ETV Bharat / business

Semiconductor Production: ਪ੍ਰਧਾਨ ਮੰਤਰੀ ਮੋਦੀ ਦੇ ਡ੍ਰੀਮ ਪ੍ਰੋਜੈਕਟ ਨੂੰ ਲੱਗਾ ਝਟਕਾ, ਮੰਤਰੀ ਨੇ ਕਿਹਾ- ਸੁਪਨਾ ਪੂਰਾ ਕਰਾਂਗੇ - ਵੇਦਾਂਤਾ ਗਰੁੱਪ

ਐਪਲ ਫੋਨ ਬਣਾਉਣ ਵਾਲੀ ਕੰਪਨੀ ਫਾਕਸਕਾਨ ਅਤੇ ਵੇਦਾਂਤਾ ਗਰੁੱਪ ਵਿਚਾਲੇ ਸਮਝੌਤਾ ਰੱਦ ਕਰ ਦਿੱਤਾ ਗਿਆ ਹੈ। ਇਹ ਸਮਝੌਤਾ ਭਾਰਤ ਵਿੱਚ ਸੈਮੀਕੰਡਕਟਰ ਦੇ ਉਤਪਾਦਨ ਨੂੰ ਲੈ ਕੇ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਡਰੀਮ ਪ੍ਰੋਜੈਕਟ ਦੱਸਿਆ ਜਾ ਰਿਹਾ ਸੀ। ਸੈਮੀਕੰਡਕਟਰ ਇਲੈਕਟ੍ਰੋਨਿਕਸ ਸਾਮਾਨ ਵਿੱਚ ਵਰਤਿਆ ਜਾਂਦਾ ਹੈ। ਜੇਕਰ ਇਸ ਦਾ ਉਤਪਾਦਨ ਭਾਰਤ 'ਚ ਹੀ ਸ਼ੁਰੂ ਹੋ ਜਾਵੇ ਤਾਂ ਇਲੈਕਟ੍ਰਾਨਿਕ ਸਮਾਨ ਦੀ ਕੀਮਤ ਕਾਫੀ ਘੱਟ ਹੋ ਸਕਦੀ ਹੈ।

Semiconductor Production
Semiconductor Production
author img

By

Published : Jul 11, 2023, 7:58 PM IST

ਨਵੀਂ ਦਿੱਲੀ: ਭਾਰਤ 'ਚ ਸੈਮੀਕੰਡਕਟਰਾਂ ਦੇ ਉਤਪਾਦਨ ਲਈ ਸਰਕਾਰ ਨੇ ਫਿਰ ਤੋਂ ਅਰਜ਼ੀਆਂ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੂੰ ਉਮੀਦ ਹੈ ਕਿ ਦੁਨੀਆ ਦੀਆਂ ਪ੍ਰਮੁੱਖ ਕੰਪਨੀਆਂ ਇਸ ਵਿੱਚ ਹਿੱਸਾ ਲੈਣਗੀਆਂ। ਹਾਲਾਂਕਿ ਸੋਮਵਾਰ ਨੂੰ ਜਿਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ, ਉਸ ਨੂੰ ਭਾਰਤ ਲਈ ਝਟਕਾ ਮੰਨਿਆ ਜਾ ਰਿਹਾ ਹੈ। ਤਾਇਵਾਨ ਦੀ ਪ੍ਰਮੁੱਖ ਇਲੈਕਟ੍ਰੋਨਿਕਸ ਕੰਪਨੀ ਫੌਕਸਕਾਨ ਨੇ ਵੇਦਾਂਤਾ ਗਰੁੱਪ ਨਾਲ ਸੈਮੀਕੰਡਕਟਰ ਉਤਪਾਦਨ ਨੂੰ ਲੈ ਕੇ ਸਮਝੌਤਾ ਰੱਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਦੋਵਾਂ ਨੇ ਇਹ ਫੈਸਲਾ ਆਪਸੀ ਸਹਿਮਤੀ ਨਾਲ ਲਿਆ ਹੈ ਪਰ ਵੇਦਾਂਤਾ ਨੇ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ।

