ETV Bharat / business

IPL-Jio Cinema: ਕਾਰੋਬਾਰ ਦੇ ਲਿਹਾਜ਼ ਨਾਲ ਕਿਹੋ ਜਿਹਾ ਰਿਹਾ IPL ਦਾ ਹੁਣ ਤੱਕ ਦਾ ਸਫ਼ਰ, ਜਾਣੋ - ਸਟਾਰ ਨੈੱਟਵਰਕ

IPL 2023 ਦੇ ਰੋਮਾਂਚਕ ਮੈਚਾਂ ਦੀ ਜੀਓ ਸਿਨੇਮਾ ਡਿਜੀਟਲ ਸਟ੍ਰੀਮਿੰਗ ਕਰ ਰਿਹਾ ਹੈ, ਇਸ ਵਾਰ ਸਪਾਂਸਰ ਡਿਜੀਟਲ ਇਸ਼ਤਿਹਾਰਾਂ ਨਾਲ ਜੁੜਨ ਵਿੱਚ ਵਧੇਰੇ ਮਹੱਤਵ ਦੇਖ ਰਹੇ ਹਨ। ਦਰਸ਼ਕਾਂ ਦੀ ਗਿਣਤੀ ਅਤੇ ਐਪ ਡਾਊਨਲੋਡ ਦੇ ਮਾਮਲੇ 'ਚ Jio Cinema ਪਿਛਲੇ ਸਾਰੇ ਰਿਕਾਰਡ ਤੋੜ ਰਿਹਾ ਹੈ।

IPL-Jio Cinema
IPL-Jio Cinema
author img

By

Published : May 2, 2023, 10:56 AM IST

ਨਵੀਂ ਦਿੱਲੀ: ਪਹਿਲੀ ਵਾਰ ਆਈਪੀਐਲ ਮੈਚਾਂ ਦੀ ਡਿਜੀਟਲ ਸਟ੍ਰੀਮਿੰਗ ਨੇ ਇਸ਼ਤਿਹਾਰ ਦੇਣ ਵਾਲਿਆਂ ਅਤੇ ਦਰਸ਼ਕਾਂ ਦੋਵਾਂ ਦੇ ਹੁੰਗਾਰੇ ਦੇ ਮਾਮਲੇ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। IPL ਮੈਚਾਂ ਦੀ ਅਧਿਕਾਰਤ ਸਟ੍ਰੀਮਿੰਗ ਪਾਰਟਨਰ JioCinema ਨੇ IPL 2023 ਲਈ 26 ਪ੍ਰਮੁੱਖ ਸਪਾਂਸਰਾਂ ਨੂੰ ਜੋੜਿਆ ਹੈ। ਇਹ ਕਿਸੇ ਵੀ ਖੇਡ ਸਮਾਗਮ ਨੂੰ ਸਪਾਂਸਰ ਕਰਨ ਵਾਲਿਆ ਦੀ ਸਭ ਤੋਂ ਵੱਡੀ ਗਿਣਤੀ ਹੈ, ਜੋ ਡਿਜੀਟਲ 'ਤੇ ਸਟ੍ਰੀਮਿੰਗ ਕਰ ਰਿਹਾ ਹੈ।

ਜੀਓ ਸਿਨੇਮਾ ਨੂੰ ਉਮੀਦ: ਡਿਜੀਟਲ 'ਤੇ ਸਪਾਂਸਰਾਂ ਦੀ ਰਿਕਾਰਡ ਸੰਖਿਆ ਇਸ ਲਈ ਨਹੀਂ ਹੈ ਕਿਉਂਕਿ ਇਸਦਾ ਆਕਾਰ ਛੋਟਾ ਹੈ, ਸਗੋਂ ਇਸ ਲਈ ਕਿ ਬ੍ਰਾਂਡਾਂ ਨੂੰ ਡਿਜੀਟਲ ਨਾਲ ਜੁੜਨ ਵਿੱਚ ਵਧੇਰੇ ਕੀਮਤ ਦਿਖਾਈ ਦੇ ਰਹੀ ਹੈ। ਜੀਓ ਸਿਨੇਮਾ ਆਉਣ ਵਾਲੇ ਮੈਚਾਂ ਦੇ ਦੌਰਾਨ ਹੋਰ ਇਸ਼ਤਿਹਾਰ ਦੇਣ ਵਾਲਿਆਂ ਨੂੰ ਜੋੜਨ ਦੀ ਉਮੀਦ ਕਰ ਰਿਹਾ ਹੈ। ਹੁਣ ਬ੍ਰਾਂਡਾਂ ਕੋਲ ਮੁਲਾਂਕਣ ਕਰਨ ਲਈ ਲੋੜੀਂਦਾ ਡੇਟਾ ਉਪਲੱਬਧ ਹੈ ਕਿ ਉਹਨਾਂ ਦੇ ਨਿਵੇਸ਼ ਕੀ ਰਿਟਰਨ ਪੈਦਾ ਕਰ ਰਹੇ ਹਨ।

