ਚੰਡੀਗੜ੍ਹ ਡੈਸਕ : ਵਿਸ਼ਵ ਪੱਧਰ 'ਤੇ ਕੀਮਤੀ ਧਾਤੂ ਦੀਆਂ ਕੀਮਤਾਂ 'ਚ ਤੇਜ਼ੀ ਦੇ ਵਿਚਾਲੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 250 ਰੁਪਏ ਵਧ ਕੇ 60,600 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 60,350 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 540 ਰੁਪਏ ਵਧ ਕੇ 73,140 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਸਪਾਟ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ : HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਸੌਮਿਲ ਗਾਂਧੀ ਨੇ ਕਿਹਾ, ''ਦਿੱਲੀ ਸਰਾਫਾ ਬਾਜ਼ਾਰ 'ਚ ਸਪਾਟ ਸੋਨੇ ਦੀਆਂ ਕੀਮਤਾਂ 250 ਰੁਪਏ ਵਧ ਕੇ 60,600 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈਆਂ।'' ਵਿਦੇਸ਼ੀ ਬਾਜ਼ਾਰਾਂ 'ਚ ਸੋਨਾ 1,974 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦਕਿ ਚਾਂਦੀ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ ਹੈ, ਜੋ ਕਿ 23.35 ਡਾਲਰ ਪ੍ਰਤੀ ਔਂਸ ਸੀ। ਬੁੱਧਵਾਰ ਨੂੰ ਏਸ਼ੀਆਈ ਵਪਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ।
- RBI Withdraw Rs 2000 Notes: ਨੋਟਬਦਲੀ ਦਾ ਦੇਸ਼ ਦੀ ਆਰਥਿਕ ਵਿਵਸਥਾ 'ਤੇ ਕੀ ਪਵੇਗਾ ਪ੍ਰਭਾਵ, ਜਾਣੋ ਮਾਹਿਰਾਂ ਦੀ ਰਾਇ
- Share Market Update: ਤੀਜੇ ਦਿਨ ਵੀ ਬਾਜ਼ਾਰ 'ਚ ਤੇਜ਼ੀ ਜਾਰੀ, ਸੈਂਸੈਕਸ 62,000 ਦੇ ਪਾਰ
- RBI On Exchange Of Rs 2000: 2,000 ਰੁਪਏ ਦੇ ਨੋਟਾਂ 'ਤੇ ਆਰਬੀਆਈ ਗਵਰਨਰ ਨੇ ਕਿਹਾ-ਸਾਡਾ ਉਦੇਸ਼ ਹੋਇਆ ਪੂਰਾ
ਸੈਂਸੈਕਸ ਗਿਰਾਵਟ ਨਾਲ ਖੁੱਲ੍ਹਿਆ : ਸਥਾਨਕ ਸ਼ੇਅਰ ਬਾਜ਼ਾਰਾਂ ਵਿੱਚ ਪਿਛਲੇ ਕਾਰੋਬਾਰੀ ਸੈਸ਼ਨ ਤੋਂ ਜਾਰੀ ਤੇਜ਼ੀ ਵਿੱਚ ਬੁੱਧਵਾਰ ਨੂੰ ਵਿਰਾਮ ਲੱਗਾ ਹੈ ਤੇ ਬੀਐਸ ਸੈਂਸੈਕਸ 208 ਅੰਕ ਦੇ ਨੁਕਸਾਨ ਵਿੱਚ ਰਿਹਾ। ਵਿਸ਼ਵ ਪੱਧਰੀ ਬਾਜ਼ਾਰਾਂ ਵਿਚ ਨਰਮ ਰੁੱਖ ਵਿਚਕਾਰ ਵਿੱਤੀ, ਧਾਤੂ ਤੇ ਪੈਟਰੋਲੀਅਮ ਦੇ ਸ਼ੇਅਰਾਂ ਵਿੱਚ ਮੁਨਾਫਾਵਸੂਲੀ ਕਾਰਨ ਬਾਜ਼ਾਰ ਦਾ ਰੁੱਖ ਠੰਢਾ ਹੀ ਰਿਹਾ। ਉਤਰਾਅ-ਚੜ੍ਹਾਅ ਵਿਚਕਾਰ ਕਾਰੋਬਾਰ ਵਿੱਚ 30 ਸ਼ੇਅਰਾਂ ਉਤੇ ਆਧਾਰਿਤ ਸੈਂਸੈਕਸ 208.01 ਅੰਕ ਯਾਨੀ 0.34 ਫੀਸਦੀ ਦੀ ਗਿਰਾਵਟ ਨਾਲ 61,773.78 ਅੰਕਾਂ ਉਤੇ ਬੰਦ ਹੋਇਆ। ਸੈਂਸੈਕਸ ਗਿਰਾਵਟ ਨਾਲ ਖੁੱਲ੍ਹਿਆ ਪਰ ਬਾਅਦ ਵਿੱਚ ਇਸ ਵਿੱਚ ਤੇਜ਼ੀ ਆਈ ਤੇ ਇਕ ਸਮੇਂ ਵਿੱਚ ਇਹ 62,154,14 ਅੰਕ ਤਕ ਪਹੁੰਚ ਗਿਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਅਡਾਨੀ ਐਂਟਰਪ੍ਰਾਈਜਿਜ਼, ਅਡਾਨੀ ਪੋਰਟਸ ਅਤੇ ਟਾਟਾ ਮੋਟਰਜ਼ ਦੀ ਗਿਰਾਵਟ ਨਾਲ 62.60 ਅੰਕ ਭਾਵ 0.34 ਫੀਸਦੀ ਦੀ ਗਿਰਾਵਟ ਨਾਲ 18,285.40 ਅੰਕਾਂ 'ਤੇ ਬੰਦ ਹੋਇਆ। ਸੈਂਸੈਕਸ ਕੰਪਨੀਆਂ ਵਿੱਚ ਟਾਟਾ ਮੋਟਰਜ਼, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ, ਬਜਾਜ ਫਿਨਸਰਵ, ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ, ਲਾਰਸਨ ਐਂਡ ਟੂਬਰੋ, ਏਸ਼ੀਅਨ ਪੇਂਟਸ ਅਤੇ ਟਾਟਾ ਸਟੀਲ ਘਾਟੇ ਵਿੱਚ ਰਹੇ।
ਬੀਐਸਈ ਮਿਡਕੈਪ (ਮੱਧ-ਆਕਾਰ ਦੀਆਂ ਕੰਪਨੀਆਂ ਦਾ ਸੂਚਕਾਂਕ) 0.13 ਪ੍ਰਤੀਸ਼ਤ ਅਤੇ ਸਮਾਲਕੈਪ (ਛੋਟੀਆਂ ਕੰਪਨੀਆਂ ਦਾ ਸੂਚਕਾਂਕ) 0.10 ਪ੍ਰਤੀਸ਼ਤ ਦੇ ਲਾਭ ਵਿੱਚ ਸੀ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਘਾਟੇ 'ਚ ਰਿਹਾ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦਾ ਰੁਝਾਨ ਰਿਹਾ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਘਾਟੇ 'ਚ ਬੰਦ ਹੋਇਆ। ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 1.89 ਫੀਸਦੀ ਚੜ੍ਹ ਕੇ 78.29 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਸ਼ੁੱਧ ਖਰੀਦਦਾਰ ਬਣੇ ਰਹੇ। ਉਸ ਨੇ 182.51 ਕਰੋੜ ਰੁਪਏ ਦੇ ਸ਼ੇਅਰ ਖਰੀਦੇ।