ਵੇਦਾਂਤਾ ਗਰੁੱਪ ਦੇ ਮਾਲਕ ਅਨਿਲ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੈਮੀਕੰਡਕਟਰ ਉਤਪਾਦਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਉਹ ਇਸ ਨੂੰ ਪੂਰਾ ਕਰਨਗੇ। ਕੰਪਨੀ ਨੇ ਕਿਹਾ ਕਿ ਉਹ ਹੋਰ ਭਾਈਵਾਲਾਂ ਨਾਲ ਗੱਲਬਾਤ ਕਰ ਰਹੀ ਹੈ।

  • Cong spinmaster out with no guns blazing ...😂

    ➡️Withdrawal of Foxconn from its JV with Vedanta changes nothing about Indias Semicon goals. Not a thing.

    ➡️It allows both companies to independently pursue their strategies for Indian Semicon n Electronics. To quote Foxconn… https://t.co/XmnHAprs8O

    — Rajeev Chandrasekhar 🇮🇳 (@Rajeev_GoI) July 10, 2023 " class="align-text-top noRightClick twitterSection" data=" ">

ਪਲਾਂਟ ਲਗਾਉਣ ਦੀ ਯੋਜਨਾ: ਫੌਕਸਕਾਨ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕਸ ਕੰਪਨੀ ਹੈ। ਇਹ ਐਪਲ ਲਈ ਆਈਫੋਨ ਵੀ ਬਣਾਉਂਦਾ ਹੈ। ਪਿਛਲੇ ਸਾਲ Foxconn ਅਤੇ ਵੇਦਾਂਤਾ ਨੇ ਭਾਰਤ ਵਿੱਚ ਸੈਮੀਕੰਡਕਟਰ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਸੀ। ਇਸ ਦੀ ਯੂਨਿਟ ਪੀ.ਐਲ.ਆਈ. ਦੇ ਤਹਿਤ ਸਥਾਪਿਤ ਕੀਤੀ ਜਾਣੀ ਸੀ। ਇਸ ਦੇ ਲਈ ਕੇਂਦਰ ਸਰਕਾਰ ਨੇ 10 ਬਿਲੀਅਨ ਡਾਲਰ ਦੀ ਰਾਹਤ ਦਾ ਐਲਾਨ ਕੀਤਾ ਸੀ। ਦੇਸ਼ ਨੂੰ ਇਸ ਸਮਝੌਤੇ ਤੋਂ ਬਹੁਤ ਉਮੀਦਾਂ ਸਨ, ਪਰ ਆਖਰਕਾਰ ਇਹ ਸਮਝੌਤਾ ਟੁੱਟ ਗਿਆ।

ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰਨ ਨੇ ਕਿਹਾ ਕਿ ਇਹ ਫੈਸਲਾ ਸਾਡੇ ਟੀਚਿਆਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਸਬੰਧੀ ਅਪਣਾਈ ਗਈ ਰਣਨੀਤੀ ਜਾਰੀ ਰੱਖੀ ਜਾ ਰਹੀ ਹੈ। ਚੰਦਰਸ਼ੇਖਰਨ ਨੇ ਕਿਹਾ ਕਿ ਭਾਰਤ ਨੇ ਪਿਛਲੇ 18 ਮਹੀਨਿਆਂ ਵਿੱਚ ਸੈਮੀਕੋਨ ਦੇ ਉਤਪਾਦਨ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਅਤੇ ਇਹ ਮੁਹਿੰਮ ਜਾਰੀ ਰਹੇਗੀ।