ਜੀਓ ਸਿਨੇਮਾ ਦਾ ਟੀਚਾ: ਇਸ ਸਾਲ ਜੀਓ ਸਿਨੇਮਾ ਦਾ ਟੀਚਾ IPL 2023 ਦੇ 16ਵੇਂ ਸੀਜ਼ਨ 'ਤੇ ਕੁੱਲ ਵਿਗਿਆਪਨ ਖਰਚ ਦੇ ਲਗਭਗ 70 ਫ਼ੀਸਦ ਨੂੰ ਕੰਟਰੋਲ ਕਰਨਾ ਹੈ। ਹੁਣ ਉਨ੍ਹਾਂ ਕੋਲ ਸਪਾਂਸਰਾਂ ਦੀਆਂ ਕੁਝ ਨਵੀਆਂ ਸ਼੍ਰੇਣੀਆਂ ਹਨ ਜਿਨ੍ਹਾਂ ਵਿੱਚ ਸੈਰ-ਸਪਾਟਾ, ਆਡੀਓ ਸਟ੍ਰੀਮਿੰਗ, BFSI ਆਦਿ ਸ਼ਾਮਲ ਹਨ। ਦਰਸ਼ਕਾਂ ਦੀ ਗਿਣਤੀ ਅਤੇ ਐਪ ਡਾਊਨਲੋਡ ਦੇ ਮਾਮਲੇ 'ਚ Jio Cinema ਪਿਛਲੇ ਸਾਰੇ ਰਿਕਾਰਡ ਤੋੜ ਰਿਹਾ ਹੈ। ਦਰਸ਼ਕਾਂ ਦੀ ਗਿਣਤੀ ਪਹਿਲਾਂ ਹੀ 24 ਮਿਲੀਅਨ ਦੇ ਸਿਖਰ ਨੂੰ ਛੂਹ ਚੁੱਕੀ ਹੈ। ਜੀਓ ਸਿਨੇਮਾ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਡਾਉਨਲੋਡ ਕੀਤੇ ਐਪਾਂ ਵਿੱਚੋਂ ਇੱਕ ਹੈ।

12 ਭਾਸ਼ਾਵਾਂ ਵਿੱਚ ਆਈ.ਪੀ.ਐਲ: ਭਾਰਤ ਵਿੱਚ ਕ੍ਰਿਕਟ ਮੈਚ ਜ਼ਿਆਦਾਤਰ ਹਿੰਦੀ, ਅੰਗਰੇਜ਼ੀ, ਤੇਲਗੂ, ਪੰਜਾਬੀ ਅਤੇ ਤਾਮਿਲ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤੇ ਜਾਂਦੇ ਸਨ। ਪਰ ਇਸ ਵਾਰ ਆਈਪੀਐਲ 2023 ਟੂਰਨਾਮੈਂਟ ਮਰਾਠੀ, ਗੁਜਰਾਤੀ, ਭੋਜਪੁਰੀ, ਉੜੀਆ, ਤੇਲਗੂ, ਤਾਮਿਲ ਅਤੇ ਕੰਨੜ ਭਾਸ਼ਾਵਾਂ ਸਮੇਤ ਲਗਭਗ 12 ਭਾਸ਼ਾਵਾਂ ਵਿੱਚ ਦੇਖਿਆ ਜਾ ਸਕੇਗਾ। ਇਸ ਦੇ ਲਈ ਜੀਓ ਸਿਨੇਮਾ ਨੇ ਮੈਟਰੋ ਸ਼ਹਿਰਾਂ ਵਿੱਚ ਲਗਭਗ 3 ਲੱਖ ਸੁਸਾਇਟੀਆਂ, 10 ਹਜ਼ਾਰ ਕਾਲਜਾਂ ਅਤੇ 25 ਹਜ਼ਾਰ ਰੈਸਟੋਰੈਂਟਾਂ ਨਾਲ ਸਮਝੌਤਾ ਕੀਤਾ ਹੈ। ਇੰਨਾ ਹੀ ਨਹੀਂ, ਇਨ੍ਹਾਂ ਮਹਾਨਗਰਾਂ ਵਿੱਚ ਆਈਪੀਐਲ ਫੈਨ ਪਾਰਕ ਬਣਾਏ ਜਾਣਗੇ, ਜਿਸ ਵਿੱਚ ਐਲਈਡੀ ਅਤੇ ਵੱਡੀਆਂ ਟੀਵੀ ਸਕ੍ਰੀਨਾਂ 'ਤੇ ਆਈਪੀਐਲ ਦਾ ਆਨਲਾਈਨ ਟੈਲੀਕਾਸਟ ਕੀਤਾ ਜਾਵੇਗਾ।

ਜੀਓ ਨੇ ਇੰਨੀ ਕੀਮਤ 'ਚ ਖਰੀਦੇ IPL ਦੇ ਡਿਜੀਟਲ ਮੀਡੀਆ ਰਾਈਟਸ: ਦੱਸ ਦੇਈਏ ਕਿ ਜੀਓ ਨੇ 20,500 ਕਰੋੜ ਰੁਪਏ ਵਿੱਚ IPL ਦੇ ਡਿਜੀਟਲ ਮੀਡੀਆ ਰਾਈਟਸ ਖਰੀਦੇ ਹਨ। ਸਟਾਰ ਨੈੱਟਵਰਕ ਨੇ 23,575 ਕਰੋੜ ਰੁਪਏ 'ਚ IPL ਦੇ ਟੀਵੀ ਅਧਿਕਾਰ ਖਰੀਦੇ ਹਨ। ਆਈਪੀਐਲ ਦਾ ਸਟਾਰ ਸਪੋਰਟਸ 1 ਅਤੇ 3 'ਤੇ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Changes From 1 May 2023: ਅੱਜ ਹੋਏ ਵੱਡੇ ਬਦਲਾਅ, ਜਾਣੋ ਇਸ ਮਹੀਨੇ ਬੈਂਕਾਂ 'ਚ ਕਿੰਨੀਆਂ ਛੁੱਟੀਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.