ETV Bharat / business

Silicon Valley Bank crash: ਬੈਂਕਿੰਗ ਸੰਕਟ ਕਾਰਨ ਅਦਾਕਾਰਾ ਸ਼ੈਰਨ ਸਟੋਨ ਨੂੰ ਲੱਗਾ ਝਟਕਾ, ਗਵਾਏ ਆਪਣੇ ਅੱਧੇ ਪੈਸੇ - ਸਿਲੀਕਾਨ ਵੈਲੀ ਬੈਂਕ ਸੰਕਟ

ਅਮਰੀਕੀ ਅਦਾਕਾਰਾ ਸ਼ੈਰਨ ਸਟੋਨ ਸਿਲੀਕਾਨ ਵੈਲੀ ਬੈਂਕ ਸੰਕਟ ਕਾਰਨ ਆਪਣੇ ਅੱਧੇ ਪੈਸੇ ਗੁਆ ਚੁੱਕੀ ਹੈ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ।

Silicon Valley Banking crisis actor Sharon Stone was shocked, lost half of his money

author img

By

Published : Mar 20, 2023, 2:27 PM IST

ਨਵੀਂ ਦਿੱਲੀ: ਸਿਲੀਕਾਨ ਵੈਲੀ ਬੈਂਕ ਸੰਕਟ ਕਾਰਨ ਅਮਰੀਕੀ ਅਦਾਕਾਰਾ ਸ਼ੈਰਨ ਸਟੋਨ ਨੂੰ ਆਪਣਾ ਅੱਧਾ ਪੈਸਾ ਗਵਾਉਣਾ ਪਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਉਸਨੇ ਬੇਵਰਲੀ ਹਿਲਸ ਵਿੱਚ ਕੈਂਸਰ ਖੋਜ ਲਈ ਇੱਕ ਫੰਡਰੇਜ਼ਰ ਵਿੱਚ ਭਾਗ ਲਿਆ ਸੀ, ਜਿੱਥੇ ਉਸ ਨੇ ਇਹ ਗੱਲ ਕਹੀ ਹੈ। ਉਨ੍ਹਾਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੂੰ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਵੀ ਕੀਤੀ ਹੈ।

ਇਹ ਵੀ ਪੜੋ: Reliance Gas: ਰਿਲਾਇੰਸ ਨੇ ਨਵੇਂ ਨਿਯਮਾਂ ਤਹਿਤ ਗੈਸ ਨਿਲਾਮੀ ਮੁੜ ਕੀਤੀ ਸ਼ੁਰੂ

ਸ਼ੈਰਨ ਸਟੋਨ, ​​ਬੇਸਿਕ ਇੰਸਟਿੰਕਟ ਲਈ ਸਭ ਤੋਂ ਵੱਧ ਨਾਂ ਜਾਣਿਆ ਜਾਂਦਾ ਹੈ। ਉਹਨਾਂ ਨੇ ਕੈਂਸਰ ਰਿਸਰਚ ਫੰਡ ਪ੍ਰੋਗਰਾਮ ਵਿੱਚ ਆਪਣੀਆਂ ਵਿੱਤੀ ਪਰੇਸ਼ਾਨੀਆਂ ਬਾਰੇ ਵੀ ਗੱਲ ਕੀਤੀ। ਸਟੋਨ ਨੇ ਕਿਹਾ ਕਿ ਮੈਨੂੰ ਤਕਨਾਲੋਜੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਮੈਂ ਇੱਕ ਚੈੱਕ ਲਿਖ ਸਕਦਾ ਹਾਂ, ਜੋ ਕਿ ਇਸ ਸਮੇਂ ਵਿੱਚ ਇੱਕ ਦਲੇਰੀ ਦਾ ਕੰਮ ਹੈ, ਕਿਉਂਕਿ ਮੈਂ ਜਾਣਦੀ ਹਾਂ ਕੀ-ਕੀ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਬੈਂਕਿੰਗ ਸੰਕਟ ਵਿੱਚ ਮੈਂ ਆਪਣਾ ਅੱਧਾ ਪੈਸਾ ਗੁਆ ਦਿੱਤਾ ਹੈ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਇੱਥੇ ਨਹੀਂ ਹਾਂ।'

