ਨਵੀਂ ਦਿੱਲੀ/ਮੁੰਬਈ: ਕਮਜ਼ੋਰ ਸੰਸਾਰਕ ਰੁਖ ਵਿਚਾਲੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਸੋਨਾ 160 ਰੁਪਏ ਡਿੱਗ ਕੇ 60,080 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਹ ਜਾਣਕਾਰੀ HDFC ਸਕਿਓਰਿਟੀਜ਼ ਨੇ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 60,240 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ ਦੀ ਕੀਮਤ 360 ਰੁਪਏ ਵਧ ਕੇ 72500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਸੌਮਿਲ ਗਾਂਧੀ ਨੇ ਕਿਹਾ, ''ਦਿੱਲੀ ਸਰਾਫਾ ਬਾਜ਼ਾਰ 'ਚ ਸਪਾਟ ਸੋਨਾ 160 ਰੁਪਏ ਦੀ ਗਿਰਾਵਟ ਨਾਲ 60,080 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ, ਜਦਕਿ ਚਾਂਦੀ ਦੀ ਕੀਮਤ ਵਾਧੇ ਨਾਲ 23.10 ਡਾਲਰ ਪ੍ਰਤੀ ਔਂਸ 'ਤੇ ਰਹੀ।
ਦੂਜੇ ਦਿਨ ਬਾਜ਼ਾਰ 'ਚ ਤੇਜ਼ੀ ਰਹੀ: ਘਰੇਲੂ ਸ਼ੇਅਰ ਬਾਜ਼ਾਰ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਹਰੇ ਰੰਗ 'ਚ ਰਹੇ ਅਤੇ ਸੂਚਕਾਂਕ 'ਚ ਮਜ਼ਬੂਤ ਹਿੱਸੇਦਾਰੀ ਰੱਖਣ ਵਾਲੀ ਰਿਲਾਇੰਸ ਇੰਡਸਟਰੀਜ਼ 'ਚ ਖਰੀਦਦਾਰੀ ਕਾਰਨ ਸੈਂਸੈਕਸ 629 ਅੰਕਾਂ ਦੀ ਛਾਲ ਮਾਰੀ। ਗਲੋਬਲ ਬਾਜ਼ਾਰਾਂ ਤੋਂ ਮਜ਼ਬੂਤ ਸੰਕੇਤਾਂ ਅਤੇ ਵਿਦੇਸ਼ੀ ਪੂੰਜੀ ਦੇ ਲਗਾਤਾਰ ਨਿਵੇਸ਼ ਨੇ ਬਾਜ਼ਾਰ ਨੂੰ ਮਜ਼ਬੂਤ ਰੱਖਿਆ। ਬੀਐਸਈ ਦਾ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਤੀਹ ਸ਼ੇਅਰਾਂ 'ਤੇ 629.07 ਅੰਕ ਜਾਂ 1.02 ਪ੍ਰਤੀਸ਼ਤ ਦੀ ਛਾਲ ਮਾਰ ਕੇ 62,501.69 ਅੰਕ 'ਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਇਸ 'ਚ ਇਕ ਸਮੇਂ 'ਚ 657.21 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ ਸੀ।
NSE ਦਾ ਬੈਂਚਮਾਰਕ ਇੰਡੈਕਸ ਨਿਫਟੀ ਵੀ 178.20 ਅੰਕ ਭਾਵ 0.97 ਫੀਸਦੀ ਚੜ੍ਹ ਕੇ 18,499.35 'ਤੇ ਬੰਦ ਹੋਇਆ। ਸ਼ੇਅਰ ਬਾਜ਼ਾਰਾਂ 'ਚ ਇਹ ਲਗਾਤਾਰ ਦੂਜੇ ਦਿਨ ਤੇਜ਼ੀ ਰਹੀ। ਵੀਰਵਾਰ ਨੂੰ ਵੀ ਸੈਂਸੈਕਸ 'ਚ 98.84 ਅੰਕ ਅਤੇ ਨਿਫਟੀ 'ਚ 35.75 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ ਸੀ। ਸੈਂਸੈਕਸ ਸਮੂਹ ਵਿੱਚ ਸ਼ਾਮਲ ਤੀਹ ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼ ਨੇ ਸਭ ਤੋਂ ਵੱਧ 2.79 ਫੀਸਦੀ ਵਾਧਾ ਦਰਜ ਕੀਤਾ। ਸਨ ਫਾਰਮਾ, ਹਿੰਦੁਸਤਾਨ ਯੂਨੀਲੀਵਰ, ਐਚਸੀਐਲ ਟੈਕਨਾਲੋਜੀਜ਼, ਵਿਪਰੋ, ਟੈਕ ਮਹਿੰਦਰਾ, ਅਲਟਰਾਟੈੱਕ ਸੀਮੈਂਟ, ਟਾਟਾ ਸਟੀਲ ਅਤੇ ਟਾਈਟਨ ਦੇ ਸ਼ੇਅਰਾਂ ਵਿੱਚ ਵੀ ਵਾਧਾ ਹੋਇਆ।
