ETV Bharat / business

International Trade in Rupees: ਪੂਰੀ ਦੁਨੀਆ ਭਾਰਤ ਨਾਲ ਚਾਹੁੰਦੀ ਹੈ ਵਪਾਰਕ ਸੌਦਾ, ਜਲਦ ਹੋਵੇਗਾ ਰੁਪਏ ਵਿੱਚ ਅੰਤਰਰਾਸ਼ਟਰੀ ਵਪਾਰ

ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜਲਦ ਹੀ ਰੁਪਏ ਵਿੱਚ ਅੰਤਰਰਾਸ਼ਟਰੀ ਵਪਾਰ ਸੰਭਵ ਹੋ ਜਾਵੇਗਾ। ਇਸ ਦੇ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਕਈ ਦੇਸ਼ਾਂ ਦੇ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ।

International Trade in Rupees
International Trade in Rupees
author img

By

Published : Apr 23, 2023, 11:27 AM IST

ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ਨੀਵਾਰ ਨੂੰ ਉਮੀਦ ਜਤਾਈ ਕਿ ਕਾਰੋਬਾਰੀ ਛੇਤੀ ਹੀ ਵਿਦੇਸ਼ੀਆਂ ਨਾਲ ਰੁਪਏ 'ਚ ਵਪਾਰ ਤੈਅ ਕਰ ਲੈਣਗੇ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਦੇ ਬੈਂਕ ਭਾਰਤੀ ਬੈਂਕਾਂ ਨਾਲ ਵਿਸ਼ੇਸ਼ ਵੋਸਟਰੋ ਅਕਾਊਟ ਖੋਲ੍ਹ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਯੂਕੇ, ਸਿੰਗਾਪੁਰ ਅਤੇ ਨਿਊਜ਼ੀਲੈਂਡ ਸਮੇਤ 18 ਦੇਸ਼ਾਂ ਦੇ ਸਬੰਧਤ ਬੈਂਕਾਂ ਨਾਲ ਵਿਸ਼ੇਸ਼ ਰੁਪਿਆ ਵੋਸਟ੍ਰੋ ਅਕਾਊਟਸ (SRVA) ਖੋਲ੍ਹਣ ਲਈ 60 ਬੇਨਤੀਆਂ ਨੂੰ ਮਨਜ਼ੂਰੀ ਦਿੱਤੀ ਹੈ।

ਦੂਜੇ ਦੇਸ਼ਾਂ ਨਾਲ ਹੋਵੇਗਾ ਰੁਪਏ 'ਚ ਵਪਾਰ: ਪੀਯੂਸ਼ ਗੋਇਲ ਨੇ ਕਿਹਾ ਕਿ ਕੇਂਦਰੀ ਬੈਂਕ ਆਰਬੀਆਈ ਇਸ ਮਾਮਲੇ 'ਚ ਕਈ ਦੇਸ਼ਾਂ ਦੇ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ। ਜੇਕਰ ਇਸ ਮਾਮਲੇ 'ਤੇ ਸਮਝੌਤਾ ਹੋ ਜਾਂਦਾ ਹੈ ਤਾਂ ਜਲਦ ਹੀ ਕਈ ਦੇਸ਼ਾਂ ਨਾਲ ਅੰਤਰਰਾਸ਼ਟਰੀ ਵਪਾਰ 'ਚ ਰੁਪਏ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਰਪੀਅਨ ਯੂਨੀਅਨ, ਯੂਕੇ ਅਤੇ ਕੈਨੇਡਾ ਵਰਗੇ ਵਿਕਸਤ ਖੇਤਰਾਂ ਨਾਲ ਮੁਕਤ ਵਪਾਰ ਸਮਝੌਤਿਆਂ (ਐਫਟੀਏ) ਲਈ ਗੱਲਬਾਤ ਉੱਨਤ ਪੜਾਵਾਂ ਵਿੱਚ ਹੈ।

ਪੂਰੀ ਦੁਨੀਆ ਭਾਰਤ ਨਾਲ ਚਾਹੁੰਦੀ ਹੈ ਵਪਾਰਕ ਸਮਝੌਤਾ: ਪਿਊਸ਼ ਗੋਇਲ ਨੇ ਅੱਗੇ ਕਿਹਾ ਕਿ ਕੌਂਸਲ ਅਤੇ ਯੂਰੇਸ਼ੀਅਨ ਇਕਨਾਮਿਕ ਯੂਨੀਅਨ ਗਰੁੱਪ ਵੀ ਰੁਪਏ ਵਿੱਚ ਵਿਦੇਸ਼ੀ ਵਪਾਰ ਕਰਨ ਲਈ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਨਾਲ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤਾ ਕਰਨਾ ਚਾਹੁੰਦੀ ਹੈ। ਟੈਕਸਟਾਈਲ ਸੈਕਟਰ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਦੇ ਦੂਜੇ ਪੜਾਅ ਬਾਰੇ ਚੰਗੀ ਚਰਚਾ ਹੋਈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਅਸੀਂ ਯੋਜਨਾ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਲਈ ਪ੍ਰਵਾਨਗੀ ਹਾਸਲ ਕਰ ਲਵਾਂਗੇ।

ਟਾਸਕ ਫੋਰਸ ਦਾ ਹੋਵੇਗਾ ਗਠਨ: ਟੈਕਸਟਾਈਲ ਸੈਕਟਰ ਨੂੰ ਉਤਸ਼ਾਹਿਤ ਕਰਨ 'ਤੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਟੈਕਸਟਾਈਲ ਮੰਤਰਾਲੇ ਨੇ ਇੱਕ ਈਐਸਜੀ ਟਾਸਕ ਫੋਰਸ ਗਠਿਤ ਕਰਨ ਦਾ ਫੈਸਲਾ ਕੀਤਾ ਹੈ। ਟਾਸਕ ਫੋਰਸ ਨੂੰ ਸੁਝਾਅ ਦੇਣ ਦਾ ਕੰਮ ਸੌਂਪਿਆ ਜਾਵੇਗਾ ਕਿ ਕਿਵੇਂ ਸੈਕਟਰ ਨੂੰ ਹੋਰ ਵਾਤਾਵਰਣ-ਅਨੁਕੂਲ ਅਤੇ ਟਿਕਾਊ ਬਣਾਇਆ ਜਾ ਸਕਦਾ ਹੈ। ਦਸਤਕਾਰੀ ਅਤੇ ਹੈਂਡਲੂਮ ਉਤਪਾਦਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਮੰਤਰਾਲੇ ਦੁਆਰਾ ਇੱਕ ਪੋਰਟਲ ਵੀ ਪੇਸ਼ ਕੀਤਾ ਗਿਆ ਹੈ। ਐਕਸਪੋਰਟ ਨੂੰ ਲੈ ਕੇ ਮੰਤਰੀ ਨੇ ਕਿਹਾ ਕਿ ਟੈਕਸਟਾਈਲ ਸੈਕਟਰ ਲਈ 100 ਬਿਲੀਅਨ ਡਾਲਰ ਦਾ ਟੀਚਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:- India GDP: ਵਿੱਤੀ ਸਾਲ 2023 ਵਿੱਚ ਮਹਿੰਗਾਈ ਤੋਂ ਰਾਹਤ ਦੀ ਉਮੀਦ

ETV Bharat Logo

Copyright © 2024 Ushodaya Enterprises Pvt. Ltd., All Rights Reserved.