ETV Bharat / business

Nandini vs Amul Milk: ਕੀ ਹੈ ਅਮੂਲ ਅਤੇ ਨੰਦਿਨੀ ਦੁੱਧ ਦਾ ਵਿਵਾਦ, ਜਾਣੋ ਦੋਵਾਂ ਕੰਪਨੀਆਂ ਬਾਰੇ ਦਿਲਚਸਪ ਗੱਲਾਂ - Karnataka Milk Federation

ਕਰਨਾਟਕ ਸੂਬੇ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮੂਲ ਅਤੇ ਨੰਦਿਨੀ ਦੁੱਧ ਦੇ ਵਿਵਾਦ 'ਤੇ ਸਿਆਸਤ ਗਰਮਾ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਕਰਨਾਟਕ 'ਚ ਅਮੂਲ ਅਤੇ ਨੰਦਿਨੀ ਦੁੱਧ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ।

Nandini vs Amul Milk
Nandini vs Amul Milk
author img

By

Published : Apr 10, 2023, 1:22 PM IST

ਨਵੀਂ ਦਿੱਲੀ: ਸੂਬੇ 'ਚ ਚੋਣਾਂ ਤੋਂ ਪਹਿਲਾਂ ਕੁਝ ਅਜਿਹੇ ਮੁੱਦੇ ਬਣਦੇ ਹਨ, ਜਿਨ੍ਹਾਂ ਨੂੰ ਵਿਰੋਧੀ ਪਾਰਟੀਆਂ ਹਵਾ ਦੇ ਸਕਦੀਆਂ ਹਨ। ਇਸ ਵਾਰ ਕਰਨਾਟਕ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮੂਲ ਅਤੇ ਨੰਦਿਨੀ ਦੁੱਧ ਵਿਵਾਦ ਦਾ ਵਿਸ਼ਾ ਬਣ ਸਕਦਾ ਹੈ। ਕੁਝ ਦਿਨ ਪਹਿਲਾਂ ਕਰਨਾਟਕ ਅਤੇ ਤਾਮਿਲਨਾਡੂ 'ਚ ਦਹੀਂ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਦੇ ਨਾਲ ਹੀ ਹੁਣ ਕਰਨਾਟਕ 'ਚ ਅਮੂਲ ਅਤੇ ਨੰਦਿਨੀ ਦੁੱਧ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਦਰਅਸਲ ਅਮੂਲ ਨੇ ਕੁਝ ਦਿਨ ਪਹਿਲਾਂ ਕਰਨਾਟਕ 'ਚ ਆਪਣੀ ਐਂਟਰੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਸਰਕਾਰ 'ਤੇ ਦੋਸ਼ ਲਗਾ ਰਹੀਆਂ ਹਨ ਕਿ ਇਹ ਸੂਬੇ ਦੇ ਨੰਦਿਨੀ ਬ੍ਰਾਂਡ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਹੁਣ ਇਸ ਮੁੱਦੇ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਨੰਦਨੀ ਅਤੇ ਅਮੂਲ 'ਚ ਕੀ ਫਰਕ ਹੈ। ਦੋਵੇਂ ਕੰਪਨੀਆਂ ਕਦੋਂ ਬਣਾਈਆਂ ਗਈਆਂ ਅਤੇ ਉਨ੍ਹਾਂ ਦਾ ਸਾਲਾਨਾ ਕਾਰੋਬਾਰ ਕੀ ਹੈ। ਆਓ ਜਾਣਦੇ ਹਾਂ ਦੋਵਾਂ ਕੰਪਨੀਆਂ ਬਾਰੇ ਕੁਝ ਦਿਲਚਸਪ ਗੱਲਾਂ।

ਨੰਦਿਨੀ ਦੁੱਧ ਬਾਰੇ:

