ETV Bharat / business

Railway Budget 2023: ਰੇਲ ਵਿਭਾਗ ਲਈ ਵੱਡਾ ਐਲਾਨ - ਰੇਲ ਵਿਭਾਗ

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਭਾਰਤੀ ਅਰਥਵਿਵਸਥਾ ਸਹੀ ਰਸਤੇ ਉਪਰ ਹੈ ਅਤੇ ਇਕ ਉੱਜਵਲ ਭਵਿੱਖ ਵੱਲ ਵਧ ਰਹੀ ਹੈ। ਕੋਵਿਡ ਮਹਾਮਾਰੀ ਦੌਰਾਨ ਅਸੀਂ ਇਹ ਯਕੀਨੀ ਬਣਾਇਆ ਹੈ ਕਿ 28 ਮਹੀਨਿਆਂ ਲਈ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ ਅਨਾਜ ਦੀ ਸਪਲਾਈ ਕਰਨ ਦੀ ਯੋਜਨਾ ਨਾਲ ਕੋਈ ਵੀ ਭੁੱਖਾ ਨਾ ਸੌਂਵੇ।

BUDGET 2023 ON RAIL FINANCE MINISTER NIRMALA SITHARAMAN MODI GOVERNMENT
BUDGET 2023 ON RAIL:ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੇਲ ਵਿਭਾਗ ਲਈ ਕੀਤਾ ਵੱਡਾ ਐਲਾਨ
author img

By

Published : Feb 1, 2023, 12:00 PM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਸਵੇਰੇ 11 ਵਜੇ ਕੇਂਦਰੀ ਬਜਟ 2023-24 ਪੇਸ਼ ਕੀਤਾ । ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੋਵੇਗਾ। ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਰਿਹਾ ਹੈ। ਰੇਲਵੇ ਆਵਾਜਾਈ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੈ। ਲੋਕ ਲੰਬੀ ਦੂਰੀ ਦਾ ਸਫ਼ਰ ਕਰਨ ਲਈ ਰੇਲ ਗੱਡੀਆਂ ਨੂੰ ਤਰਜੀਹ ਦਿੰਦੇ ਹਨ। ਭਾਰੀ ਮਾਲ ਦੀ ਢੋਆ-ਢੁਆਈ ਰੇਲ ਰਾਹੀਂ ਹੀ ਕੀਤੀ ਜਾਂਦੀ ਹੈ। ਸਮੇਂ-ਸਮੇਂ 'ਤੇ ਸਰਕਾਰ ਵੱਖ-ਵੱਖ ਰੂਟਾਂ 'ਤੇ ਵੱਖ-ਵੱਖ ਟਰੇਨਾਂ ਚਲਾਉਣ ਦਾ ਐਲਾਨ ਕਰਦੀ ਰਹਿੰਦੀ ਹੈ। ਇਸ ਬਜਟ 'ਚ ਰੇਲਵੇ ਨੂੰ ਲੈ ਕੇ ਸਰਕਾਰ ਨੇ ਕੀ-ਕੀ ਐਲਾਨ ਕੀਤੇ ਹਨ, ਇਕ ਨਜ਼ਰ 'ਚ ਦੇਖੋ ਬਜਟ 'ਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਦੀ ਪੂੰਜੀ ਰੱਖੀ ਗਈ ਹੈ।

ਇਹ ਵੀ ਪੜ੍ਹੋ : Union Budget : ਜਾਣੋ, ਆਮ ਬਜਟ ਨਾਲ ਜੁੜਿਆ ਸੰਨ 1860 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਤੇ ਜ਼ਰੂਰੀ ਤੱਥ

ਭੀੜ-ਭੜੱਕੇ ਵਾਲੇ ਰੂਟਾਂ ਵਿੱਚ ਮਲਟੀ-ਟਰੈਕਿੰਗ: ਪਿਛਲੇ ਬਜਟ ਵਿੱਚ ਵਿੱਤ ਮੰਤਰੀ ਨੇ ਰੇਲ ਮੰਤਰਾਲੇ ਨੂੰ 140367.13 ਕਰੋੜ ਰੁਪਏ ਦਾ ਬਜਟ ਦੇਣ ਦਾ ਐਲਾਨ ਕੀਤਾ ਸੀ। 2017 ਤੋਂ ਪਹਿਲਾਂ ਰੇਲਵੇ ਬਜਟ ਵੱਖਰੇ ਤੌਰ 'ਤੇ ਪੇਸ਼ ਕੀਤਾ ਜਾਂਦਾ ਸੀ। ਪਰ ਮੋਦੀ ਸਰਕਾਰ ਨੇ ਇਸ ਪਰੰਪਰਾ ਨੂੰ ਖਤਮ ਕਰ ਦਿੱਤਾ। ਅਰੁਣ ਜੇਤਲੀ ਪਹਿਲੇ ਵਿੱਤ ਮੰਤਰੀ ਸਨ, ਜਿਨ੍ਹਾਂ ਨੇ ਰੇਲ ਬਜਟ ਨੂੰ ਆਮ ਬਜਟ ਦੇ ਨਾਲ ਸ਼ਾਮਲ ਕਰਕੇ ਪੇਸ਼ ਕੀਤਾ। ਇਹ ਪਰੰਪਰਾ 1924 ਤੋਂ ਚੱਲੀ ਆ ਰਹੀ ਸੀ। ਸਾਲ 2022 ਵਿੱਚ ਰੇਲਵੇ ਨੂੰ 1.4 ਲੱਖ ਕਰੋੜ ਰੁਪਏ ਦਾ ਬਜਟ ਮਿਲਿਆ ਹੈ। ਰੇਲਵੇ ਨੇ ਵਿਜ਼ਨ 2024 ਵਿੱਚ ਨਵੇਂ ਸਮਰਪਿਤ ਫਰੇਟ ਕੋਰੀਡੋਰ ਅਤੇ ਹਾਈ ਸਪੀਡ ਪੈਸੇਂਜਰ ਕੋਰੀਡੋਰ ਨੂੰ ਚਾਲੂ ਕਰਨ ਦਾ ਟੀਚਾ ਰੱਖਿਆ ਹੈ। ਭੀੜ-ਭੜੱਕੇ ਵਾਲੇ ਰੂਟਾਂ ਵਿੱਚ ਮਲਟੀ-ਟਰੈਕਿੰਗ, ਸਿਗਨਲ ਸਿਸਟਮ ਵਿੱਚ ਸੁਧਾਰ ਕੀਤਾ ਜਾਵੇਗਾ। ਇਕ ਅੰਦਾਜ਼ੇ ਮੁਤਾਬਕ ਇਕ ਲੱਖ ਕਿਲੋਮੀਟਰ ਲਾਈਨ ਵਿਛਾਉਣ 'ਤੇ ਕਰੀਬ 20 ਲੱਖ ਕਰੋੜ ਰੁਪਏ ਖਰਚ ਆਉਣਗੇ। ਕੀਤੇ ਗਏ ਐਲਾਨ, ਇਕ ਝਲਕ।ਬਜਟ ਵਿਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਦੀ ਪੂੰਜੀਗਤ ਵਿਵਸਥਾ ਕੀਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.