ਦੁਨੀਆ ਦਾ ਸਭ ਤੋਂ ਵੱਡਾ ਸਮਝੌਤਾ : ਫੌਕਸਕਾਨ ਅਤੇ ਵੇਦਾਂਤਾ ਨੇ ਗੁਜਰਾਤ ਵਿੱਚ ਸੈਮੀਕੰਡਕਟਰ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਸੀ। ਇਹ ਸਮਝੌਤਾ 19.5 ਬਿਲੀਅਨ ਡਾਲਰ ਦਾ ਸੀ। ਇਹ ਸੈਮੀਕੰਡਕਟਰ ਉਤਪਾਦਨ ਦੇ ਖੇਤਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਮਝੌਤਾ ਮੰਨਿਆ ਜਾ ਰਿਹਾ ਸੀ। Foxconn ਨੇ ਸੋਮਵਾਰ ਨੂੰ ਕਿਹਾ ਕਿ ਉਹ ਵੇਦਾਂਤਾ ਗਰੁੱਪ ਨਾਲ ਆਪਣਾ ਸਮਝੌਤਾ ਖਤਮ ਕਰ ਰਿਹਾ ਹੈ। ਕੰਪਨੀ ਨੇ ਕਿਹਾ ਕਿ ਦੋਵਾਂ ਕੰਪਨੀਆਂ ਨੇ ਇਹ ਫੈਸਲਾ ਆਪਸੀ ਸਹਿਮਤੀ ਨਾਲ ਲਿਆ ਹੈ।

ਕਿਉਂ ਤੋੜਿਆ ਗਿਆ ਸਮਝੌਤਾ: ਇਹ ਸਮਝੌਤਾ ਕਿਉਂ ਤੋੜਿਆ ਗਿਆ ਇਸ ਬਾਰੇ ਦੋ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਫਾਕਸਕਾਨ ਉਨ੍ਹਾਂ ਤਕਨੀਸ਼ੀਅਨਾਂ ਤੋਂ ਖੁਸ਼ ਨਹੀਂ ਸੀ ਜਿਨ੍ਹਾਂ ਨੇ ਵੇਦਾਂਤਾ ਗਰੁੱਪ ਦੀ ਮਦਦ ਲਈ ਸੀ। ਜਦੋਂ ਕਿ ਕੁਝ ਹੋਰਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਪੀ.ਐਲ.ਆਈ. ਤਹਿਤ ਪੈਸਾ ਜਾਰੀ ਕਰਨ ਵਿੱਚ ਦੇਰੀ ਕੀਤੀ, ਇਸ ਲਈ ਸਮਝੌਤਾ ਟੁੱਟ ਗਿਆ। ਰਾਇਟਰਜ਼ ਨੇ ਅਜਿਹਾ ਦਾਅਵਾ ਕੀਤਾ ਹੈ। ਵੈਸੇ, ਅਧਿਕਾਰਤ ਤੌਰ 'ਤੇ ਕਿਸੇ ਨੇ ਇਸ ਦਾ ਕਾਰਨ ਨਹੀਂ ਦੱਸਿਆ ਹੈ।

Foxconn ਦਾ ਇੱਕ ਬਿਆਨ ਮੰਗਲਵਾਰ ਨੂੰ ਮੀਡੀਆ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਕੰਪਨੀ ਨੇ ਭਾਰਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ।

ਕਾਂਗਰਸ ਦਾ ਇਲਜ਼ਾਮ ਹੈ ਕਿ ਸਰਕਾਰ ਸਿਰਫ ਪ੍ਰਾਪੇਗੰਡਾ ਕਰਦੀ : ਕਾਂਗਰਸ ਪਾਰਟੀ ਨੇ ਸਮਝੌਤਾ ਤੋੜਨ ਲਈ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਐਲਾਨ ਸਮੇਂ ਇਕ ਲੱਖ ਨੌਕਰੀਆਂ ਪੈਦਾ ਹੋਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਸਰਕਾਰ ਨੇ ਇਸ ਦਾ ਪੂਰਾ ਪ੍ਰਚਾਰ ਵੀ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਕਾਨਫਰੰਸ ਵਿੱਚ ਅਜਿਹੇ ਸਮਝੌਤੇ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਪ੍ਰਚਾਰ ਤਾਂ ਕੀਤਾ ਜਾਂਦਾ ਹੈ, ਪਰ ਸਿਰੇ ਨਹੀਂ ਚੜ੍ਹਦਾ। ਯੂਪੀ ਵਿੱਚ ਆਯੋਜਿਤ ਗਲੋਬਲ ਇਨਵੈਸਟਰਸ ਮੀਟ ਵਿੱਚ ਵੀ ਅਜਿਹੀ ਹੀ ਸਥਿਤੀ ਹੋਣ ਵਾਲੀ ਹੈ।

