ETV Bharat / business

ਗਲੋਬਲ ਬਾਜ਼ਾਰਾਂ ਵਿੱਚ ਮਜ਼ਬੂਤੀ ਦੇ ਵਿਚਕਾਰ ਸੈਂਸੈਕਸ 61,600 ਦੇ ਅੰਕੜੇ ਦੇ ਪਾਰ ਪਹੁੰਚਿਆ

ਕੁਝ ਸਮੇਂ ਬਾਅਦ ਬੀਐਸਈ ਦਾ ਸੈਂਸੈਕਸ 248.22 ਅੰਕਾਂ ਦੇ ਵਾਧੇ ਨਾਲ 61,760.67 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਨਿਫਟੀ 75 ਅੰਕ ਚੜ੍ਹ ਕੇ 18,342.25 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਐਚਡੀਐਫਸੀ, ਐਚਡੀਐਫਸੀ ਬੈਂਕ, ਐਚਸੀਐਲ ਟੈਕਨਾਲੋਜੀਜ਼, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ ਅਤੇ ਬਜਾਜ ਫਾਈਨਾਂਸ ਦੇ ਸ਼ੇਅਰ ਲਾਭ ਵਿੱਚ ਸੀ।

Sensex amid strengthening in global markets
ਗਲੋਬਲ ਬਾਜ਼ਾਰਾਂ ਵਿੱਚ ਮਜ਼ਬੂਤੀ ਦੇ ਵਿਚਕਾਰ ਸੈਂਸੈਕਸ
author img

By

Published : Nov 24, 2022, 12:02 PM IST

ਮੁੰਬਈ: ਗਲੋਬਲ ਬਾਜ਼ਾਰਾਂ ਵਿੱਚ ਮਜ਼ਬੂਤੀ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 124 ਅੰਕ ਚੜ੍ਹ ਕੇ 61,600 ਦੇ ਅੰਕੜੇ ਨੂੰ ਪਾਰ ਕਰ ਗਿਆ। ਨਿਫਟੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 124.35 ਅੰਕ ਚੜ੍ਹ ਕੇ 61,634.93 ਅੰਕ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ 'ਚ 38 ਅੰਕਾਂ ਦੇ ਵਾਧੇ ਨਾਲ 18,305.25 'ਤੇ ਕਾਰੋਬਾਰ ਕਰ ਰਿਹਾ ਸੀ।

ਬੀਐਸਈ ਦਾ ਸੈਂਸੈਕਸ ਕੁਝ ਸਮੇਂ ਬਾਅਦ 248.22 ਅੰਕਾਂ ਦੇ ਵਾਧੇ ਨਾਲ 61,760.67 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਨਿਫਟੀ 75 ਅੰਕ ਚੜ੍ਹ ਕੇ 18,342.25 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਐਚਡੀਐਫਸੀ, ਐਚਡੀਐਫਸੀ ਬੈਂਕ, ਐਚਸੀਐਲ ਟੈਕਨਾਲੋਜੀਜ਼, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ ਅਤੇ ਬਜਾਜ ਫਾਈਨਾਂਸ ਸੈਂਸੈਕਸ ਵਿੱਚ ਲਾਭਕਾਰੀ ਸਨ। ਦੂਜੇ ਪਾਸੇ ਕੋਟਕ ਮਹਿੰਦਰਾ ਬੈਂਕ, ਟਾਟਾ ਸਟੀਲ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ।

ਆਖਰੀ ਕਾਰੋਬਾਰੀ ਸੈਸ਼ਨ 'ਚ ਬੁੱਧਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 91.62 ਅੰਕ ਭਾਵ 0.15 ਫੀਸਦੀ ਦੇ ਵਾਧੇ ਨਾਲ 61,510.58 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 23.05 ਅੰਕ ਭਾਵ 0.13 ਫੀਸਦੀ ਦੇ ਵਾਧੇ ਨਾਲ 18,267.25 'ਤੇ ਬੰਦ ਹੋਇਆ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ ਅਤੇ ਹਾਂਗਕਾਂਗ ਦੇ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਪਰ ਸ਼ੰਘਾਈ ਬਾਜ਼ਾਰ ਘਾਟੇ 'ਚ ਕਾਰੋਬਾਰ ਕਰ ਰਿਹਾ ਸੀ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਵੀ ਤੇਜ਼ੀ ਨਾਲ ਬੰਦ ਹੋਏ।

ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 0.23 ਫੀਸਦੀ ਡਿੱਗ ਕੇ 85.24 ਪ੍ਰਤੀ ਬੈਰਲ 'ਤੇ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ 789.86 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜੋ: ਨਿੱਜੀ ਕਰਜ਼ੇ ਸਿਰਫ ਐਮਰਜੈਂਸੀ ਲਈ ਵਧੀਆ, ਐਸ਼ੋ-ਆਰਾਮ ਲਈ ਨਹੀਂ

ETV Bharat Logo

Copyright © 2024 Ushodaya Enterprises Pvt. Ltd., All Rights Reserved.