ਨਵੀਂ ਦਿੱਲੀ: ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 9 ਦਾ ਬਾਜ਼ਾਰ ਪੂੰਜੀਕਰਣ ਪਿਛਲੇ ਹਫਤੇ ਸਮੂਹਿਕ ਤੌਰ 'ਤੇ 2,34,097.42 ਕਰੋੜ ਰੁਪਏ ਵਧਿਆ ਹੈ। ਸ਼ੇਅਰ ਬਾਜ਼ਾਰ 'ਚ ਸਕਾਰਾਤਮਕ ਰੁਖ ਵਿਚਾਲੇ ਰਿਲਾਇੰਸ ਇੰਡਸਟਰੀਜ਼ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ। ਪਿਛਲੇ ਹਫਤੇ, 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 1,464.42 ਅੰਕ ਜਾਂ 2.54 ਪ੍ਰਤੀਸ਼ਤ ਵਧਿਆ। ਵੀਰਵਾਰ ਨੂੰ 'ਰਾਮਨਵਮੀ' 'ਤੇ ਬਾਜ਼ਾਰ 'ਚ ਛੁੱਟੀ ਸੀ।
ਮਾਰਕੀਟ ਕੈਪ ਵਿੱਚ ਵਾਧੇ ਦੇ ਨਾਲ ਕੰਪਨੀ: ਸਮੀਖਿਆ ਅਧੀਨ ਹਫ਼ਤੇ ਵਿੱਚ, ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 86,317.26 ਕਰੋੜ ਰੁਪਏ ਵਧ ਕੇ 15,77,092.66 ਕਰੋੜ ਰੁਪਏ ਤੱਕ ਪਹੁੰਚ ਗਿਆ। ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦਾ ਬਾਜ਼ਾਰ ਮੁੱਲ 30,864.1 ਕਰੋੜ ਰੁਪਏ ਵਧ ਕੇ 11,73,018.69 ਕਰੋੜ ਰੁਪਏ ਤੱਕ ਪਹੁੰਚ ਗਿਆ। HDFC ਬੈਂਕ ਦਾ ਮਾਰਕੀਟ ਕੈਪ 26,782.76 ਕਰੋੜ ਰੁਪਏ ਵਧ ਕੇ 8,98,199.09 ਕਰੋੜ ਰੁਪਏ ਅਤੇ ਇਨਫੋਸਿਸ ਦਾ 19,601.95 ਕਰੋੜ ਰੁਪਏ ਵਧ ਕੇ 5,92,289.92 ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ : FPI Investment :ਮਾਰਚ 'ਚ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਬਾਜ਼ਾਰ 'ਚ ਮੁੜ ਬਣਿਆ ਭਰੋਸਾ, 7936 ਕਰੋੜ ਰੁਪਏ ਦਾ ਕੀਤਾ ਨਿਵੇਸ਼
ਮਾਰਕੀਟ ਕੈਪ ਵਿੱਚ ਗਿਰਾਵਟ ਵਾਲੀਆਂ ਕੰਪਨੀਆਂ: ਹਿੰਦੁਸਤਾਨ ਯੂਨੀਲੀਵਰ (HUL) ਦਾ ਬਾਜ਼ਾਰ ਪੂੰਜੀਕਰਣ 18,385.55 ਕਰੋੜ ਰੁਪਏ ਵਧ ਕੇ 6,01,201.66 ਕਰੋੜ ਰੁਪਏ ਤੱਕ ਪਹੁੰਚ ਗਿਆ। ਆਈਸੀਆਈਸੀਆਈ ਬੈਂਕ ਦਾ ਬਾਜ਼ਾਰ ਪੂੰਜੀਕਰਣ 17,644.35 ਕਰੋੜ ਰੁਪਏ ਵਧ ਕੇ 6,12,532.60 ਕਰੋੜ ਰੁਪਏ ਰਿਹਾ। ਭਾਰਤੀ ਸਟੇਟ ਬੈਂਕ (SBI) ਦਾ ਬਾਜ਼ਾਰ ਮੁਲਾਂਕਣ 16,153.55 ਕਰੋੜ ਰੁਪਏ ਵਧ ਕੇ 4,67,381.93 ਕਰੋੜ ਰੁਪਏ ਹੋ ਗਿਆ। HDFC ਦਾ ਮੁਲਾਂਕਣ 12,155.78 ਕਰੋੜ ਰੁਪਏ ਵਧ ਕੇ 4,82,001.12 ਕਰੋੜ ਰੁਪਏ ਹੋ ਗਿਆ। ITC ਦਾ ਮਾਰਕੀਟ ਕੈਪ 6,192.12 ਕਰੋੜ ਰੁਪਏ ਚੜ੍ਹ ਕੇ 4,76,552.34 ਕਰੋੜ ਰੁਪਏ ਹੋ ਗਿਆ।
