾਜ ਫਾਈਨਾਂਸ, ਬਜਾਜ ਫਿਨਸਰਵ, ਅਲਟ੍ਰਾਟੈੱਕ ਸੀਮੈਂਟ, ਇੰਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਵਿਪਰੋ, ਮਾਰੂਤੀ ਅਤੇ ਟਾਈਟਨ ਸੈਂਸੈਕਸ 'ਚ ਵੱਡੀ ਗਿਰਾਵਟ 'ਚ ਰਹੇ। ਦੂਜੇ ਪਾਸੇ ਐਨਟੀਪੀਸੀ, ਟਾਟਾ ਸਟੀਲ, ਰਿਲਾਇੰਸ ਇੰਡਸਟਰੀਜ਼, ਸਨ ਫਾਰਮਾ, ਪਾਵਰ ਗਰਿੱਡ ਅਤੇ ਐਚਡੀਐਫਸੀ ਵਿੱਚ ਵਾਧਾ ਦੇਖਣ ਨੂੰ ਮਿਲਿਆ। ਦੂਜੇ ਏਸ਼ੀਆਈ ਬਾਜ਼ਾਰ ਦੁਪਹਿਰ ਦੇ ਕਾਰੋਬਾਰ 'ਚ ਮਿਲੇ-ਜੁਲੇ ਰੁਖ ਨਾਲ ਕਾਰੋਬਾਰ ਕਰ ਰਹੇ ਸਨ। ਟੋਕੀਓ ਅਤੇ ਸਿਓਲ ਇਸ ਸਮੇਂ ਦੌਰਾਨ ਇੱਕ ਪ੍ਰਤੀਸ਼ਤ ਤੋਂ ਵੱਧ ਡਿੱਗ ਗਏ, ਜਦ ਕਿ ਹਾਂਗਕਾਂਗ ਅਤੇ ਸ਼ੰਘਾਈ ਵਿੱਚ ਮਾਮੂਲੀ ਵਾਧਾ ਹੋਇਆ।
ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 0.5 ਫੀਸਦੀ ਵੱਧ ਕੇ 105.42 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1,174.05 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ: Gold and silver prices In punjab: ਜਲੰਧਰ 'ਚ ਸੋਨੇ- ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਹੋਰ ਸ਼ਹਿਰ ਦਾ ਭਾਅ