  1. ਨੰਦਿਨੀ ਦਾ ਪ੍ਰਬੰਧਨ ਕਰਨਾਟਕ ਮਿਲਕ ਫੈਡਰੇਸ਼ਨ ਦੁਆਰਾ ਕੀਤਾ ਜਾਂਦਾ ਹੈ। ਜਿਸ ਦੀ ਸਥਾਪਨਾ ਸਾਲ 1974 ਵਿੱਚ ਹੋਈ ਸੀ। ਨੰਦਿਨੀ ਬ੍ਰਾਂਡ ਦੁੱਧ, ਦਹੀਂ, ਮੱਖਣ, ਆਈਸਕ੍ਰੀਮ, ਚਾਕਲੇਟ ਅਤੇ ਦੁੱਧ ਤੋਂ ਬਣੀਆਂ ਮਿਠਾਈਆਂ ਬਣਾਉਦਾ ਹੈ।
  2. ਨੰਦਿਨੀ ਕਰਨਾਟਕ ਦਾ ਸਭ ਤੋਂ ਵੱਡਾ ਮਿਲਕ ਬ੍ਰਾਂਡ ਹੈ। ਇਹ ਹਰ ਦਿਨ 23 ਲੱਖ ਲੀਟਰ ਤੋਂ ਵੱਧ ਦੁੱਧ ਦੀ ਸਪਲਾਈ ਕਰਦਾ ਹੈ। ਬੇਂਗਲੁਰੂ ਬਾਜ਼ਾਰ ਵਿਚ ਦੁੱਧ ਦੀ ਖਪਤ ਦਾ 70 ਫ਼ੀਸਦ ਜ਼ਰੂਰਤ ਨੂੰ ਇਕੱਲੇ ਨੰਦਿਨੀ ਪੂਰਾ ਕਰਦੀ ਹੈ।
  3. ਕਰਨਾਟਕ ਮਿਲਕ ਫੈਡਰੇਸ਼ਨ (KMF) ਦੇ ਪੂਰੇ ਕਰਨਾਟਕ ਸੂਬੇ ਵਿੱਚ 14 ਸੰਘ ਹਨ। ਜੋ ਪ੍ਰਾਇਮਰੀ ਡੇਅਰੀ ਸਹਿਕਾਰੀ ਸਭਾਵਾਂ (DCS) ਤੋਂ ਦੁੱਧ ਖਰੀਦਦੇ ਹਨ ਅਤੇ 1,500 ਮੈਂਬਰਾਂ ਵਾਲੇ ਕਰਨਾਟਕ ਸੂਬੇ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਬਾਜ਼ਾਰਾਂ ਵਿੱਚ ਉਪਭੋਗਤਾਵਾਂ ਨੂੰ ਦੁੱਧ ਵੇਚਦੇ ਹਨ।
  4. ਹਾਲ ਹੀ ਦੇ ਸਾਲਾਂ ਵਿੱਚ ਨੰਦਿਨੀ ਬ੍ਰਾਂਡ ਦੇ ਉਤਪਾਦ ਮੁੰਬਈ, ਪੁਣੇ, ਹੈਦਰਾਬਾਦ, ਚੇਨਈ, ਕੇਰਲ ਅਤੇ ਗੋਆ ਤੱਕ ਪਹੁੰਚ ਗਏ ਹਨ। ਸਾਲ 1975 ਵਿੱਚ ਕੰਪਨੀ ਦਾ ਸਾਲਾਨਾ ਕਾਰੋਬਾਰ 4 ਕਰੋੜ ਰੁਪਏ ਸੀ। ਜੋ ਹੁਣ ਸਰਕਾਰੀ ਅੰਕੜਿਆਂ ਮੁਤਾਬਕ ਵੱਧ ਕੇ 25,000 ਕਰੋੜ ਰੁਪਏ ਹੋ ਗਿਆ ਹੈ।
  5. ਨੰਦਿਨੀ ਦਾ ਉਤਪਾਦ ਦੇਸ਼ ਦੇ ਕੁੱਲ 6 ਸੂਬਿਆਂ ਵਿੱਚ ਵੇਚਿਆ ਜਾਂਦਾ ਹੈ। ਜਿਸ ਵਿੱਚ ਮਹਾਰਾਸ਼ਟਰ, ਗੋਆ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਸ਼ਾਮਲ ਹਨ। 25,000 ਕਰੋੜ ਰੁਪਏ ਦੇ ਸਾਲਾਨਾ ਕਾਰੋਬਾਰ ਦੇ ਨਾਲ ਇਹ ਕੰਪਨੀ ਅਮੂਲ ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਵੱਡੀ ਮਿਲਕ ਕੰਪਨੀ ਹੈ।

ਅਮੂਲ ਦੁੱਧ ਬਾਰੇ: ਅਮੂਲ ਦੇ ਮੁਕਾਬਲੇ ਨੰਦਿਨੀ ਦੇ ਦੁੱਧ ਦੀਆਂ ਕੀਮਤਾਂ ਵਿੱਚ ਵੀ ਬਹੁਤ ਅੰਤਰ ਹੈ। ਨੰਦਿਨੀ ਦੇ ਇੱਕ ਲੀਟਰ ਦੁੱਧ ਦੀ ਕੀਮਤ 39 ਰੁਪਏ ਹੈ ਜਦਕਿ ਅਮੂਲ ਦੁੱਧ ਦੇ ਇੱਕ ਲੀਟਰ ਪੈਕੇਟ ਦੀ ਕੀਮਤ 54 ਰੁਪਏ ਹੈ।

ਇਹ ਵੀ ਪੜ੍ਹੋ: World Bank Meetings: ਵਰਲਡ ਬੈਂਕ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਪਹੁੰਚੇ ਮੰਤਰੀ ਨਿਰਮਲਾ ਸੀਤਾਰਮਨ

ETV Bharat Logo

Copyright © 2025 Ushodaya Enterprises Pvt. Ltd., All Rights Reserved.