ਹੈਦਰਾਬਾਦ: ਕਮਜੋਰ ਗਲੋਬਲ ਬਾਜਾਰ ਦੇ ਅਸਰ ਦੇ ਚੱਲਦੇ ਅੱਜ ਇੱਕ ਵਾਰ ਫਿਰ ਹਫਤੇ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਬੀਐਸਈ ਸੈਂਸੈਕਸ 300 ਅੰਕ ਡਿੱਗ ਕੇ 56,740 'ਤੇ ਰਿਹਾ, ਜਦੋਂ ਕਿ ਐਨਐਸਈ ਨਿਫਟੀ 17,000 ਅੰਕ ਟਿਕਣ ਦੀ ਕੋਸ਼ੀਸ ਕਰ ਰਿਹਾ ਹੈ। ਬਾਜਾਰ ਵਿੱਚ ਲਗਾਤਾਰ ਗਿਰਾਵਟ ਦਾ ਦੋਰ ਜਾਰੀ ਹੈ। ਬੀਐਸਈ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਬੈਂਚਮਾਰਕ ਤੋਂ ਘੱਟ ਪ੍ਰਦਰਸ਼ਨ ਕਰ ਰਹੇ ਹਨ।
ਖੇਤਰੀ ਤੌਰ 'ਤੇ ਵੇਖਿਆ ਜਾਵੇ ਤਾਂ ਨਿਫਟੀ ਆਟੋ, ਆਈ.ਟੀ., ਵਿੱਤੀ ਅਤੇ ਧਾਤੂ ਸਭ ਤੋਂ ਵੱਧ ਡਿੱਗਣ ਵਾਲੇ ਸ਼ੇਅਰਾਂ ਵਿੱਚੋਂ ਹਨ, ਜਿਨ੍ਹਾਂ ਵਿੱਚ 1 ਫੀਸਦੀ ਤੱਕ ਗਿਰਾਵਟ ਦਿਖ ਰਹੀ ਹੈ। ਨਿਵੇਸ਼ਕਾਂ ਦੀ ਇਸ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।
ਸੈਂਸੈਕਸ 'ਚ ਟਾਈਟਨ, ਏਸ਼ੀਅਨ ਪੇਂਟਸ, ਸਨ ਫਾਰਮਾ, ਬਜਾਜ ਫਾਈਨਾਂਸ, ਇਨਫੋਸਿਸ, ਮਾਰੂਤੀ ਅਤੇ ਬਜਾਜ ਫਿਨਸਰਵ ਡਿੱਗਣ ਵਾਲੇ ਸ਼ੇਅਰਾਂ ਵਿੱਚ ਸ਼ਾਮਲ ਸਨ। ਦੂਜੇ ਪਾਸੇ, ਇੰਡਸਇੰਡ ਬੈਂਕ, ਐਨਟੀਪੀਸੀ ਅਤੇ ਐਕਸਿਸ ਬੈਂਕ ਵਿੱਚ ਵਾਧਾ ਹੋਇਆ ਹੈ। ਦੂਜੇ ਏਸ਼ੀਆਈ ਬਾਜ਼ਾਰਾਂ ਵਿੱਚ, ਸਿਓਲ ਅਤੇ ਟੋਕੀਓ ਦੇ ਬਾਜ਼ਾਰ ਮੱਧ ਸੈਸ਼ਨ ਦੇ ਸੌਦਿਆਂ ਵਿਚ ਕਮਜ਼ੋਰ ਸਨ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.87 ਫੀਸਦੀ ਡਿੱਗ ਕੇ 106.21 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਇਹ ਵੀ ਪੜ੍ਹੋ: ਅਪ੍ਰੈਲ 'ਚ ਜੀਐੱਸਟੀ ਮਾਲੀਆ 1.68 ਲੱਖ ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਿਆਂ