ETV Bharat / business

Milk Price Hike: ਮਹਿੰਗਾਈ ਦੀ ਪੈ ਸਕਦੀ ਹੈ ਮਾਰ! ਇਨ੍ਹਾਂ ਕਾਰਨਾਂ ਕਰਕੇ ਵਧੇਗੀ ਦੁੱਧ ਦੀ ਕੀਮਤ - ਚਾਰੇ ਦੀ ਮਹਿੰਗਾਈ

ਮਾਰਚ 2022 ਤੋਂ ਸ਼ੁਰੂ ਹੋਈਆ ਦੁੱਧ ਦੀਆਂ ਕੀਮਤਾਂ 'ਚ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਆਖ਼ਰ ਦੁੱਧ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕਿਉ ਹੋ ਰਿਹਾ ਹੈ? ਵੇਰਵਿਆਂ ਲਈ ਪੜ੍ਹੋ ਪੂਰੀ ਖ਼ਬਰ...।

Milk Price Hike
Milk Price Hike
author img

By

Published : Mar 31, 2023, 11:44 AM IST

ਨਵੀਂ ਦਿੱਲੀ: ਮਾਰਚ 2022 ਤੋਂ ਸ਼ੁਰੂ ਹੋਈਆ ਦੁੱਧ ਦੀਆਂ ਕੀਮਤਾਂ 'ਚ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਆਮ ਲੋਕਾਂ ਨੂੰ ਦੁੱਧ ਖਰੀਦਣ ਲਈ ਪਹਿਲਾਂ ਨਾਲੋਂ ਜ਼ਿਆਦਾ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਚਾਰੇ ਦੀ ਮਹਿੰਗਾਈ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਕੰਪਨੀਆਂ ਦੁੱਧ ਦੀ ਕੀਮਤ ਵਧਾ ਸਕਦੀਆਂ ਹਨ। ਪਿਛਲੇ 6-7 ਸਾਲਾਂ ਤੋਂ ਦੁੱਧ ਦੀ ਕੀਮਤ ਲਗਾਤਾਰ ਵਧ ਰਹੀ ਹੈ। ਇਸੇ ਤਰ੍ਹਾਂ ਪਿਛਲੇ ਮਹੀਨੇ 10 ਮਹੀਨਿਆਂ ਲਈ ਦੁੱਧ 9 ਰੁਪਏ ਮਹਿੰਗਾ ਹੋ ਗਿਆ ਸੀ। ਦੱਸਣਯੋਗ ਹੈ ਕਿ ਦੁੱਧ ਦੀ ਕੀਮਤ ਵਧਾਉਣ ਦੀ ਪ੍ਰਕਿਰਿਆ ਮਾਰਚ 2022 ਤੋਂ ਸ਼ੁਰੂ ਹੋਈ ਸੀ ਜੋ ਹੁਣ ਤੱਕ ਵੀ ਜਾਰੀ ਹੈ।

ਦੁੱਧ ਦੀ ਕੀਮਤ ਕਿਉਂ ਵਧੇਗੀ?: ਦੁੱਧ ਦੀ ਕੀਮਤ ਵਧਣ ਦਾ ਕਾਰਨ ਚਾਰੇ ਦੀ ਕਮੀ ਅਤੇ ਇਸ ਦੀ ਮਹਿੰਗਾਈ ਹੈ। ਕਣਕ ਪਸ਼ੂਆਂ ਦੇ ਚਾਰੇ ਵਜੋਂ ਵਰਤੀ ਜਾਂਦੀ ਹੈ। ਪਰ ਕਣਕ ਦੀ ਬਰਾਮਦ ਵਿੱਚ ਵਾਧਾ ਹੋਣ ਕਾਰਨ ਚਾਰਾ ਲੋੜੀਂਦੇ ਰੂਪ ਵਿੱਚ ਉਪਲਬਧ ਨਹੀਂ ਹੈ। ਇਸ ਦੇ ਨਾਲ ਹੀ ਗਰਮੀਆਂ ਵਿੱਚ ਬੇਮੌਸਮੀ ਬਾਰਿਸ਼ ਨੇ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ। ਜਿਸ ਕਾਰਨ ਪਸ਼ੂਆਂ ਦੇ ਚਾਰੇ ਵਿੱਚ ਘਾਟ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਸਾਲ 2021 ਦੇ ਮੁਕਾਬਲੇ ਸਾਲ 2022 ਵਿੱਚ ਚਾਰੇ ਦੀ ਕੀਮਤ ਵਿੱਚ 20 ਫੀਸਦੀ ਦਾ ਵਾਧਾ ਹੋਇਆ ਹੈ। ਚਾਰੇ ਦੀ ਮਹਿੰਗਾਈ ਨੂੰ ਇਸ ਦ੍ਰਿਸ਼ਟੀਕੋਣ ਤੋਂ ਸਮਝੋ ਕਿ ਫਰਵਰੀ ਮਹੀਨੇ ਵਿੱਚ ਹਰਿਆਣਾ ਵਿੱਚ ਕਣਕ ਦਾ ਦਾਣਾ 900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲਦਾ ਸੀ ਜਦਕਿ ਰਾਜਸਥਾਨ ਵਿੱਚ ਇਹ 1600 ਰੁਪਏ ਤੋਂ ਉਪਰ ਸੀ। ਤੀਜਾ ਕਾਰਨ ਇਹ ਹੈ ਕਿ ਕਰੋਨਾ ਦੌਰਾਨ ਦੁੱਧ ਦੀ ਵਿਕਰੀ ਨਾ ਹੋਣ ਕਾਰਨ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਗਿਣਤੀ ਘਟਾਉਣੀ ਪੈਂਦੀ ਹੈ।

ਦੁੱਧ ਦੀਆਂ ਕੀਮਤਾਂ ਵਿੱਚ 13-15 ਫੀਸਦੀ ਵਾਧਾ ਹੋਇਆ: ਦੁੱਧ ਦੀ ਥੋਕ ਮਹਿੰਗਾਈ ਦਰ ਦਸੰਬਰ 'ਚ 6.99 ਫੀਸਦੀ ਅਤੇ ਜਨਵਰੀ 'ਚ 8.96 ਫੀਸਦੀ ਸੀ ਅਤੇ ਲਗਾਤਾਰ ਤੀਜੇ ਮਹੀਨੇ ਵਧ ਕੇ ਫਰਵਰੀ 'ਚ 10.33 ਫੀਸਦੀ 'ਤੇ ਪਹੁੰਚ ਗਈ। ਇਸ ਮਾਮਲੇ ਦੇ ਮਾਹਿਰਾਂ ਮੁਤਾਬਕ ਦੁਨੀਆ ਭਰ 'ਚ ਅਨਾਜ ਦੀਆਂ ਕੀਮਤਾਂ 'ਚ ਵਾਧੇ ਦੇ ਵਿਚਾਲੇ ਪਿਛਲੇ 15 ਮਹੀਨਿਆਂ 'ਚ ਪ੍ਰਚੂਨ ਦੁੱਧ ਦੀ ਕੀਮਤ 'ਚ 13 ਤੋਂ 15 ਫੀਸਦੀ ਦਾ ਵਾਧਾ ਹੋਇਆ ਹੈ।

ਘੱਟ ਉਤਪਾਦਨ ਅਤੇ ਵਧੇਰੇ ਨਿਰਯਾਤ: ਦੁੱਧ ਦਾ ਉਤਪਾਦਨ ਘਟਿਆ ਹੈ ਅਤੇ ਡੇਅਰੀਆਂ ਸਾਲ ਭਰ ਘੱਟ ਦੁੱਧ ਖਰੀਦ ਰਹੀਆਂ ਹਨ। ਵਿੱਤੀ ਸਾਲ 2021 ਤੋਂ 2022 ਦੌਰਾਨ ਡੇਅਰੀ ਨਿਰਯਾਤ ਦੁੱਗਣਾ ਹੋ ਜਾਣਾ ਸੀ। ਖਾਸ ਤੌਰ 'ਤੇ ਅੰਤਰਰਾਸ਼ਟਰੀ ਕੀਮਤਾਂ ਵਧਣ ਕਾਰਨ ਵਿੱਤੀ ਸਾਲ 2023 ਵਿੱਚ ਵੀ ਇਹੀ ਰੁਝਾਨ ਰਹਿਣ ਦੀ ਸੰਭਾਵਨਾ ਹੈ। ਬਿਹਤਰ ਚਾਰੇ ਦੀ ਉਪਲਬਧਤਾ ਅਤੇ ਘੱਟ ਤਾਪਮਾਨ ਦੇ ਨਾਲ ਦੁਧਾਰੂ ਜਾਨਵਰ ਆਮ ਤੌਰ 'ਤੇ ਸਤੰਬਰ ਤੋਂ ਬਾਅਦ ਜ਼ਿਆਦਾ ਦੁੱਧ ਦਿੰਦੇ ਹਨ।

ਇਹ ਵੀ ਪੜ੍ਹੋ:- Stock Market Fraud: ਈਡੀ ਦਾ ਸ਼ਿਕੰਜਾਂ, ਸ਼ੇਅਰ ਬਾਜ਼ਾਰ ਧੋਖਾਧੜੀ ਮਾਮਲੇ 'ਚ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.