ਕੇਂਦਰੀ ਮੰਤਰੀ ਨੇ ਕਿਹਾ, ਕਾਂਗਰਸ ਸਿਰਫ ਰੌਲਾ ਪਾਉਂਦੀ: ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਾਂਗਰਸ ਦੇ ਇਸ ਹਮਲੇ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ ਰੌਲਾ-ਰੱਪਾ ਪਾ ਸਕਦੀ ਹੈ ਪਰ ਭਾਰਤ ਦੀ ਤਰੱਕੀ ਨੂੰ ਨਹੀਂ ਰੋਕ ਸਕਦੀ। ਚੰਦਰਸ਼ੇਖਰਨ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਸੇਮਕੋਨ ਲਈ ਕੋਈ ਕੰਮ ਨਹੀਂ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਦੋ ਕੰਪਨੀਆਂ ਮਿਲ ਕੇ ਕੋਈ ਫੈਸਲਾ ਲੈਂਦੀਆਂ ਹਨ ਅਤੇ ਬਾਅਦ ਵਿੱਚ ਕੋਈ ਹੋਰ ਫੈਸਲਾ ਲੈਂਦੀਆਂ ਹਨ ਤਾਂ ਇਸ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਇਹ ਉਨ੍ਹਾਂ ਦਾ ਆਪਸੀ ਮਾਮਲਾ ਹੈ।

ਸਰਕਾਰ ਨੇ ਵੇਦਾਂਤਾ ਅਤੇ ਫਾਕਸਕਾਨ ਵਿਚਾਲੇ ਹੋਏ ਸਮਝੌਤਿਆਂ ਲਈ ਵੀ ਵੱਡੀ ਰਾਹਤ ਦਾ ਐਲਾਨ ਕੀਤਾ ਸੀ। ਇਹ ਪੀ.ਐਲ.ਆਈ. ਸਕੀਮ ਤਹਿਤ ਦਿੱਤਾ ਜਾਣਾ ਸੀ। ਇਹ ਰਕਮ 10 ਅਰਬ ਡਾਲਰ ਸੀ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਉਦੋਂ ਕਿਹਾ ਸੀ ਕਿ ਸਰਕਾਰ ਨੇ ਚਿੱਪ ਨਿਰਮਾਣ ਨੂੰ ਵਧਾਉਣ ਲਈ 76,000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰ ਸਰਕਾਰ ਨੇ 2026 ਤੱਕ ਸੈਮੀਕੰਡਕਟਰ ਉਤਪਾਦਨ ਲਈ 63 ਬਿਲੀਅਨ ਡਾਲਰ ਦਾ ਟੀਚਾ ਰੱਖਿਆ ਹੈ।

ਤਿੰਨ ਕੰਪਨੀਆਂ ਨੇ ਅਪਲਾਈ ਕੀਤਾ : ਸੈਮੀਕੰਡਕਟਰ ਉਤਪਾਦਨ ਵਧਾਉਣ ਲਈ ਤਿੰਨ ਕੰਪਨੀਆਂ ਨੇ ਪਲਾਂਟ ਲਗਾਉਣ ਲਈ ਅਪਲਾਈ ਕੀਤਾ ਸੀ। ਇਸ ਵਿੱਚ ਫੌਕਸਕਾਨ-ਵੇਦਾਂਤਾ, ICMC ਅਤੇ IGSS ਵੈਂਚਰਸ ਸ਼ਾਮਲ ਸਨ। IGSS ਸਿੰਗਾਪੁਰ ਦੀ ਇੱਕ ਕੰਪਨੀ ਹੈ। ICMC ਦੀ ਅਰਜ਼ੀ ਪੈਂਡਿੰਗ ਦੱਸੀ ਜਾਂਦੀ ਹੈ। ਕਿਉਂਕਿ ਇਸਦੀ ਤਕਨੀਕੀ ਸਹਿਯੋਗੀ ਕੰਪਨੀ ਇੰਟੇਲ ਦੁਆਰਾ ਐਕਵਾਇਰ ਕੀਤੀ ਗਈ ਹੈ। IGSS ਆਪਣੀ ਅਰਜ਼ੀ 'ਤੇ ਮੁੜ ਵਿਚਾਰ ਕਰਨਾ ਚਾਹੁੰਦਾ ਹੈ। ਸਰਕਾਰ ਨੇ ਸੈਮੀਕੰਡਕਟਰ ਪਲਾਂਟ ਲਗਾਉਣ ਲਈ ਮੁੜ ਅਰਜ਼ੀਆਂ ਮੰਗੀਆਂ ਹਨ।

ਮਾਈਕ੍ਰੋਨ ਨਾਲ ਸਮਝੌਤਾ : ਕੁਝ ਅਖਬਾਰਾਂ ਵਿਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਭਾਰਤ ਨੂੰ ਮਾਈਕ੍ਰੋਨ ਵਰਗੇ ਤਜਰਬੇਕਾਰ ਸੈਮੀਕੰਡਕਟਰ ਉਤਪਾਦਕਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਸੈਮੀਕੰਡਕਟਰ ਨਿਰਮਾਤਾ ਕੰਪਨੀ ਮਾਈਕ੍ਰੋਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮਾਈਕ੍ਰੋਨ ਨੇ $825 ਮਿਲੀਅਨ ਦੇ ਨਿਵੇਸ਼ ਦਾ ਵੀ ਐਲਾਨ ਕੀਤਾ। ਹਾਲਾਂਕਿ, ਉਨ੍ਹਾਂ ਦਾ ਨਿਵੇਸ਼ ਪੈਕੇਜਿੰਗ ਅਤੇ ਟੈਸਟਿੰਗ ਵਿੱਚ ਹੋਵੇਗਾ, ਉਤਪਾਦਨ ਵਿੱਚ ਨਹੀਂ।

ਚਿੱਪ ਨਿਰਮਾਣ ਵਿੱਚ ਕਿਸ ਦਾ ਰਾਜ : ਤਾਈਵਾਨ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਚਿੱਪ ਨਿਰਮਾਣ ਕਰਦਾ ਹੈ। ਗਲੋਬਲ ਮਾਰਕੀਟ 'ਚ ਇਸ ਦੀ ਹਿੱਸੇਦਾਰੀ 24 ਫੀਸਦੀ, ਡੀ. ਕੋਰੀਆ ਦੀ ਹਿੱਸੇਦਾਰੀ 19 ਫੀਸਦੀ ਅਤੇ ਅਮਰੀਕਾ ਦੀ ਹਿੱਸੇਦਾਰੀ 13 ਫੀਸਦੀ ਹੈ। ਜਾਪਾਨ ਦੀ 10 ਫੀਸਦੀ ਹਿੱਸੇਦਾਰੀ ਹੈ। ਚੀਨ ਪੰਜਵੇਂ ਨੰਬਰ 'ਤੇ ਹੈ। ਉਹ ਛੇ ਫੀਸਦੀ ਪੈਦਾ ਕਰਦਾ ਹੈ।

ਇਲੈਕਟ੍ਰੋਨਿਕਸ ਸਾਮਾਨ, ਈ ਵਾਹਨ, ਮੋਬਾਈਲ ਅਤੇ ਲੈਪਟਾਪ ਆਦਿ ਵਿੱਚ ਚਿੱਪ ਦੀ ਲੋੜ ਹੁੰਦੀ ਹੈ। ਜੇਕਰ ਭਾਰਤ 'ਚ ਹੀ ਚਿਪਸ ਦਾ ਉਤਪਾਦਨ ਕੀਤਾ ਜਾਵੇ ਤਾਂ ਇਨ੍ਹਾਂ ਦੀ ਕੀਮਤ 'ਚ ਵੱਡੀ ਕਟੌਤੀ ਹੋ ਸਕਦੀ ਹੈ। ਇਸੇ ਲਈ ਭਾਰਤ ਚਿੱਪ ਨਿਰਮਾਣ 'ਤੇ ਜ਼ੋਰ ਦੇ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.