ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਉਦੈ ਕੋਟਕ ਦੇ ਅਸਤੀਫ਼ੇ ਤੋਂ ਬਾਅਦ ਦੀਪਕ ਗੁਪਤਾ ਨੂੰ ਕੋਟਕ ਮਹਿੰਦਰਾ ਬੈਂਕ ਦੇ ਅੰਤਰਿਮ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੋਟਕ ਮਹਿੰਦਰਾ ਬੈਂਕ ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਆਰਬੀਆਈ ਨੇ 7 ਸਤੰਬਰ 2023 ਨੂੰ ਆਪਣੇ ਪੱਤਰ ਰਾਹੀਂ ਗੁਪਤਾ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਸਦੀ ਨਿਯੁਕਤੀ 2 ਸਤੰਬਰ 2023 ਤੋਂ ਦੋ ਮਹੀਨਿਆਂ ਲਈ ਪ੍ਰਭਾਵੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਸਮੇਂ ਦੌਰਾਨ ਆਰਬੀਆਈ ਬੈਂਕ ਦੇ ਫੁੱਲ-ਟਾਈਮ ਐਮਡੀ ਦੀ ਨਿਯੁਕਤੀ ਨੂੰ ਮਨਜ਼ੂਰੀ ਦੇਵੇਗਾ।
ਉਦੈ ਕੋਟਕ ਨੇ ਆਪਣੇ ਕਾਰਜਕਾਲ ਤੋਂ ਲਗਭਗ ਚਾਰ ਮਹੀਨੇ ਪਹਿਲਾਂ 1 ਸਤੰਬਰ ਨੂੰ ਬੈਂਕ ਦੇ ਐਮਡੀ ਅਤੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕੋਟਕ ਮਹਿੰਦਰਾ ਬੈਂਕ ਦੀ ਸਥਾਪਨਾ ਜ਼ੀਰੋ ਤੋਂ ਉਦੈ ਕੋਟਕ ਨੇ ਕੀਤੀ ਸੀ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਉਸਨੇ ਇਸਨੂੰ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਬਣਾ ਦਿੱਤਾ। ਉਦੈ ਕੋਟਕ ਅਤੇ ਉਸਦੇ ਰਿਸ਼ਤੇਦਾਰਾਂ ਕੋਲ ਕੋਟਕ ਬੈਂਕ ਦੀ ਇਕਵਿਟੀ ਸ਼ੇਅਰ ਪੂੰਜੀ ਵਿੱਚ 25.95 ਪ੍ਰਤੀਸ਼ਤ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਬੈਂਕ ਦੀ ਪੇਡ-ਅੱਪ ਕੈਪੀਟਲ 'ਚ ਉਸ ਦੀ ਹਿੱਸੇਦਾਰੀ 17.26 ਫੀਸਦੀ ਹੈ।
- Heroin Recovered: ਮਨਾਲੀ ਪੁਲਿਸ ਨੇ 4 ਨੌਜਵਾਨਾਂ ਨੂੰ ਹੈਰੋਇਨ ਸਮੇਤ ਫੜਿਆ, ਮੁਲਜ਼ਮਾਂ ਵਿੱਚ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਵੀ ਸ਼ਾਮਿਲ
- Viral Video: ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕਰਨ ਵਾਲੇ ਨਿਹੰਗ ਸਿੰਘ ਦੀ ਸਾਹਮਣੇ ਆਈ ਇੱਕ ਹੋਰ ਵੀਡੀਓ, ਜਾਣੋ ਸੱਚ
- Appointment letters to Patwaris: ਪੰਜਾਬ ਨੂੰ ਮਿਲੇ 710 ਨਵੇਂ ਪਟਵਾਰੀ, ਸੀਐੱਮ ਮਾਨ ਨੇ ਕਿਹਾ- ਹੁਣ ਰਿਸ਼ਤਵਖੋਰੀ ਬਰਦਾਸ਼ਤ ਨਹੀਂ
ਦੀਪਕ ਗੁਪਤਾ ਦਾ ਕਰਮਚਾਰੀ ਤੋਂ ਬੌਸ ਤੱਕ ਦਾ ਸਫ਼ਰ: ਦੀਪਕ ਗੁਪਤਾ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ 1983 ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸਨੇ IIM-ਅਹਿਮਦਾਬਾਦ ਤੋਂ ਮੈਨੇਜਮੈਂਟ ਦੀ ਸਿੱਖਿਆ ਲਈ। ਉਹ 1999 ਵਿੱਚ ਕੋਟਕ ਮਹਿੰਦਰਾ ਫਾਈਨਾਂਸ ਵਿੱਚ ਸ਼ਾਮਲ ਹੋਏ ਅਤੇ ਅੱਜ ਇਸ ਬੈਂਕ ਦੇ ਬੌਸ ਬਣ ਗਏ ਹਨ। ਦੀਪਕ ਗੁਪਤਾ ਕੋਟਕ ਮਹਿੰਦਰਾ ਬੈਂਕ ਦੇ ਦੂਜੇ ਸਭ ਤੋਂ ਸੀਨੀਅਰ ਕਾਰਜਕਾਰੀ ਹਨ। ਉਹ ਆਈ.ਟੀ., ਸਾਈਬਰ, ਸੁਰੱਖਿਆ, ਗਾਹਕ ਅਨੁਭਵ ਅਤੇ ਬਿਜ਼ਨਸ ਇੰਟੈਲੀਜੈਂਸ ਦੇ ਮੁਖੀ ਵੀ ਰਹਿ ਚੁੱਕੇ ਹਨ।