ਦੂਜੇ ਪਾਸੇ ਭਾਰਤੀ ਏਅਰਟੈੱਲ, ਪਾਵਰ ਗਰਿੱਡ ਅਤੇ ਐਨਟੀਪੀਸੀ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਸੈਂਸੈਕਸ ਦਾ ਮਿਡਕੈਪ ਇੰਡੈਕਸ 0.82 ਫੀਸਦੀ ਵਧਿਆ ਹੈ ਜਦਕਿ ਸਮਾਲਕੈਪ ਇੰਡੈਕਸ 0.49 ਫੀਸਦੀ ਵਧਿਆ ਹੈ। ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, ''ਚੌਥੀ ਤਿਮਾਹੀ ਲਈ ਜੀਡੀਪੀ ਦੇ ਅੰਕੜੇ ਅਗਲੇ ਹਫਤੇ ਆਉਣ ਵਾਲੇ ਹਨ। ਅਨੁਮਾਨ ਹੈ ਕਿ ਵਿੱਤੀ ਸਾਲ 2022-23 'ਚ ਵਿਕਾਸ ਦਰ ਸੱਤ ਫੀਸਦੀ ਤੋਂ ਜ਼ਿਆਦਾ ਰਹੇਗੀ। ਆਮ ਮਾਨਸੂਨ ਦੀ ਉਮੀਦ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਸਰਗਰਮੀ ਵੀ ਘਰੇਲੂ ਬਾਜ਼ਾਰਾਂ ਵਿੱਚ ਕਾਰੋਬਾਰੀ ਭਾਵਨਾ ਨੂੰ ਵਧਾ ਰਹੀ ਹੈ।
- NITI Aayog Meeting: ਨੀਤੀ ਆਯੋਗ ਗਵਰਨਿੰਗ ਕੌਂਸਲ ਦੀ ਬੈਠਕ ਅੱਜ, ਪ੍ਰਧਾਨ ਮੰਤਰੀ ਕਰਨਗੇ ਪ੍ਰਧਾਨਗੀ
- ਕਰਨਾਟਕ 'ਚ ਮੰਤਰੀ ਮੰਡਲ ਦਾ ਵਿਸਥਾਰ ਅੱਜ, 24 ਵਿਧਾਇਕ ਚੁੱਕਣਗੇ ਮੰਤਰੀ ਵਜੋਂ ਸਹੁੰ
- Daily Hukamnama: ੧੩ ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਉਛਾਲ ਵਿੱਚ, ਆਈਟੀ ਸੂਚਕਾਂਕ 1.34 ਪ੍ਰਤੀਸ਼ਤ ਵਧਿਆ, ਜਦੋਂ ਕਿ ਰੀਅਲਟੀ ਇੰਡੈਕਸ 1.31 ਪ੍ਰਤੀਸ਼ਤ ਵਧਿਆ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਤੇਜ਼ੀ ਨਾਲ ਬੰਦ ਹੋਏ। ਯੂਰਪ ਦੇ ਬਾਜ਼ਾਰਾਂ 'ਚ ਸ਼ੁਰੂਆਤੀ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਇਕ ਦਿਨ ਪਹਿਲਾਂ ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਭਾਰਤੀ ਬਾਜ਼ਾਰਾਂ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਦਾ ਨਿਵੇਸ਼ ਲਗਾਤਾਰ ਵਧ ਰਿਹਾ ਹੈ। ਉਪਲਬਧ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਨੇ 589.10 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.24 ਫੀਸਦੀ ਚੜ੍ਹ ਕੇ 76.44 ਡਾਲਰ ਪ੍ਰਤੀ ਬੈਰਲ ਹੋ ਗਿਆ। (ਭਾਸ਼ਾ)