ETV Bharat / business

Share Market Update: ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਬੰਪਰ ਉਛਾਲ ਨਾਲ, ਸੈਂਸੈਕਸ 64,000 ਦੇ ਪਾਰ ਅਤੇ ਨਿਫਟੀ 19,108 'ਤੇ ਕਰ ਰਿਹਾ ਕਾਰੋਬਾਰ - ਪਾਵਰ ਗਰਿੱਡ

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਤੋਂ ਪੂੰਜੀ ਪ੍ਰਵਾਹ ਅਤੇ ਗਲੋਬਲ ਬਾਜ਼ਾਰਾਂ ਵਿੱਚ ਸਕਾਰਾਤਮਕ ਰੈਲੀ ਦੇ ਕਾਰਨ ਬਾਜ਼ਾਰ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਲਗਪਗ 500 ਅੰਕਾਂ ਦੇ ਉਛਾਲ ਨਾਲ ਸੈਂਸੈਕਸ 64,414.84 ਅੰਕਾਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਉੱਥੇ ਹੀ, ਨਿਫਟੀ ਵੀ 19,108.20 ਅੰਕਾਂ ਦੇ ਰਿਕਾਰਡ ਉੱਚ ਪੱਧਰ 'ਤੇ ਖੁੱਲ੍ਹਿਆ।

Share Market Update
Share Market Update
author img

By

Published : Jun 30, 2023, 1:08 PM IST

ਮੁੰਬਈ: ਘਰੇਲੂ ਸਟਾਕ ਬਾਜ਼ਾਰਾਂ ਵਿੱਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਉਛਾਲ ਦੇਖਣ ਨੂੰ ਮਿਲਿਆ, ਦੋਵੇਂ ਬੈਂਚਮਾਰਕ ਸੂਚਕਾਂਕ ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ ਸਭ ਸਮੇਂ ਦੇ ਉੱਚੇ ਪੱਧਰ ਉੱਤੇ ਖੁੱਲ੍ਹੇ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਤੋਂ ਪੂੰਜੀ ਪ੍ਰਵਾਹ ਅਤੇ ਗਲੋਬਲ ਬਾਜ਼ਾਰਾਂ 'ਚ ਸਕਾਰਾਤਮਕ ਗਤੀ ਨਾਲ ਬਾਜ਼ਾਰ ਮਜ਼ਬੂਤ ​​ਹੋਇਆ।ਇੰਡੈਕਸ 'ਚ ਮਜ਼ਬੂਤ ​​ਹਿੱਸੇਦਾਰੀ ਰੱਖਣ ਵਾਲੇ ਇੰਫੋਸਿਸ ਅਤੇ ਐੱਚ.ਡੀ.ਐੱਫ.ਸੀ. ਬੈਂਕ 'ਚ ਖਰੀਦਦਾਰੀ ਨੇ ਵੀ ਬਾਜ਼ਾਰ ਨੂੰ ਸਮਰਥਨ ਦਿੱਤਾ। 30 ਸ਼ੇਅਰਾਂ ਵਾਲਾ ਸੈਂਸੈਕਸ 499.42 ਅੰਕਾਂ ਦੀ ਤੇਜ਼ੀ ਨਾਲ 64,414.84 ਅੰਕਾਂ ਦੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 136.1 ਅੰਕ ਚੜ੍ਹ ਕੇ 19,108.20 ਅੰਕ ਦੇ ਰਿਕਾਰਡ ਉੱਚ ਪੱਧਰ 'ਤੇ ਖੁੱਲ੍ਹਿਆ।

ਮੁਨਾਫੇ ਅਤੇ ਘਾਟੇ ਸਟਾਕ: ਪਾਵਰ ਗਰਿੱਡ, ਇੰਫੋਸਿਸ, ਏਸ਼ੀਅਨ ਪੇਂਟਸ, ਮਹਿੰਦਰਾ ਐਂਡ ਮਹਿੰਦਰਾ, ਐਚਸੀਐਲ ਟੈਕਨਾਲੋਜੀ, ਇੰਡਸਇੰਡ ਬੈਂਕ, ਟੇਕ ਮਹਿੰਦਰਾ, ਬਜਾਜ ਫਾਈਨਾਂਸ, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਚਡੀਐਫਸੀ ਬੈਂਕ ਅਤੇ ਟਾਈਟਨ ਸੈਂਸੈਕਸ ਸਟਾਕਾਂ ਵਿੱਚ ਵੱਡੇ ਵਾਧੇ ਵਾਲੇ ਸਨ। ਦੂਜੇ ਪਾਸੇ ਟਾਟਾ ਸਟੀਲ ਅਤੇ ਭਾਰਤੀ ਏਅਰਟੈੱਲ ਲਾਲ ਰੰਗ 'ਚ ਰਹੇ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗ ਲਾਭ 'ਚ ਰਿਹਾ ਜਦਕਿ ਜਾਪਾਨ ਦਾ ਨਿੱਕੇਈ ਘਾਟੇ 'ਚ ਰਿਹਾ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਮੁਨਾਫੇ 'ਚ ਸਨ।

ਡਾਲਰ ਦੇ ਮੁਕਾਬਲੇ ਰੁਪਿਆ: ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 82.02 ਪ੍ਰਤੀ ਡਾਲਰ 'ਤੇ ਲਗਭਗ ਸਪਾਟ ਰਿਹਾ। ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਮਜ਼ਬੂਤੀ ਵਿਚਾਲੇ ਰੁਪਿਆ ਸਥਿਰ ਰਿਹਾ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਕਮਜ਼ੋਰ ਹੋ ਕੇ 82.05 'ਤੇ ਖੁੱਲ੍ਹਿਆ। ਬਾਅਦ ਵਿੱਚ ਇਹ 82.01 ਤੋਂ 82.07 ਪ੍ਰਤੀ ਡਾਲਰ ਦੀ ਰੇਂਜ ਵਿੱਚ ਰਿਹਾ।

ਬਕਰੀਦ ਦੇ ਕਾਰਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਿਹਾ: ਸਵੇਰੇ 9.40 ਵਜੇ ਰੁਪਿਆ ਬੁੱਧਵਾਰ ਦੇ ਬੰਦ ਪੱਧਰ ਤੋਂ ਸਿਰਫ਼ ਇਕ ਪੈਸੇ ਦੇ ਵਾਧੇ ਨਾਲ 82.02 ਪ੍ਰਤੀ ਡਾਲਰ 'ਤੇ ਰਿਹਾ। ਬਕਰੀਦ ਦੇ ਕਾਰਨ ਵੀਰਵਾਰ ਨੂੰ ਮੁਦਰਾ ਬਾਜ਼ਾਰ ਬੰਦ ਰਿਹਾ। ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਦਰਸਾਉਂਦਾ ਡਾਲਰ ਇੰਡੈਕਸ 0.06 ਫੀਸਦੀ ਡਿੱਗ ਕੇ 103.28 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.40 ਫੀਸਦੀ ਵਧ ਕੇ 74.64 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੁਰੂਆਤੀ ਕਾਰੋਬਾਰ 'ਚ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਰਹੀ ਅਤੇ ਦੋਵੇਂ ਬੈਂਚਮਾਰਕ ਸੂਚਕਾਂਕ... BSE ਸੈਂਸੈਕਸ ਅਤੇ NSE ਨਿਫਟੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਖੁੱਲ੍ਹੇ। (ਪੀਟੀਆਈ-ਭਾਸ਼ਾ)

ETV Bharat Logo

Copyright © 2025 Ushodaya Enterprises Pvt. Ltd., All Rights Reserved.