ਹੈਦਰਾਬਾਦ ਡੈਸਕ: ਭਾਰਤੀ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਬੜ੍ਹਤ ਨਾਲ ਖੁੱਲ੍ਹਿਆ ਹੈ। ਨਿਫਟੀ 'ਤੇ ਇੰਫੋਸਿਸ , ਹਿੰਡਾਲਕੋ ਇੰਡਸਟਰੀਜ਼, ਐਲਐਂਡਟੀ, ਟੇਕ ਮਹਿੰਦਰਾ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ ਬੜ੍ਹਤ ਦਰਜ ਕੀਤੀ ਗਈ। ਐਚਡੀਐਫਸੀ ਬੈਂਕ, ਐਮਐਂਡਐਮ ਅਤੇ ਬ੍ਰਿਟਾਨਿਆ ਇੰਡਸਟਰੀਜ਼ ਦੇ ਸ਼ੇਅਰ ਲਾਲ ਰੰਗ ਵਿੱਚ ਟਰੈਂਡ ਕਰ ਰਹੇ ਹਨ। ਸਵੇਰੇ 9 ਵੱਜੇ ਕੇ 16 ਮਿੰਟ ਉੱਤੇ ਬੀਐਸਈ ਸੈਂਸੇਕਸ 446.07 ਅੰਕ ਜਾਂ 0.83 ਫੀਸਦੀ ਉੱਪਰ 54206.85 ਉੱਤੇ ਅਤੇ ਨਿਫਟੀ 139.70 ਅੰਕ ਜਾਂ 0.87 ਫੀਸਦੀ ਉੱਤੇ 16188.90 ਉੱਤੇ ਖੁੱਲ੍ਹਿਆ।
ਸਪਾਟ ਰਹੀ ਪ੍ਰੀ ਓਪਨਿੰਗ: ਮਾਰਕੀਟ ਦੀ ਪ੍ਰੀ ਓਪਨਿੰਗ ਸਪਾਟ ਦੇਖਣ ਨੂੰ ਮਿਲੀ। 9 ਵੱਜ ਕੇ 3 ਮਿੰਟ ਦੇ ਕੋਲ ਸੈਂਸੇਕਸ 0.20 ਅੰਕ ਦੀ ਗਿਰਾਵਟ ਨਾਲ 53760.58 ਉੱਤੇ ਨਜ਼ਰ ਆਇਆ ਸੀ। ਉੱਥੇ ਹੀ, ਨਿਫਟੀ 6.90 ਅੰਕ ਟੁੱਟ ਕੇ 16042.30 ਉੱਤੇ ਚਲਾ ਗਿਆ ਸੀ।
ਮਾਰਕੀਟ ਵਿੱਚ ਨਜ਼ਰ ਆਈ ਤੇਜ਼ੀ: ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਨਜ਼ਰ ਰਹੀ ਹੈ। ਨਿਫਟੀ ਉੱਤੇ ਆਈਟੀ ਇੰਡੈਕਸ ਵਿੱਚ 1 ਫ਼ੀਸਦੀ ਬੜ੍ਹਤ ਦਰਜ ਕੀਤੀ ਗਈ। ਬੈਂਕ, ਆਰਥਿਕਤਾ ਅਤੇ ਆਟੋ ਇੰਡੈਕਸ ਵਿੱਚ ਵੀ ਤੇਜ਼ੀ ਨਜ਼ਰ ਆਈ। ਹੈਵੀਵੇਟ ਸ਼ੇਅਰਾਂ ਦੀ ਖ਼ਰੀਦਦਾਰੀ ਵੀ ਦੇਖਣ ਨੂੰ ਮਿਲੀ ਹੈ।
ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਦੇ ਸ਼ੇਅਰ 0.17 ਫ਼ੀਸਦੀ ਦੀ ਬੜ੍ਹਤ ਨਾਲ 709.75 ਰੁਪਏ ਉੱਤੇ ਕਾਰੋਬਾਰ ਕਰ ਰਹੇ ਹਨ। ਸਨ ਫਾਰਮਾ, ਇੰਡਸਈਂਡ ਬੈਂਕ, ਵਿਪ੍ਰੋ, ਟਾਟਾ ਸਟੀਲ, ਅਲਟ੍ਰਾਟੇਕ ਸੀਮੇਂਟ, ਆਈਸੀਆਈਸੀਆਈ ਬੈਂਕ, ਟਾਈਟਨ ਅਤੇ ਟੀਸੀਐਸ ਟਾਪ ਗੇਨਰ ਦੀ ਲਿਸਟ ਵਿੱਚ ਹੈ।
ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ: ਏਸ਼ੀਆ ਦੇ ਜ਼ਿਆਦਾਤਰ ਸ਼ੇਅਰ ਬਾਜ਼ਾਰ ਅੱਜ ਸਵੇਰੇ ਬੜ੍ਹਤ ਨਾਲ ਖੁੱਲ੍ਹੇ। ਸਿੰਗਾਪੁਰ ਐਕਸਚੈਂਜ ਉੱਤੇ ਸਵੇਰੇ 1.01 ਫੀਸਦੀ ਦੀ ਬੜ੍ਹਤ ਦਰਜ ਕੀਤੀ ਗਈ। ਉੱਥੇ ਹੀ, ਦੱਖਣੀ ਕੋਰੀਆ ਦੇ ਕਾਸਪੀ ਬਾਜ਼ਾਰ ਵਿੱਚ ਵੀ ਤੇਜ਼ੀ ਅੱਜ 1.11 ਫੀਸਦੀ ਨਜ਼ਰ ਆਈ। ਤਾਈਵਾਨ ਦੇ ਬਾਜ਼ਾਰ 0.40 ਫੀਸਦੀ ਦੇ ਉਛਾਲ ਨਾਲ ਓਪਨ ਹੋਈ। ਜਦਕਿ, ਚੀਨ ਦੇ ਸ਼ੰਘਾਈ ਕੰਪੋਜ਼ਿਟ ਵਿੱਚ 0.01 ਫੀਸਦੀ ਗਿਰਾਵਟ ਦਰਜ ਹੋਈ।
ਇਹ ਵੀ ਪੜ੍ਹੋ: GST IMPACT : ਪੈਕਡ ਅਤੇ ਲੇਬਲ ਵਾਲੀਆਂ ਚੀਜ਼ਾਂ ਮਹਿੰਗੀਆਂ, ਬੈਂਕ ਚੈੱਕ ਅਤੇ ਹਸਪਤਾਲ ਜਾਣਾ ਵੀ ਪਵੇਗਾ ਮਹਿੰਗੇ