ਇਸ ਰੁਝਾਨ ਦੇ ਉਲਟ, ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਣ 7,387.05 ਕਰੋੜ ਰੁਪਏ ਘਟ ਕੇ 4,17,577.59 ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਵਿੱਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਕ੍ਰਮਵਾਰ TCS, HDFC ਬੈਂਕ, ICICI ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, HDFC, ITC, SBI ਅਤੇ ਭਾਰਤੀ ਏਅਰਟੈੱਲ ਦਾ ਨੰਬਰ ਆਉਂਦਾ ਹੈ।
HUL, ICICI ਬੈਂਕ, SBI ਦੀ ਮਾਰਕੀਟ ਕੈਪ : ਹਿੰਦੁਸਤਾਨ ਯੂਨੀਲੀਵਰ (HUL) ਦਾ ਬਾਜ਼ਾਰ ਪੂੰਜੀਕਰਣ 18,385.55 ਕਰੋੜ ਰੁਪਏ ਵਧ ਕੇ 6,01,201.66 ਕਰੋੜ ਰੁਪਏ 'ਤੇ ਪਹੁੰਚ ਗਿਆ। ਆਈਸੀਆਈਸੀਆਈ ਬੈਂਕ ਦਾ ਬਾਜ਼ਾਰ ਪੂੰਜੀਕਰਣ 17,644.35 ਕਰੋੜ ਰੁਪਏ ਵਧ ਕੇ 6,12,532.60 ਕਰੋੜ ਰੁਪਏ ਰਿਹਾ। ਸਟੇਟ ਬੈਂਕ ਆਫ ਇੰਡੀਆ (SBI) ਦਾ ਬਾਜ਼ਾਰ ਪੂੰਜੀਕਰਣ 16,153.55 ਕਰੋੜ ਰੁਪਏ ਵਧ ਕੇ 4,67,381.93 ਕਰੋੜ ਰੁਪਏ ਹੋ ਗਿਆ। ਐਚਡੀਐਫਸੀ ਦਾ ਮੁਲਾਂਕਣ 12,155.78 ਕਰੋੜ ਰੁਪਏ ਵਧ ਕੇ 4,82,001.12 ਕਰੋੜ ਰੁਪਏ ਹੋ ਗਿਆ।ਆਈਟੀਸੀ ਦਾ ਮਾਰਕੀਟ ਕੈਪ 6,192.12 ਕਰੋੜ ਰੁਪਏ ਚੜ੍ਹ ਕੇ 4,76,552.34 ਕਰੋੜ ਰੁਪਏ ਹੋ ਗਿਆ।
ਟਾਪ 10 'ਚ ਘਾਟੇ 'ਚ ਚੱਲ ਰਹੀ ਇਕਲੌਤੀ ਕੰਪਨੀ ਦਾ ਨਾਂ : ਇਸ ਰੁਝਾਨ ਦੇ ਉਲਟ, ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਣ 7,387.05 ਕਰੋੜ ਰੁਪਏ ਘਟ ਕੇ 4,17,577.59 ਕਰੋੜ ਰੁਪਏ ਰਹਿ ਗਿਆ। ਭਾਰਤੀ ਏਅਰਟੈੱਲ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਇਸ ਕੰਪਨੀ ਦੇ ਬਾਜ਼ਾਰ ਪੂੰਜੀਕਰਣ 'ਚ 7 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ।