ਮੁੰਬਈ: ਗਲੋਬਲ ਬਾਜ਼ਾਰਾਂ ਦੇ ਮਜ਼ਬੂਤ ਰੁਝਾਨ ਅਤੇ ਆਈਟੀ ਸਟਾਕਾਂ 'ਚ ਖਰੀਦਦਾਰੀ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਧੇ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 118.13 ਅੰਕ ਚੜ੍ਹ ਕੇ 66,645.80 'ਤੇ ਪਹੁੰਚ ਗਿਆ। NSE ਨਿਫਟੀ 41.8 ਅੰਕ ਚੜ੍ਹ ਕੇ 19,795.60 'ਤੇ ਰਿਹਾ।
ਇਹਨਾਂ ਨੂੰ ਹੋਇਆ ਨੁਕਸਾਨ: ਪਾਵਰ ਗਰਿੱਡ, ਮਾਰੂਤੀ,ਬਜਾਜ ਫਿਨਸਰਵ ਅਤੇ ਰਿਲਾਇੰਸ ਇੰਡਸਟਰੀਜ਼ 'ਚ ਗਿਰਾਵਟ ਦਰਜ ਕੀਤੀ ਗਈ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.67 ਫੀਸਦੀ ਵਧ ਕੇ 85.56 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ ਸ਼ੁੱਧ ਆਧਾਰ 'ਤੇ 701.17 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਡਾਲਰ ਦੇ ਮੁਕਾਬਲੇ ਰੁਪਿਆ : ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਤਿੰਨ ਪੈਸੇ ਦੀ ਕਮਜ਼ੋਰੀ ਨਾਲ 82.32 'ਤੇ ਆ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਨੇ ਰੁਪਏ ਦੇ ਨੁਕਸਾਨ ਨੂੰ ਸੀਮਤ ਕੀਤਾ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.32 'ਤੇ ਖੁੱਲ੍ਹਿਆ, ਜੋ ਪਿਛਲੇ ਬੰਦ ਦੇ ਮੁਕਾਬਲੇ 3 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
- ਚਿਰਾਂ ਤੋਂ ਲਟਕ ਰਹੀਆਂ ਪੰਥਕ ਮੰਗਾਂ ਲਈ ਸੁਖਦੇਵ ਢੀਂਡਸਾ ਨੇ ਪੀਐੱਮ ਮੋਦੀ ਨੂੰ ਲਿਖਿਆ ਪੱਤਰ
- ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਗੈਂਗਸਟਰ ਜੱਗੂ ਭਗਵਾਨਪੁਰੀਆ ਉੱਤੇ ਇਲਜ਼ਾਮ
- Haryana Violence News: ਨੂਹ 'ਚ ਹਿੰਸਾ ਤੋਂ ਬਾਅਦ ਸ਼ਾਂਤੀ ਅਭਿਆਸ ਸ਼ੁਰੂ, ਅੱਜ ਸਾਰੀਆਂ ਪਾਰਟੀਆਂ ਦੀ ਪੰਚਾਇਤ
ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 82.29 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਡਾਲਰ ਸੂਚਕਾਂਕ, ਜੋ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਹੈ, 0.18 ਫੀਸਦੀ ਵਧ ਕੇ 102.03 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.67 ਫੀਸਦੀ ਵਧ ਕੇ 85.56 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਕਿਹੜੇ ਸਟਾਕ ਉਛਾਲ ਰਹੇ ਹਨ: ਸੈਂਸੈਕਸ ਸਟਾਕ ਅੱਜ NTPC, ਟੈੱਕ ਮਹਿੰਦਰ, ਟਾਟਾ ਮੋਟਰ, M&M, ਐਚ ਸੀ ਐਲ ਟੈੱਕ, ਸਨ ਫਾਰਮਾ,ਇੰਫੋਸਿਸ, ITC, TCS, ਟਾਟਾ ਸਟੀਲ,ਏਅਰਟੈੱਲ ਭਾਰਤੀ, JSW Steel, ਨੈੱਸਲੇ, ਵਿਪਰੋ,ਐਕਸਿਸ ਬੈਂਕ, ICICI ਬੈਂਕ,ਟਾਈਟਨ,ਬਜਾਜ ਫਾਇਨਾਂਸ ਸ਼ੇਅਰ ਹਨ। ਕੋਟਕ ਮਹਿੰਦਰਾ ਬੈਂਕ, ਅਲਟਰਾਟੈਕ ਸੀਮੈਂਟ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।