  • Sharon Stone breaks down in tears asking guests to donate more money. She says writing a check for her requires courage since she “lost half my money to this banking thing,” presumably referring to Silicon Valley Bank collapse. “This is not an easy time for any of us.” pic.twitter.com/ZTSP5TQ2od

    — Chris Gardner (@chrissgardner) March 17, 2023 " class="align-text-top noRightClick twitterSection" data=" ">

ਨਿਜੀ ਜ਼ਿੰਦਗੀ ਦੇ ਸੱਚ ਕੀਤੇ ਸਾਂਝੇ: ਸਟੋਨ ਨੇ ਆਪਣੇ ਨਿੱਜੀ ਸੰਘਰਸ਼ਾਂ ਬਾਰੇ ਵੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਮੇਰੇ ਭਰਾ ਦੀ ਪਿਛਲੇ ਮਹੀਨੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। 'ਮੇਰੇ ਭਰਾ ਦੀ ਹੁਣੇ ਮੌਤ ਹੋ ਗਈ ਹੈ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਇੱਥੇ ਨਹੀਂ ਹਾਂ। ਉਹਨਾਂ ਨੇ ਕਿਹਾ ਕਿ ਸਾਡੇ ਵਿੱਚੋਂ ਕਿਸੇ ਲਈ ਵੀ ਇਹ ਆਸਾਨ ਸਮਾਂ ਨਹੀਂ ਹੈ, ਇਹ ਸੰਸਾਰ ਵਿੱਚ ਇੱਕ ਮੁਸ਼ਕਲ ਸਮਾਂ ਹੈ ਜਿਸ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

ਬੈਂਕਿੰਗ ਸੰਕਟ: ਸਿਲੀਕਾਨ ਵੈਲੀ ਬੈਂਕ ਕੈਲੀਫੋਰਨੀਆ ਵਿੱਚ ਇੱਕ ਮਹੱਤਵਪੂਰਨ ਸ਼ੁਰੂਆਤੀ ਉਧਾਰ ਬੈਂਕ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਜਮਾਂ 'ਤੇ ਬੋਝ ਵਧਣ ਕਾਰਨ ਇਹੀ ਆਰਥਿਕ ਸਥਿਤੀ ਵਿਗੜ ਗਈ ਹੈ। ਇਸ ਨੂੰ ਬਾਅਦ ਵਿੱਚ ਰੈਗੂਲੇਟਰਾਂ ਨੇ ਜ਼ਬਤ ਕਰ ਲਿਆ ਸੀ। ਜਿਸ ਕਾਰਨ 2008 ਵਰਗੇ ਵਿੱਤੀ ਸੰਕਟ ਦਾ ਡਰ ਪੈਦਾ ਹੋ ਗਿਆ ਹੈ। SVB ਦੇ ਡੁੱਬਣ ਤੋਂ ਬਾਅਦ, ਨਿਊਯਾਰਕ ਦੇ ਇੱਕ ਹੋਰ ਵੱਡੇ ਬੈਂਕ, ਸਿਗਨੇਚਰ ਬੈਂਕ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਸ਼ੁਰੂ ਹੋ ਗਿਆ ਹੈ। ਇਸ ਸਭ ਨੇ ਗਲੋਬਲ ਬੈਂਕਿੰਗ ਸੈਕਟਰ ਵਿੱਚ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜੋ: SIU Raids in Pulwama: SIU ਵੱਲੋਂ ਪੁਲਵਾਮਾ 'ਚ ਲਸ਼ਕਰ ਕਮਾਂਡਰ ਰਿਆਜ਼ ਅਹਿਮਦ ਦੇ ਘਰ ਛਾਪਾ, ਅਹਿਮ ਸੁਰਾਗ ਲੱਗੇ ਹੱਥ

ETV Bharat Logo

Copyright © 2025 Ushodaya Enterprises Pvt. Ltd., All Rights Reserved.