ਮੁੰਬਈ: ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹਿਆ। ਜਿੱਥੇ BSE ਸੈਂਸੈਕਸ 450 ਤੋਂ ਵੱਧ ਅੰਕ ਦੀ ਗਿਰਾਵਟ 'ਤੇ ਵਪਾਰ ਕਰ ਰਿਹਾ ਹੈ ਅਤੇ ਦੂਜੇ ਪਾਸੇ NSE ਨਿਫਟੀ ਵੀ ਮਮੂਲੀ ਵਾਧੇ ਨਾਲ ਖੁਲ੍ਹਿਆ ਸੀ ਪਰ ਪਹਿਲੇ 2 ਘੰਟਿਆਂ ਵਿੱਚ ਹੀ ਰੇਟ ਜੋਨ ਵਿੱਚ ਆ ਗਿਆ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਵੀ ਹਫ਼ਤੇ ਦੇ ਅੰਤਿਮ ਦਿਨ ਵੀ ਸ਼ੇਅਰ ਬਜਾਰ ਗਿਰਾਵਟ ਨਾਲ ਹੀ ਖੁਲ੍ਹਿਆ ਸੀ।
BSE ਸੈਂਸੈਕਸ 56,700 ਦੇ ਅੰਕ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਦੂਜੇ ਪਾਸੇ NSE ਨਿਫਟੀ 17,000 ਅੰਕ ਤੋਂ ਥੱਲੇ ਚੱਲ ਰਿਹਾ ਹੈ। ਰਿਲਾਇੰਸ ਇੰਡਸਟਰੀਜ਼, ਇੰਫੋਸਿਸ, ਐਚਡੀਐਫਸੀ ਬੈਂਕ ਅਤੇ ਐਚਡੀਐਫਸੀ ਲਿਮਟਿਡ ਵਰਗੇ ਸ਼ੇਅਰਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਇਲਾਵਾ ਗੱਲ ਕਰੀਏ ਤਾਂ ਚੜ੍ਹਣ ਵਾਲੇ ਸ਼ੇਅਰ ਆਈਸੀਆਈਸੀਆਈ ਬੈਂਕ ਇਕੱਲਾ ਹੀ ਸ਼ੇਅਰ ਹੈ ਜੋ ਰਹੇ ਨਿਸ਼ਾਨ 'ਤੇ ਖੜ੍ਹਾ ਹੈ।
ਇਹ ਵੀ ਪੜ੍ਹੋ: ਕ੍ਰਿਪਟੋਕਰੰਸੀ ਮਾਰਕੀਟ 'ਚ ਮੰਦੀ, ਬਿਟਕੋਇਨ, ਈਥਰਿਅਮ ਵਿੱਚ ਵੀ ਗਿਰਾਵਟ
ਅਪਡੇਟ ਜਾਰੀ...